ਸਾਵਣ ਦੀ ਬਰਸਾਤ ਨੇ ਸ਼ਹਿਰ ਕੀਤਾ ਜਲ-ਥੱਲ,ਲੋਕਾਂ ਨੂੰ ਕਰਨਾ ਪਿਆ ਭਾਰੀ ਮੁਸ਼ਕਿਲਾਂ ਦਾ ਸਾਹਮਣਾ

0
43

 

ਦੁਕਾਨਾਂ ਅਤੇ ਘਰਾਂ ਵਿੱਚ ਵੜਿਆ ਪਾਣੀ

ਬੁਢਲਾਡਾ, 29 ਜੁਲਾਈ:-(ਦਵਿੰਦਰ ਸਿੰਘ ਕੋਹਲੀ)- ਸਾਵਣ ਦੇ ਮਹੀਨੇ ਦੀ ਬਰਸਾਤ ਹੋਣ ਨਾਲ ਹੀ ਸ਼ਹਿਰ ਦੇ ਨਗਰ ਕੌਂਸਲ ਦੇ ਪ੍ਰਬੰਧਾਂ ਦੀ ਪੋਲ ਖੁਲ ਕੇ ਸ੍ਹਾਮਣੇ ਆਉਂਦੀਆਂ ਹੀ ਲੋੱਕਾਂ ਵਲੋਂ ਸਰਕਾਰ ਐਮਸੀਆਂ,ਪ੍ਰਧਾਨ ਅਤੇ ਈ ਓ ਸਮੇਤ ਹਰੇਕ ਕਰਮਚਾਰੀ ਨੂੰ ਰੱਜ ਕੇ ਦੇਗ ਦਿੱਤੀ ਕੇ ਕਿ ਲਾਹਨਤ ਹੈ ਅਜਿਹੇ ਪ੍ਰਬੰਧਾਂ ਦੀ ! ਜਿਕਰਯੋਗ ਹੈ ਕਿ ਸ਼ਹਿਰ ‘ਚ ਭਾਰੀ ਬਰਸਾਤ ਨੇ ਜਿਥੇ ਲੋਕਾਂ ਨੂੰ ਅੱਤ ਦੀ ਪੈ ਰਹੀ ਗਰਮੀ ਤੋਂ ਰਾਹਤ ਤਾਂ ਦਿਵਾਈ, ਪਰੰਤੂ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਹਰ ਵਾਰ ਨਾਕਾਮ ਸਾਬਤ ਹੋਣ ਵਾਲਾ ਪ੍ਰਸ਼ਾਸਨ ਤੇ ਨਿਕਾਸੀ ਪ੍ਰਬੰਧ ਇਸ ਵਾਰ ਫਿਰ ਮਾਨਸੂਨ ‘ਚ ਨਾਕਾਮ ਸਾਬਤ ਹੋਏ ਹਨ। ਜਿਸ ਕਾਰਨ ਮਾਨਸੂਨ ਦੀ ਹੋਈ ਬਰਸਾਤ ਨੇ ਪੂਰਾ ਸ਼ਹਿਰ ਜਲਥਲ ਕਰ ਦਿੱਤਾ। ਸ਼ਹਿਰ ਦੇ ਗਾਂਧੀ ਬਜ਼ਾਰ, ਰੇਲਵੇ ਰੋਡ,ਫੁਹਾਰਾ ਚੌਂਕ,ਸ਼ਹਿਰ ਦੀ ਚੌੜੀ ਗ਼ਲੀ, ਕਾਲਜ ਰੋਡ,ਬੱਸ ਸਟੈਂਡ ਰੋਡ, ਕਚਹਿਰੀ ਚੌਂਕ,ਸਿਨੇਮਾ ਰੋਡ, ਪੁਰਾਣੀ ਗੈਸ ਏਜੰਸੀ ਰੋਡ, ਗੋਲ-ਚੱਕਰ ਸਮੇਤ ਚਾਰ ਚੁਫੇਰੇ ਗੋਡੇ ਗੋਡੇ ਪਾਣੀ ਜਮ੍ਹਾਂ ਹੋ ਗਿਆ। ਕਈ ਘੰਟੇ ਲਗਾਤਾਰ ਹੋਈ ਬਰਸਾਤ ਨੇ ਸ਼ਹਿਰ ਨੂੰ ਜਲਥਲ ਕਰ ਦਿੱਤਾ ਹੈ ਤੇ ਤਮਾਮ ਬਾਜ਼ਾਰ ਝੀਲ ਦਾ ਰੂਪ ਧਾਰਨ ਕਰ ਗਏ। ਜਿਸ ਕਾਰਨ ਆਵਾਜਾਈ ਪੂਰੀ ਤਰ੍ਹਾਂ ਨਾਲ ਠੱਪ ਰਹੀ। ਸੈਂਕੜੇ ਮੋਟਰਸਾਈਕਲਾਂ ਗੱਡੀਆਂ ਵਾਲੇ ਲੰਘਣ ਦੀ ਕੋਸ਼ਿਸ਼ ਕਾਰਨ ਪਾਣੀ ‘ਚ ਹੀ ਫਸ ਗਏ। ਖੜੇ ਪਾਣੀ ਦੀਆਂ ਤਸਵੀਰਾਂ ਸ਼ਹਿਰ ਵਾਸੀਆਂ ਵੱਲੋਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਕੀਤੀਆਂ। ਸ਼ਹਿਰ ਅੰਦਰ ਥਾਂ-ਥਾਂ ਖੜ੍ਹੇ ਪਾਣੀ ਕਾਰਨ ਸ਼ਹਿਰ ਵਾਸੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਓਧਰ ਨਗਰ ਕੌਂਸਲ ਵੱਲੋਂ ਭਾਵੇਂ ਪਾਣੀ ਦੀ ਰੁਕੀ ਨਿਕਾਸੀ ਦਾ ਜਾਇਜਾ ਵੀ ਲਿਆ ਗਿਆ ਪਰੰਤੂ ਸੱਪ ਲੰਘਣ ਪਿੱਛੋਂ ਲੀਕ ਪਿੱਟਣ ਦਾ ਕੀ ਫਾਇਦਾ?

NO COMMENTS

LEAVE A REPLY