ਬਦਲਦੇ ਲਾਈਫ ਸਟਾਈਲ, ਆਰਾਮਦਾਇਕ ਜੀਵਣ ਨਾਲ ਵੱਧ ਰਹੀਆਂ ਨੇ ਪੇਟ ਦੀਆਂ ਬੀਮਾਰੀਆਂ
_______
ਅੰਮ੍ਰਿਤਸਰ,10 ਅਗਸਤ (ਪਵਿੱਤਰ ਜੋਤ)- ਬਦਲਦੇ ਸਮਾਜ,ਖਾਣ-ਪੀਣ,ਰਹਿਣ- ਸਹਿਣ ਦੇ ਚੱਲਦਿਆਂ ਲੋਕ ਪੇਟ ਦੀਆਂ ਬਿਮਾਰੀਆਂ ਨਾਲ ਜਿਆਦਾ ਪੀੜਤ ਹੋ ਰਹੇ ਹਨ। ਇੰਸਾਨ ਦੀਆਂ ਆਪਣੀਆਂ ਕਮੀਆਂ ਪੇਸ਼ੀਆਂ ਦੇ ਚੱਲਦਿਆਂ ਟੈਸਟ ਦੌਰਾਨ ਲੀਵਰ ਫੈਟੀ ਹੋਣ ਦੀ ਜ਼ਿਆਦਾ ਸ਼ਿਕਾਇਤ ਦੇਖਣ ਨੂੰ ਮਿਲ ਰਹੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀਮਤੀ ਪਾਰਵਤੀ ਦੇਵੀ ਹਸਪਤਾਲ,ਰਣਜੀਤ ਐਵੀਨਿਉ ਵਿਖੇ ਤੈਨਾਤ ਪੇਟ ਦੀਆਂ ਬੀਮਾਰੀਆਂ ਦੇ ਮਾਹਿਰ ਡਾ.ਜੇ.ਐਸ ਸਿੱਧੂ ਵੱਲੋਂ ਕੀਤਾ ਗਿਆ। ਡਾ.ਸਿੱਧੂ ਨੇ ਦੱਸਿਆ ਕਿ ਪਹਿਲੇ ਸਾਲਾਂ ਦੇ ਮੁਕਾਬਲੇ ਸਾਡੇ ਬਦਲਦੇ ਲਾਇਫ ਸਟਾਈਲ,ਆਰਾਮਦਾਇਕ ਜੀਵਣ ਅਤੇ ਗਲਤ ਖਾਣ-ਪੀਣ ਦੇ ਚੱਲਦਿਆਂ ਲੋਕ ਜ਼ਿਆਦਾ ਪੇਟ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਤਲਿਆਂ-ਫਰਾਈ ਖਾਣਾ,ਹੈਵੀ ਫੂਡ,ਜ਼ਿਆਦਾ ਮਿੱਠਾ,ਸ਼ਰਾਬ,ਕਾਲਾ ਪੀਲੀਆ,ਥਾਇਰਡ ਦੇ ਜ਼ਿਆਦਾ ਸੇਵਨ ਕਰਨ ਅਤੇ ਪੋਸਟਿਕ ਆਹਾਰ ਨਾ ਲੈਣ ਦੇ ਚੱਲਦਿਆਂ ਲੋਕ ਫੈਟੀ ਲੀਵਰ ਅਤੇ ਪੇਟ ਦੀਆਂ ਬਿਮਾਰੀਆਂ ਦੀ ਚਪੇਟ ਵਿਚ ਆ ਰਹੇ ਹਨ। ਮੋਟਾਪਾ ਅਤੇ ਸ਼ਰਾਬ ਦਾ ਸੇਵਨ ਦੁਸ਼ਮਣ ਹਨ। ਇਹ ਪੇਟ ਦੀਆਂ ਬਿਮਾਰੀਆਂ ਨੂੰ ਵਧਾਉਂਦੇ ਹਨ।
ਡਾ.ਸਿੱਧੂ ਨੇ ਕਿਹਾ ਕਿ ਫੈਟੀ ਲੀਵਰ ਕਿਨ੍ਹਾਂ ਚੀਜ਼ਾਂ ਦੇ ਜ਼ਿਆਦਾ ਸੇਵਨ ਦੇ ਕਰਕੇ ਹੋ ਰਿਹਾ ਹੈ। ਇਸ ਦਾ ਪਤਾ ਕਰਨ ਤੋਂ ਬਾਅਦ ਹੈ ਸਹੀ ਇਲਾਜ ਕੀਤਾ ਜਾਂਦਾ ਹੈ। ਬੱਚਿਆ ਦਾ ਮੋਬਾਇਲ,ਟੀ.ਵੀ ਅਤੇ ਕੰਪਿਊਟਰ ਅੱਗੇ ਕਈ ਕਈ ਘੰਟੇ ਬੈਠਣਾ ਨੁਕਸਾਨਦੇਹ ਹੈ। ਪਹਿਲਾਂ ਬੱਚਿਆਂ ਦੀਆਂ ਘਰੇਲੂ ਅਤੇ ਮੁਹੱਲਿਆਂ ਦੀਆਂ ਖੇਡਾਂ ਦੇ ਚੱਲਦਿਆਂ ਬੱਚੇ ਜ਼ਿਆਦਾ ਸਿਹਤਮੰਦ ਰਹਿੰਦੇ ਸਨ। ਜਿੰਨਾਂ ਦੀ ਜ਼ਿੰਦਗੀ ਦੀ ਸ਼ੁਰੂਆਤ ਵਧੀਆ ਤਰੀਕੇ ਨਾਲ ਹੁੰਦੀ ਸੀ। ਡਾ.ਸਿੱਧੂ ਨੇ ਦੱਸਿਆ ਕਿ ਪੇਟ ਦੀਆਂ ਬਿਮਾਰੀਆਂ ਦੇ ਛੁਟਕਾਰੇ ਲਈ ਸਵੇਰ ਸ਼ਾਮ ਦੀ ਸੈਰ ਅਤੇ ਕਸਰਤ ਬਹੁਤ ਲਾਭਦਾਇਕ ਹੈ।