ਕਿਰਾਏਦਾਰ ਜਾਂ ਪੀ.ਜੀ. ਰੱਖਣ ਤੋਂ ਪਹਿਲਾਂ ਥਾਣੇ ਵਿੱਚ ਸੂਚਨਾ ਦਰਜ਼ ਕਰਵਾਉਣ ਸਬੰਧੀ

0
16

ਅੰਮ੍ਰਿਤਸਰ, 30 ਜੁਲਾਈ (ਰਾਜਿੰਦਰ ਧਾਨਿਕ) – ਕਾਰਜਕਾਰੀ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਸ਼ਹਿਰ, ਸ: ਪਰਮਿੰਦਰ ਸਿੰਘ ਭੰਡਾਲ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆ ਦੱਸਿਆ ਕਿ ਧਿਆਨ ਵਿੱਚ ਆਇਆ ਹੈ ਕਿ ਪੀ.ਜੀ. ਮਾਲਕਾਂ ਵਲੋਂਂ ਅਕਸਰ ਛੋਟੇ ਛੋਟੇ ਕਮਰੇ ਬਣਾ ਕੇ ਕਿਰਾਏ ਤੇ ਦਿੱਤੇ ਜਾਂਦੇ ਹਨ ਅਤੇ ਇਕ ਹੀ ਕਮਰੇ ਵਿਚ ਵੱਧ ਗਿਣਤੀ ਵਿੱਚ ਛੋਟੇ-ਛੋਟੇ ਬੈੱਡ ਲਗਾ ਕੇ ਰੱਖੇ ਜਾਂਦੇ ਹਨ ਅਤੇ ਐਮਰਜੈਂਸੀ ਵੇਲੇ ਬਾਹਰ ਨਿਕਲਣ ਵਾਸਤੇ ਕੋਈ ਦਰਵਾਜਾ ਨਹੀਂ ਦਿੱਤਾ ਹੁੰਦਾ ਅਤੇ ਨਾ ਹੀ ਕਿਸੇ ਅੱਗ ਬੁਝਾਊ ਯੰਤਰ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇਸ ਕਰਕੇ ਆਮ ਜਨਤਾ ਦੀ ਸੁਰੱਖਿਆ ਨੂੰ ਮੁੱਖ ਰਖਦੇ ਹੋਏ, ਪਬਲਿਕ ਹਿੱਤ ਵਿੱਚ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਸ਼ਹਿਰ ਦੇ ਇਲਾਕਾ ਅੰਦਰ ਸਥਿਤ ਸਮੂਹ ਪੀ.ਜੀ. ਦੇ ਪ੍ਰਬੰਧਕਾਂ ਨੂੰ ਹੁਕਮ ਦਿੰਦਾ ਹਾਂ ਕਿ ਸਰਾਏ ਐਕਟ 1867 ਤਹਿਤ ਆਪਣੇ-ਆਪਣੇ ਪੀ.ਜੀ. ਦੀ ਰਜਿਸਟਰੇਸ਼ਨ ਕਰਵਾਉਣਗੇ ਅਤੇ ਇਹਨਾਂ ਵਿੱਚ ਰਹਿਣ ਵਾਲੇ ਵਿਅਕਤੀਆਂ ਦਾ ਮੁਕੰਮਲ ਰਿਕਾਰਡ ਰੱਖਣਗੇ।
ਇਹ ਹੁਕਮ ਇੱਕ ਤਰਫਾ ਪਾਸ ਕੀਤਾ ਜਾਂਦਾ ਹੈ। ਇਹ ਹੁਕਮ 26 ਸਤੰਬਰ 2022 ਤੱਕ ਲਾਗੂ ਰਹੇਗਾ।

NO COMMENTS

LEAVE A REPLY