ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਹੋਈ ਮਹੀਨਾਵਾਰ ਮੀਟਿੰਗ

0
14

ਬੁਢਲਾਡਾ,11 ਨਵੰਬਰ (ਦਵਿੰਦਰ ਸਿੰਘ ਕੋਹਲੀ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਕਰਨਵਿਲ ਹੋਟਲ ਵਿਖੇ ਜਿਲ੍ਹਾ ਪ੍ਰਧਾਨ ਡਾਕਟਰ ਗੁਰਲਾਲ ਸਿੰਘ ਬੁਢਲਾਡਾ ਦੀ ਅਗਵਾਈ ਹੇਠ ਹੋਈ।ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਿਟੀ ਹੈਲਥ ਕੇਅਰ ਮਲਟੀ ਸਪੈਸਲਿਟੀ ਹਸਪਤਾਲ ਸਰਸਾ ਦੀ ਡਾਕਟਰੀ ਟੀਮ ਨੇ ਸ਼ਿਰਕਤ ਕੀਤੀ ਅਤੇ ਆਪਣੇ ਹਸਪਤਾਲ ਬਾਰੇ ਜਾਣਕਾਰੀ ਦਿੱਤੀ।ਜਥੇਬੰਦੀ ਸੂਬਾ ਮੀਤ ਪ੍ਰਧਾਨ ਡਾਕਟਰ ਜਸਵੀਰ ਸਿੰਘ ਨੇ ਵੀ ਵਿਸੇਸ ਤੌਰ ਤੇ ਸ਼ਿਰਕਤ ਕੀਤੀ ਬੋਲਦੇ ਕਿਹਾ ਕਿ ਸਾਨੂੰ ਆਪਸੀ ਭਾਈਚਾਰਕ ਸਾਂਝ ਕਾਇਮ ਰੱਖਣ ਦੀ ਲੋੜ ਹੈ,ਸਾਫ਼ ਸੁਥਰੀ ਪ੍ਰੈਕਟਿਸ ਕਰਨੀ ਚਾਹੀਦੀ ਹੈ,ਸਮੇਂ ਸਮੇਂ ਅਨੁਸਾਰ ਆਪਣੀ ਹਾਜਰੀ ਮਹੀਨਾਵਾਰ ਮੀਟਿੰਗ ਦੌਰਾਨ ਲਵਾਉਣੀ ਚਾਹੀਦੀ ਹੈ।ਸੈਕਟਰੀ ਗੁਰਪ੍ਰੀਤ ਸਿੰਘ ਭੈਣੀ ਬਾਘਾ ਨੇ ਵੀ ਸੰਬੋਧਨ ਕਰਦੇ ਕਿਹਾ ਕੇ ਸਾਨੂੰ ਹਰ ਸਮੇਂ ਤਿਆਰ ਰਹਿਣਾ ਚਾਹੀਦਾ ਹੈ ਜਥੇਬੰਦੀ ਦਾ ਕੋਈ ਵੀ ਧਰਨਾ ਪ੍ਰਦਰਸ਼ਨ ਹੁੰਦਾ ਹੈ।ਉਸ ਵਿੱਚ ਸਾਰੇ ਮੈਬਰਾਂ ਦਾ ਹਾਜਰ ਹੋਣਾ ਜਰੂਰੀ ਹੈ।ਬਲਾਕ ਮਾਨਸਾ ਦੇ ਖਜਾਨਚੀ ਡਾਕਟਰ ਗੁਰਪ੍ਰੀਤ ਸਿੰਘ ਖੜਕ ਵਾਲਾ ਨੇ ਵੀ ਸੰਬੋਧਨ ਕੀਤਾ। ਇਸ ਸਮੇਂ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬੁਢਲਾਡਾ ਪ੍ਰਧਾਨ ਡਾਕਟਰ ਅਮ੍ਰਿੰਤਪਾਲ ਅੰਬੀ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਸਾਰੇ ਹੀ ਸਾਥੀਆ ਇਸ ਇਕਤੱਰਤਾ ਵਿੱਚ ਸ਼ਾਮਿਲ ਹੋਣ ਤੇ ਧੰਨਵਾਦ ਕੀਤਾ।ਪਿਛਲੇ ਦਿਨੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀਆਂ ਮੁਬਾਰਕਾਂ ਦਿੱਤੀ ਆ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਚਨਾਂ ਤੇ ਚਲਣ ਦੀ ਲੋੜ ਹੈ।ਸਟੇਜ ਸੈਕਟਰੀ ਦੀ ਜਿੰਮੇਵਾਰੀ ਡਾਕਟਰ ਜਸਵੰਤ ਸਿੰਘ ਨੇ ਨਿਭਾਈ ਇਸ ਸਮੇਂ ਡਾਕਟਰ ਭੀਮ ਸੈਨ,ਡਾਕਟਰ ਵਿਕੀ,ਡਾਕਟਰ,ਬੂਟਾ ਸਿੰਘ,ਡਾਕਟਰ ਜਸਵੀਰ ਸਿੰਘ,ਡਾਕਟਰ ਗੁਰਪ੍ਰੀਤ ਸਿੰਘ,ਡਾਕਟਰ,ਰਾਜਪਾਲ ਮਾਨਸਾ ,ਡਾਕਟਰ ਪਾਲਦਾਸ,ਡਾਕਟਰ ਹਰਦੀਪ ਸਿੰਘ ਖਜਾਨਚੀ,ਡਾਕਟਰ ਕੁਲਦੀਪ ਸਰਮਾ ਚੇਅਰਮੈਨ ,ਡਾਕਟਰ ਰਿੰਕੂ ਗੁਰਨੇ ਜਿਲ੍ਹਾ ਖਜਾਨਚੀ,ਡਾਕਟਰ ਜਗਸੀਰ ਸਿੰਘ ਗੁਰਨੇ ਜਿਲ੍ਹਾ ਪ੍ਰੈਸ ਸਕੱਤਰ ਡਾਕਟਰ ਮੱਖਣ ਸਿੰਘ ਡਾਕਟਰ ਜਸਵੰਤ ਸਿੰਘ,ਡਾਕਟਰ ਪ੍ਰਦੀਪ ਸਿੰਘ ,ਡਾਕਟਰ ਬਲਜੀਤ ਸਿੰਘ ਮੀਤ ਪ੍ਰਧਾਨ ਡਾਕਟਰ ਗੁਰਦਿਆਲ ਸਿੰਘ ਸਲਾਹਕਾਰ ਡਾਕਟਰ ਪਰਗਟ ਸਿੰਘ ਕਣਕਵਾਲ ਸਕੱਤਰ ਬਲਾਕ ਨੇ ਸਿਰਕਤ ਕੀਤੀ।ਇਹ ਸਾਰੀ ਜਾਣਕਾਰੀ ਪ੍ਰੈਸ ਸਕੱਤਰ ਹਰਜਿੰਦਰ ਸਿੰਘ ਹੈਪੀ ਉੱਡਤ ਸੈਦੇਵਾਲਾ ਨੇ ਦਿੱਤੀ।

NO COMMENTS

LEAVE A REPLY