ਪੀਂਘਾਂ ਝੂਟਦੀਆਂ,ਗਿੱਧਾ ਕਰਦਿਆਂ ਲੜਕੀਆਂ ਨੇ ਮਨਾਇਆ ਤੀਆਂ ਦਾ ਤਿਉਹਾਰ

0
83

ਲੈਕਟੇਸ (ਰਜਿ:) ਨੇ ਵਿਰਸੇ ਤੇ ਸੱਭਿਆਚਾਰ ਦੇ ਸੰਭਾਲ ਲਈ ਕੀਤਾ ਪ੍ਰੇਰਿਤ
________
ਅੰਮ੍ਰਿਤਸਰ,29ਜੁਲਾਈ ( ਰਾਜਿੰਦਰ ਧਾਨਿਕ) : – ਲੇਡੀ ਕੇਅਰ ਟੈਕਨੀਕਲ ਐਜੂਕੇਸ਼ਨ ਸੁਸਾਇਟੀ (ਲੈਕਟੇਸ ਰਜਿ:) ਵੱਲੋਂ ਆਈ.ਆਰ.ਜੀ ਸਕੀਮ ਤਹਿਤ ਚਲਾਏ ਜਾ ਰਹੇ ਬਿਊਟੀ ਪਾਰਲਰ ਸੈਂਟਰ ਦੀਆਂ ਲੜਕੀਆਂ ਵੱਲੋਂ ਇੰਦਰਾ ਕਲੋਨੀ ਮਜੀਠਾ ਰੋਡ ਵਿਖੇ ਤੀਆਂ ਦਾ ਤਿਉਹਾਰ ਪੂਰੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਸੰਸਥਾ ਦੇ ਪ੍ਰਧਾਨ ਅਰਵਿੰਦਰ ਵੜੈਚ ਅਤੇ ਸੈਂਟਰ ਇੰਚਾਰਜ ਲਵਲੀਨ ਵੜੈਚ ਦੀ ਦੇਖ-ਰੇਖ ਵਿੱਚ ਆਯੋਜਿਤ ਪ੍ਰੋਗਰਾਮ ਦੌਰਾਨ ਬੱਚਿਆਂ ਨੇ ਪੀਂਘ ਝੂਟਦਿਆਂ ਗਿੱਧੇ ਦੀਆਂ ਬੋਲੀਆਂ ਤੇ ਖ਼ੂਬ ਠੁਮਕੇ ਵੀ ਲਗਾਏ। ਹਿੰਦੀ-ਪੰਜਾਬੀ ਗੀਤਾਂ ਤੇ ਨੱਚਦੇ ਹੋਏ ਲੜਕੀਆਂ ਨੇ ਇੱਕ ਦੂਸਰੇ ਨਾਲ ਖੁਸ਼ੀਆਂ ਦਾ ਇਜ਼ਹਾਰ ਕੀਤਾ।ਖੀਰ ਪੂੜਿਆਂ ਦਾ ਸੇਵਨ ਕਰਜ਼ਿਆਂ ਲੜਕੀਆਂ ਨੇ ਨੌਜਵਾਨ ਵਰਗ ਨੂੰ ਮਿਲ ਜੁਲ ਕੇ ਹਰ ਇੱਕ ਤਿਉਹਾਰ ਮਨਾਉਣ ਲਈ ਸੰਦੇਸ਼ ਦਿੱਤਾ। ਇਸ ਮੌਕੇ ਤੇ ਸੁਨੀਤਾ ਕੁਮਾਰੀ,ਸਪਨਾ ਸਿੰਘ,ਵੈਰੋਨੀਕਾ ਭੱਟੀ,ਚਾਹਤ ਸ਼ਰਮਾ,ਮਹਿਕ ਸ਼ਰਮਾ,ਕਨਨ,ਨਿਸ਼ਾ ਮਹਿਰਾ, ਮੁਸਕਾਨ,ਨੇਹਾ ਕੁਮਾਰੀ,ਮੇਹਾ ਕੁਮਾਰੀ,ਰਜਨੀ ਸ਼ਰਮਾ,ਰੂਹਾ, ਸਿਮਰਨ ਕੌਰ,ਮਨਪ੍ਰੀਤ ਕੌਰ, ਸਿਮਰਨ ਠਾਕੁਰ,ਵਰਸ਼ਾ ਕਾਲੀਆ,ਲਕਸ਼ਮੀ,ਸਨੇਹ ਗਿੱਲ,ਸ਼ਿਆ ਸ਼ਰਮਾ,ਆਂਚਲ ਮੌਜੂਦ ਸਨ।

