ਅੰਮ੍ਰਿਤਸਰ 12 ਨਵੰਬਰ (ਪਵਿੱਤਰ ਜੋਤ) : ਸਿਡਾਨਾ ਇੰਸਟੀਚਿਊਟਸ ਵੱਲੋਂ ਖਿਆਲਾ ਖੁਰਦ ਅੰਮ੍ਰਿਤਸਰ ਵੱਲੋਂ ਸਿਡਾਨਾ ਕਿ੍ਕਟ ਅਕੈਡਮੀ ਦਾ ਉਦਘਾਟਨ ਕੀਤਾ ਗਿਆ ਇਸ ਸਮਾਰੋਹ ਨੂੰ ਚਾਰ ਚੰਦ ਲਗਾਉਦੇ ਕਿ੍ਕਟ ਜਗਤ ਦੇ ਚਮਕਦੇ ਸਿਤਾਰੇ ਸ੍ਰੀ ਚੰਦਨ ਮਿਦਾਨ ਅਤੇ ਪੋ੍.ਸਰਚੰਦ ਸਿੰਘ ਖਿਆਲਾ ਜੀ ਜੋ ਕੇ ਵਿਦਿਆ ਅਤੇ ਖੇਡਾਂ ਦੇ ਖੇਤਰ ਨਾਲ ਜੁੜੇ ਹੋਏ ਹਨ ਵੱਲੋਂ ਰੀਬਨ ਕੱਟ ਕੇ ਇਸ ਸਮਾਰੋਹ ਨੂੰ ਅੱਗੇ ਵੱਲ ਤੋਰਿਆ ਗਿਆ। ਓਹਨਾਂ ਨੇ ਆਪਣੇ ਭਾਸ਼ਣ ਵਿੱਚ ਨੌਜਵਾਨਾਂ ਨੂੰ ਖੇਡਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਵੀ ਕੀਤਾ। ਅੱਜ ਦੇ ਸਮਾਗਮ ਵਿੱਚ ਸਕੱਤਰ ਕੇਂਦਰੀ ਪੰਜਾਬੀ ਲੇਖਕ ਸਭਾ ਸ ਧਰਵਿੰਦਰ ਸਿੰਘ ਔਲਖ ਜੋ ਕੇ ਅਜੀਤ ਦੇ ਪੱਤਰਕਾਰ ਅਤੇ ਪੰਜਾਬੀ ਸਹਿਤ ਸਭਾ ਦੇ ਪ੍ਰਧਾਨ ਵੀ ਹਨ ਨੇ ਵਿਸ਼ੇਸ਼ ਤੌਰ ਤੇ ਸਮਾਗਮ ਵਿਚ ਹਾਜ਼ਰੀ ਲਗਵਾਈ। ਇਸ ਤੋਂ ਉਪਰੰਤ ਹੀ ਸਿਡਾਨਾ ਕਿ੍ਕਟ ਅਕੈਡਮੀ ਅਤੇ ਸਿਡਾਨਾ ਇੰਨਟਰਨੈਸ਼ਨਲ ਸਕੂਲ ਦੀ ਟੀਮ ਵਿੱਚ ਵਿਚਕਾਰ ਮੈਚ ਕਰਵਾਏ ਗਏ ਜਿਸ ਵਿੱਚ ਸੰਸਥਾ ਤੇ ਇਲਾਕੇ ਦੇ ਹੋਰ ਖਿਡਾਰੀਆਂ ਨੇ ਇਸ ਅਕੈਡਮੀ ਦਾ ਹਿੱਸਾ ਬਣ ਕੇ ਚਾਰ ਚੰਦ ਲਗਾ ਦਿੱਤੇ। ਇਸ ਮੋਕੇ ਸੰਸਥਾ ਦੇ ਮੁੱਖੀ ਡਾ. ਜੀਵਨ ਜੋਤੀ ਸਿਡਾਨਾ ਜੀ ਵੱਲੋਂ ਆਏ ਹੋਏ ਮਹਿਮਾਨਾ ਅਤੇ ਖਿਡਾਰੀਆਂ ਦਾ ਸਵਾਗਤ ਕੀਤਾ ਅਤੇ ਨਾਲ ਹੀ ਕਿਹਾ ਇਸ ਇਲਾਕੇ ਦੇ ਖਿਡਾਰੀਆਂ ਦਾ ਖੇਡ ਕਿ੍ਕਟ ਪ੍ਤੀ ਬਹੁਤ ਰੁਝਾਨ ਸੀ ਜਿਸ ਕਰਕੇ ਖਿਡਾਰੀਆਂ ਨੂੰ ਕਿ੍ਕਟ ਦੀ ਟਰੇਨਿੰਗ ਲਈ ਦੂਰ ਦੁਰਾਡੇ ਜਾਣਾ ਪੈਦਾ ਸੀ ਜਿਸ ਕਰਕੇ ਇਕ ਵਿਸੇਸ਼ ਉਪਰਾਲੇ ਵੱਜੋਂ ਸੰਸਥਾ ਵਿੱਚ ਕਿ੍ਕਟ ਅਕੈਡਮੀ ਖੋਲ੍ਹਣ ਦਾ ਯਤਨ ਕੀਤਾ ਗਿਆ ਨਾਲ ਹੀ ਆਏ ਹੋਏ ਖਿਡਾਰੀਆਂ ਤੋਂ ਉਮੀਦ ਪ੍ਰਾਪਤ ਕੀਤੀ ਕਿ ਅਕੈਡਮੀ ਦੇ ਨਾਲ ਨਾਲ ਉਹ ਆਪਣੇ ਦੇਸ਼ ਦਾ ਵੀ ਨਾਮ ਰੌਸ਼ਨ ਕਰਨਗੇ। ਅੰਤ ਵਿੱਚ ਜਿੱਤੀ ਹੋਈ ਟੀਮ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਮਹਿਮਾਨਾਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੋਕੇ ਸਕੂਲ ਪਿ੍ੰਸੀਪਲ ਨਵੇਤਾ ਅਰੋੜਾ ਪੋ੍. ਭੁਪਿੰਦਰ ਸਿੰਘ,ਪੋ੍.ਦਰਸ਼ਪੀ੍ਤ ਸਿੰਘ ਭੁੱਲਰ, ਐਡਮਨਿਸਟਰੇਸ਼ਨ ਮੈਨੇਜਰ ਸ਼੍ਰੀ ਸੀ ਪੀ ਸ਼ਰਮਾ, ਬਲਜਿੰਦਰ ਸਿੰਘ,ਅਮਰਪ੍ਰੀਤ ਕੌਰ ,ਕਿ੍ਕਟ ਕੋਂਚ ਸ.ਰਣਜੀਤ ਸਿੰਘ ਤੇ ਸਮੂਹ ਸਟਾਫ਼ ਹਾਜ਼ਰ ਸੀ।