ਅੰਮ੍ਰਿਤਸਰ 9 ਅਗਸਤ (ਰਾਜਿੰਦਰ ਧਾਨਿਕ) : ਅੰਗਰੇਜ਼ੋ ਭਾਰਤ ਛੱਡੋ ਅੰਦੋਲਨ ਦੀ 80ਵੀਂ ਵਰੇਂਗੰਢ ਤੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਵਲੋਂ ਘਰ-ਘਰ ਤਿਰੰਗਾ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਅੰਮ੍ਰਿਤਸਰ ਦੇ ਮਜੀਠਾ ਤੋਂ ਕੱਥੂਨੰਗਲ 15 ਕਿਲੋਮੀਟਰ ਦੀ ਹਜਾਰਾਂ ਮੋਟਰ ਸਾਇਕਲਾਂ ਤੇ ਤਿਰੰਗਾ ਯਾਤਰਾ ਕੱਢੀ ਗਈ। ਤਰੁਣ ਚੁੱਘ ਵੱਲੋਂ ਖੁਦ ਮੋਟਰਸਾਈਕਲ ਚਲਾ ਕਰਤੇ ਯਾਤਰਾ ਨਿਕਾਲੀ ਗਈ। ਅਗਸਤ ਕਰਾਂਤੀ ਦਿਵਸ ਤੇ ਤਰੁਣ ਚੁੱਘ ਨੇ ਹਜ਼ਾਰਾਂ ਲੋਕਾਂ ਨੂੰ ਰਾਸ਼ਟਰੀ ਝੰਡੇ ਵੰਡੇ । ਇਸ ਮੌਕੇ ਭਾਜਪਾ ਪੰਜਾਬ ਦੇ ਨੇਤਾ ਪ੍ਰਦੀਪ ਸਿੰਘ ਭੁੱਲਰ, ਚੰਦਰਸ਼ੇਖਰ ਸ਼ਰਮਾ, ਅਮਿਤ ਵਾਲਮੀਕਿ, ਜ਼ਿਲ੍ਹਾ ਪ੍ਰਧਾਨ ਸਤਿੰਦਰ ਸਿੰਘ ਮਾਕੋਵਾਲ, ਸੁਖਦੇਵ ਸਿੰਘ ਚਵਿੰਡਾ, ਪਰਮਜੀਤ ਪੰਮਾ, ਵਿਕਰਮ ਰੰਧਾਵਾ, ਉਦੇ ਕੁਮਾਰ ਅਤੇ ਕਈ ਪਿੰਡਾਂ ਦੇ ਸਰਪੰ, ਬਲਾਕ ਸੰਮਤੀ ਮੈਂਬਰ, ਮੰਡਲ ਪ੍ਰਧਾਨ ਅਤੇ ਕਈ ਨੇਤਾ ਹਾਜ਼ਰ ਸਨ।
,