ਪੰਜਾਬੀ ਸੱਭਿਆਚਾਰ-ਵਿਰਸੇ ਨੂੰ ਨਹੀਂ ਭੁਲਾਉਣਾ ਚਾਹੀਦਾ- ਪ੍ਰਿੰ.ਪਰਮਬੀਰ ਸਿੰਘ ਮੱਤੇਵਾਲ
____________
ਮਾਈ ਭਾਗੋ ਗੌਰਮੈਂਟ ਪਾਲਟੈਕਨੀਕਲ ਕਾਲਜ ਮਜੀਠਾ ਰੋਡ ਦੇ ਪ੍ਰਿੰਸੀਪਲ ਪਰਮਬੀਰ ਸਿੰਘ ਮੱਤੇਵਾਲ,ਪ੍ਰੋਫ਼ੈਸਰ ਨਰੇਸ਼ ਕੁਮਾਰ,ਪ੍ਰੋਫ਼ੈਸਰ ਰਾਜ ਕੁਮਾਰ ਨੇ ਕਿਹਾ ਕਿ ਕਾਲਜ ਦੇ ਅਧੀਨ ਚਲਾਏ ਜਾ ਰਹੇ ਆਈ ਆਰ ਜੀ ਸੈਂਟਰ ਦੇ ਤਹਿਤ ਚੱਲ ਰਹੇ ਬਿਊਟੀ ਪਾਰਲਰ ਸੈਂਟਰ ਵਿੱਚ ਤੀਆਂ ਦਾ ਤਿਉਹਾਰ ਮਨਾਉਣਾ ਸਰਾਹਨਾਯੋਗ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨੂੰ ਜ਼ਿੰਦਾ ਰੱਖਣ ਲਈ ਅਤੇ ਇਤਿਹਾਸ ਦਾ ਸੰਬੰਧ ਨੌਜਵਾਨ ਵਰਗ ਨੂੰ ਜਾਗਰੂਕ ਕਰਨ ਲਈ ਅਜਿਹੇ ਪ੍ਰੋਗਰਾਮ ਵੱਧ ਚੜ੍ਹ ਕੇ ਮਨਾਉਣੇ ਚਾਹੀਦੇ ਹਨ। ਗੁਰੂਆਂ,ਪੀਰਾਂ,ਪੈਗੰਬਰਾਂ ਵੱਲੋਂ ਦੱਸੇ ਗਏ ਮਾਰਗ ਤੇ ਚਲਦਿਆਂ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਪ੍ਰਫੁੱਲਤ ਕਰਨ ਲਈ ਹਰ ਵਿਦਿਆਰਥੀ ਨੂੰ ਆਪਣਾ ਯੋਗਦਾਨ ਅਦਾ ਕਰਨਾ ਜ਼ਰੂਰੀ ਹੈ। ਉਨ੍ਹਾਂ ਵੱਲੋਂ ਤੀਆਂ ਦਾ ਪ੍ਰੋਗਰਾਮ ਮਨਾਉਣ ਤੇ ਪ੍ਰਬੰਧਕਾਂ ਅਤੇ ਬੱਚਿਆ ਨੂੰ ਵਧਾਈ ਦਿੱਤੀ ਗਈ।

NO COMMENTS

LEAVE A REPLY