ਰਣਵੀਰ ਸਿੰਘ ਅਤੇ ਦੀਵਿਤ ਸ਼ਰਮਾ ਨੇ ਗੋਲਡ ਮੈਡਲ ਜਿੱਤ ਸਕੂਲ ਦਾ ਨਾਮ ਕੀਤਾ ਰੌਸ਼ਨ

0
23

ਅੰਮ੍ਰਿਤਸਰ 19 ਮਈ (ਪਵਿੱਤਰ ਜੋਤ) : ਰਾਯਨ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਵਿਖੇ ਮਾਣਯੋਗ ਚੇਅਰਮੈਨ ਡਾਕਟਰ ਏ ਐੱਫ ਪਿੰਟੋ ਅਤੇ ਐਮ ਡੀ ਮੈਡਮ ਡਾਕਟਰ ਗ੍ਰੇਸ ਪਿੰਟੋ ਦੀ ਪ੍ਰਧਾਨਗੀ ਹੇਠ ਰਣਵੀਰ ਸਿੰਘ ਅਤੇ ਦੀਵਿਤ ਸ਼ਰਮਾ ਨੇ ਦੂਸਰੀ ਪੰਜਾਬ ਰਾਜ ਜੂ ਜਿਤਸੁ ਚੈਂਪਿਅਨਸ਼ਿਪ ਵਿੱਚ ਭਾਗ ਲਿਆ। ਇਹ ਮੁਕਾਬਲਾ ਜੂ ਜਿਤਸੁ ਐਸੋਸੀਏਸ਼ਨ ਪੰਜਾਬ ਵੱਲੋਂ ਕਰਵਾਇਆ ਗਿਆ। ਇਸ ਨੂੰ ਯੁਵਾ ਮਾਮਲਿਆਂ ਅਤੇ ਖੇਡਾਂ ਦੇ ਮੰਤਰਾਲੇ ਭਾਰਤ ਸਰਕਾਰ, ਸਪੋਰਟਸ ਅਥਾਰਟੀ ਆਫ਼ ਇੰਡੀਆ ਓਲੰਪਿਕ ਕੌਂਸਿਲ ਆਫ਼ ਇੰਡੀਆ ਦੁਆਰਾ ਮਾਨਤਾ ਪ੍ਰਾਪਤ ਹੈ। ਇਹ ਮੁਕਾਬਲਾ 7 ਅਤੇ 8 ਮਈ ਨੂੰ ਭਵਨਜ਼ ਐਸ ਐਲ ਪਬਲਿਕ ਸਕੂਲ -2 ਇਸਲਾਮਾਬਾਦ ਅੰਮ੍ਰਿਤਸਰ ਵਿਖੇ ਹੋਈ। ਰਣਵੀਰ ਸਿੰਘ ਨੇ ਅੰਡਰ 12, 42 ਕਿਲੋ ਭਾਰ ਦੇ ਅੰਤਰਗਤ ਅਤੇ ਦਿਵਿਤ ਨੇ ਅੰਡਰ 12,30 ਕਿਲੋ ਭਾਰ ਦੇ ਅੰਤਰਗਤ ਭਾਗ ਲਿਆ। ਦੋਹਾਂ ਪ੍ਰਤੀਯੋਗੀਆਂ ਨੇ ਗੋਲਡ ਮੈਡਲ ਜਿੱਤ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ।

NO COMMENTS

LEAVE A REPLY