ਅੰਮ੍ਰਿਤਸਰ 2 ਜੂਨ (ਰਾਜਿੰਦਰ ਧਾਨਿਕ) ਅੱਜ ਪ੍ਰਭਾਕਰ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਵਿਖ਼ੇ ਸਾਇਕਲ ਦਿਵਸ ਮੌਂਕੇ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਰਾਜ-ਪੱਧਰੀ ਸਾਇਕਲਿਸਟ ਦਮਨਪ੍ਰੀਤ ਕੌਰ (10+2 ਮੈਡੀਕਲ ਦੀ ਵਿਦਿਆਰਥਣ) ਨੂੰ ਸਨਮਾਨਿਤ ਕਰਦਿਆਂ ਪ੍ਰਿੰਸੀਪਲ ਰਾਜੇਸ਼ ਪ੍ਰਭਾਕਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਦਮਨਪ੍ਰੀਤ ਕੌਰ ਨੂੰ ਸਾਇਕਲਿੰਗ ਖੇਡ ਦੀ ਗੁੜ੍ਹਤੀ ਜ਼ਿਲ੍ਹਾ ਸਾਇਕਲਿੰਗ ਕੋਚ ਸਿਮਰਨਜੀਤ ਸਿੰਘ ਰੰਧਾਵਾ ਕੋਲੋਂ ਮਿਲੀ ਦਮਨਪ੍ਰੀਤ ਕੌਰ ਦਾ ਜਨਮ ਅੰਮ੍ਰਿਤਸਰ ਜ਼ਿਲ੍ਹੇ ਦੇ ਕਸਬਾ ਕੋਟ ਖਾਲਸਾ ‘ਚ ਪਿਤਾ ਗੁਰਿੰਦਰ ਸਿੰਘ ਮੱਟੂ ਦੇ ਘਰ ਮਾਤਾ ਵੀਨਾ ਦੀ ਕੁੱਖੋਂ 9 ਅਪ੍ਰੈਲ 2007 ਨੂੰ ਇੱਕ ਬਹੁਤ ਹੀ ਸਧਾਰਨ ਪਰਿਵਾਰ ‘ਚ ਹੋਇਆ, ਦਮਨਪ੍ਰੀਤ ਨੇ ਜੁਲਾਈ 2022 ਤੋਂ ਸਾਇਕਲਿੰਗ ਦੀ ਕੋਚਿਗ ਲੈਣੀ ਸ਼ੁਰੂ ਕੀਤੀ ਅਤੇ ਦਿਲੋਂ ਸਾਇਕਲਿੰਗ ਦੇ ਈਵੈਂਟ ਨੂੰ ਅਪਣਾ ਲਿਆ,ਦਮਨਪ੍ਰੀਤ ਕੌਰ ਦੱਸਦੀ ਹੈ ਕਿ ਸਿਮਰਨ ਕੋਚ ਸਾਹਿਬ ਉਸ ਦੀ ਜ਼ਿੰਦਗੀ ‘ਚ ਇੱਕ ਫਰਿਸ਼ਤੇ ਵਾਂਗ ਆਏ ਅਤੇ ਸਖ਼ਤ ਮਿਹਨਤ ਸਦਕਾ l ਤਿੰਨ ਮਹੀਨੇ ਦੀ ਜੀਅ ਤੋੜ ਮਿਹਨਤ ਕਰਕੇ ਆਪਣੇ ਸੁਪਨੇ ਸੱਚ ਕਰਨ ਲਈ ਪਸੀਨਾ ਵਹਾਇਆ ਅਤੇ ਤਿੰਨ ਮਹੀਨੇ ਦੀ ਪ੍ਰੈਕਟਿਸ ਸਦਕਾ 9 ਸਿਤੱਬਰ 2022 ਨੂੰ ਜ਼ਿਲ੍ਹਾ ਸਕੂਲ ਖੇਡਾਂ ਅਤੇ 20 ਨਵੰਬਰ 2022 ਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿਖ਼ੇ ਹੋਈ ਓਪਨ ਪੰਜਾਬ ਟ੍ਰੈਕ ਸਾਇਕਲਿੰਗ ਚੈਮਪੀਅਨਸ਼ਿੱਪ (ਅੰਡਰ-16) ‘ਚ ਸਿਲਵਰ ਮੈਡਲ ਪ੍ਰਾਪਤ ਕੀਤਾ l ਅਤੇ 4 ਦਸੰਬਰ 2022 ਨੂੰ ਅੰਮ੍ਰਿਤਸਰ ਵਿਖ਼ੇ ਹੋਈ ਓਪਨ ਪੰਜਾਬ ਰੋਡ ਸਾਇਕਲਿੰਗ ਚੈਮਪੀਅਨਸ਼ਿੱਪ, 20 ਦਸੰਬਰ 2022 ਨੂੰ ਅੰਮ੍ਰਿਤਸਰ ਵਿਖ਼ੇ ਹੋਈ ਸਕੂਲ ਪੰਜਾਬ ਰੋਡ ਸਾਇਕਲਿੰਗ ਚੈਮਪੀਅਨਸ਼ਿੱਪ,26 ਫਰਵਰੀ 2023 ਨੂੰ ਖੇਲੋ ਇੰਡੀਆ ਰੋਡਸਾਇਕਲਿੰਗ ਚੈਮਪੀਅਨਸ਼ਿੱਪ,ਵਿੱਚ ਹਿੱਸਾ ਲੈ ਕੇ ਆਪਣੇ ਕੋਚ, ਮਾਤਾ-ਪਿਤਾ,ਸਕੂਲ ਅਤੇ ਜ਼ਿਲ੍ਹੇ ਦਾ ਰੋਸ਼ਨ ਕੀਤਾ l ਆਖ਼ਿਰ ਵਿੱਚ ਦਮਨਪ੍ਰੀਤ ਕੌਰ ਨੇ ਕਿਹਾ ਮੈਂ ਆਪਣੇ ਕੋਚ ਸਿਮਰਨਜੀਤ ਸਿੰਘ ਦੇ ਸੁਪਨੇ ਨੂੰ 6 ਮਹੀਨੇ ਵਿੱਚ ਸੱਚ ਕਰਕੇ ਦਿਖਾਇਆ ਹੈ l ਇਸ ਬਹੁਤ ਹੀ ਮਾਣਮੱਤੀ ਪ੍ਰਾਪਤੀ ਲਈ ਦਮਨਪ੍ਰੀਤ ਕੌਰ ਨੂੰ ਅੱਜ ਸਾਇਕਲ ਦਿਵਸ ਮੌਂਕੇ ਸਕੂਲ ਪ੍ਰਿੰ. ਰਾਜੇਸ਼ ਪ੍ਰਭਾਕਰ ਵੱਲੋਂ ਪ੍ਰਸ਼ੰਸਾ ਸਰਟੀਫਿਕੇਟ ਦੇ ਕੇ
ਵਿਸ਼ੇਸ ਤੋਰ ਤੇ ਸਨਮਾਨਿਤ ਕੀਤਾ l ਇਸ ਮੌਂਕੇ ਪ੍ਰਿੰਸੀਪਲ ਰਾਜੇਸ਼ ਪ੍ਰਭਾਕਰ, ਸਕੂਲ ਖੇਡ ਇੰਚਾਰਜ ਮਨਵਿੰਦਰ ਸਿੰਘ ਅਤੇ ਅਮਨਪ੍ਰੀਤ ਕੌਰ ਉਚੇਚੇ ਤੌਰ ਤੇ ਹਾਜ਼ਰ ਸਨ l