ਨਗਰ ਨਿਗਮ ਦੇ ਅਧਿਕਾਰੀਆਂ-ਕਰਮਚਾਰੀਆਂ ਨੇ ਜੇ.ਈ ਸਰਵਨਜੀਤ ਸਿੰਘ ਨੂੰ ਦਿੱਤੀ ਨਿੱਘੀ ਵਿਦਾਇਗੀ

0
54

ਅੰਮ੍ਰਿਤਸਰ 29 ਅਪ੍ਰੈਲ (ਰਾਜਿੰਦਰ ਧਾਨਿਕ) : ) ਨਗਰ ਨਿਗਮ ਜੋਨ 5 ਵੱਲੋਂ ਪੁਤਲੀ ਘਰ ਵਿਖੇ ਰਿਟਾਇਰਮੈਂਟ ਪਾਰਟੀ ਸਮਾਗਮ ਕੀਤਾ ਗਿਆ। ਜੇ ਈ ( ਉ ਐਂਡ ਐਮ ਵਿਭਾਗ ) ਸਰਵਨਜੀਤ ਸਿੰਘ ਨੂੰ ਰਿਟਾਇਰਮੈਂਟ ਤੇ ਵੱਖ ਵੱਖ ਯੂਨੀਅਨਾਂ ਵੱਲੋਂ ਨਿੱਘੀ ਵਿਦਾਇਗੀ ਦਿੱਤੀ ਗਈ।ਨਗਰ ਨਿਗਮ ਟੈਕਨੀਕਲ ਯੂਨੀਅਨ ਦੇ ਪ੍ਰਧਾਨ ਕਰਮਜੀਤ ਸਿੰਘ ਕੇ ਪੀ ਨੇ ਸ਼ੁਭਕਾਮਨਾਵਾਂ ਦੇਂਦਿਆਂ ਕਿਹਾ ਕਿ ਸਰਵਨਜੀਤ ਸਿੰਘ ਅੱਜ ਬੇਦਾਗ ਜੇ ਈ ਦੀ ਪੋਸਟ ਤੋਂ ਰਿਟਾਇਰ ਹੋ ਰਹੇ ਹਨ। ਇਨ੍ਹਾਂ ਆਪਣੀ ਡਿਊਟੀ ਬੜੀ ਇਮਾਨਦਾਰੀ ਅਤੇ ਮਿਹਨਤ ਨਾਲ ਨਿਭਾਈ। ਪ੍ਰਦੀਪ ਕੁਮਾਰ ਸਲੂਜਾ ਐਕਸੀਅਨ ਨੇ ਕਿਹਾ ਸਰਵਨਜੀਤ ਸਿੰਘ ਡਿਊਟੀ ਦੇ ਪਾਬੰਦ ਸਨ। ਉਨ੍ਹਾਂ ਨੇ ਕੰਮ ਕਰਨ ਤੋਂ ਕਦੀਂ ਇਨਕਾਰ ਨਹੀਂ ਕੀਤਾ।
ਇਨ੍ਹਾਂ ਨਾਲ ਜੋਗਿੰਦਰ ਸਿੰਘ ਕੰਬੋਜ, ਲਖਵਿੰਦਰ ਸਿੰਘ ਨਾਗ ਜਨਰਲ ਸਕੱਤਰ, ਧਿਆਨ ਸਿੰਘ, ਨਿਰਮਲਜੀਤ ਸਿੰਘ ਕੰਬੋਜ ਪ੍ਰਧਾਨ, ਪਵਨ ਚੌਧਰੀ ਆਦਿ ਨੇ ਆਪਣੀਆਂ ਸ਼ੁਭਕਾਮਨਾਵਾਂ ਦੇ ਕੇ ਨਿੱਘੀ ਵਿਦਾਇਗੀ ਦਿੱਤੀ।
ਇਸ ਮੌਕੇ ਤੇ ਬਿਕਰਮਜੀਤ ਸਿੰਘ, ਸੁਨਿਲ ਬੇਦੀ, ਸੁਖਰਾਜ ਸਿੰਘ, ਕੁਲਦੀਪ ਕੁਮਾਰ, ਕੁਲਵਿੰਦਰ ਸਿੰਘ ( ਜੇ ਈ ),ਜਸਪਿੰਦਰ ਸਿੰਘ, ਗੁਲਜਾਰੀ ਲਾਲ, ਗੁਰਜਿੰਦਰ ਸਿੰਘ, ਮਨਦੀਪ ਸਿੰਘ, ਪ੍ਰਦੀਪ ਸਿੰਘ, ਲਖਵਿੰਦਰ ਸਿੰਘ, ਪਰਮਜੀਤ ਸਿੰਘ, ਗੁਰਜਿੰਦਰ ਸਿੰਘ, ਮਨਪ੍ਰੀਤ ਸਿੰਘ, ਅਰਬਿੰਦਰ ਸਿੰਘ,ਸੰਜੀਵ ਕੁਮਾਰ ਆਦਿ ਹਾਜ਼ਰ ਸਨ।

NO COMMENTS

LEAVE A REPLY