ਹੱਕ ਸੱਚ ਦੀ ਲੜਾਈ ਵਿੱਚ ਪਾਰਟੀ ਆਪਣੇ ਵਲੰਟੀਅਰਾਂ ਨਾਲ ਹਮੇਸ਼ਾਂ ਖੜ੍ਹੀ ਸੀ ਅਤੇ ਖੜ੍ਹੀ ਰਹੇਗੀ
ਅੰਮ੍ਰਿਤਸਰ 30 ਜੁਲਾਈ (ਪਵਿੱਤਰ ਜੋਤ) : ਅੰਮ੍ਰਿਤਸਰ ਹਲਕਾ ਦੱਖਣੀ ਦੀ ਵਾਰਡ ਨੰਬਰ 64 ਵਿੱਚ ਕਣਕ ਵੰਡਣ ਨੂੰ ਲੈ ਕੇ ਕਾਂਗਰਸ ਦੇ ਕੌਂਸਲਰ ਵਲੋਂ ਸ਼ਰੇਆਮ ਗੁੰਡਾਗਰਦੀ ਕੀਤੀ ਗਈ ਅਤੇ ਆਮ ਆਦਮੀ ਪਾਰਟੀ ਦੇ ਸਰਕਲ ਇੰਚਾਰਜ਼ ਸੁਰਿੰਦਰ ਕੁਮਾਰ ਪ੍ਰੇਮ ਤੇ ਹੱਥ ਚੁੱਕਿਆ ਗਿਆ ਅਤੇ ਭੱਦੀ ਸ਼ਬਦਾਵਲੀ ਦਾ ਪ੍ਰਯੋਗ ਕਿੱਤਾ ਗਿਆ ਇਸ ਸੰਬੰਧ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਪ੍ਰਭਬੀਰ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਵਿੱਚ ਪੰਜਾਬੀਆਂ ਨੇ ਭਾਰੀ ਗਿਣਤੀ ਵਿੱਚ ਵੋਟਾਂ ਪਾ ਕੇ ਆਦਮੀ ਪਾਰਟੀ ਦੀ ਇਮਾਨਦਾਰ ਸਰਕਾਰ ਬਣਾਈ ਹੈ ਜਿਸਦੇ ਤਹਿਤ ਸਾਡੀ ਪਾਰਟੀ ਦੇ ਅਹੁਦੇਦਾਰ ਅਤੇ ਵਰਕਰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਲ ਅਪਣੀ ਜ਼ਿੰਮੇਂਵਾਰੀ ਨਿਭਾ ਰਹੇ ਹਨ ਉਹਨਾਂ ਦੱਸਿਆ ਕਿ ਪਿੱਛਲੇ ਕਾਫੀ ਦਿਨਾਂ ਤੋਂ ਇਲਾਕੇ ਦੇ ਲੋਕਾਂ ਵਲੋਂ ਕਣਕ ਦੀ ਸਹੀ ਵੰਡ ਨਾ ਹੋਣ ਦੇ ਸੰਬੰਧ ਵਿੱਚ ਸ਼ਿਕਾਇਤਾਂ ਮਿੱਲ ਰਹੀਆਂ ਸਨ, ਜਿਸ ਕਰਕੇ ਸਾਡੇ ਸਰਕਲ ਇੰਚਾਰਜ਼ ਕਣਕਾਂ ਵੰਡਣ ਵਿੱਚ ਅਪਣੀ ਜ਼ਿੰਮੇਵਾਰੀ ਨਿਭਾ ਰਹੇ ਸਨ ਅਤੇ ਅਚਨਚੇਤ ਵਾਰਡ ਨੰਬਰ 64 ਦੇ ਮੌਜੂਦਾ ਕੌਂਸਲਰ ਅਪਣੇ ਬੰਦਿਆ ਨੂੰ ਲੈ ਕੇ ਮੌਕੇ ਤੇ ਪਹੁੰਚ ਗਿਆ ਅਤੇ ਗੁੰਡਾਗਰਦੀ ਵਿਖਾਉਣ ਲੱਗ ਪਿਆ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੂੰ ਧਮਕਾਉਣ ਲੱਗ ਪਿਆ ਅਤੇ ਸਾਡੇ ਵਾਰਡ ਇੰਚਾਰਜ ਸੁਰਿੰਦਰ ਕੁਮਾਰ ਪ੍ਰੇਮ ਤੇ ਹੱਥ ਚੁੱਕਿਆ ਅਤੇ ਗਾਲੀ ਗਲੋਚ ਕੀਤੀ ਜੋ ਕਿ ਬਰਦਾਸ਼ਤ ਕਰਨ ਯੋਗ ਨਹੀਂ ਹੈ ਅਤੇ ਇਸਦਾ ਸਖ਼ਤ ਤੋਂ ਸਖ਼ਤ ਐਕਸ਼ਨ ਲਿੱਤਾ ਜਾਵੇਗਾ ਅਤੇ ਕਾਂਗਰਸ ਦੇ ਮੌਜੂਦਾ ਕੌਂਸਲਰ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ,ਬਰਾੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਉਣ ਤੇ ਹਰ ਇੱਕ ਭ੍ਰਿਸਟਾਚਾਰੀ ਦੇ ਖਾਣ ਦਾ ਰਾਹ ਬੰਦ ਹੋਇਆ ਹੈ,ਅਤੇ ਇਹ ਲੋਕ ਆਪਣੀ ਬੰਦ ਹੋਈ ਦੁਕਾਨਦਾਰੀ ਤੋਂ ਬੌਖਲਾਏ ਫਿਰ ਰਹੇ ਹਨ
ਬਰਾੜ ਨੇ ਕਿਹਾ ਕਿ ਅਸੀਂ ਗੰਧਲੇ ਹੋਏ ਸਿਸਟਮ ਨੂੰ ਬਦਲਣ ਲਈ ਆਏ ਹਾਂ ਅਤੇ ਬਦਲ ਕੇ ਹੀ ਦਮ ਲਵਾਂਗੇ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਬੰਨਣ ਤੋਂ ਪਹਿਲਾਂ ਵੀ ਅਤੇ ਸਰਕਾਰ ਬਣਨ ਤੋਂ ਬਾਦ ਵੀ ਹੱਕ ਸੱਚ ਦੀ ਲੜਾਈ ਵਿੱਚ ਆਪਣੇ ਵਲੰਟੀਅਰਾਂ ਨਾਲ ਖੜ੍ਹੀ ਸੀ ਅਤੇ ਖੜ੍ਹੀ ਰਹੇਗੀ