ਵਿਦਿਆਰਥੀਆਂ ਲਈ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ

0
11

ਅੰਮ੍ਰਿਤਸਰ 9 ਜਨਵਰੀ (ਪਵਿੱਤਰ ਜੋਤ) : ਸਤਿਕਾਰਯੋਗ ਚੇਅਰਮੈਨ ਸਰ ਡਾ: ਏ. ਐਫ. ਪਿੰਟੋ ਅਤੇ ਐਮ.ਡੀ. ਮੈਡਮ ਡਾ. ਗ੍ਰੇਸ ਪਿੰਟੋ ਦੀ ਅਗਵਾਈ ਹੇਠ, ਰਾਯਨ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਨੇ ਅੱਜ ਅੱਠਵੀਂ ਤੋਂ ਬਾਰ੍ਰਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਆਪਣਾ ਸਕੂਲ ਖੋਲ੍ਹਿਆ। ਵਿਦਿਆਰਥੀਆਂ ਲਈ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ। ਅਧਿਆਪਕਾਂ ਵੱਲੋਂ ਆਪਣੇ ਪਿਆਰੇ ਵਿਦਿਆਰਥੀਆਂ ਲਈ ਇਹ ਵਿਸ਼ੇਸ਼ ਪ੍ਰਾਰਥਨਾ ਸਭਾ ਕਰਵਾਈ ਗਈ। ਮੀਟਿੰਗ ਦੀ ਸੁਰੂਆਤ ਪ੍ਰਮਾਤਮਾ ਅੱਗੇ ਅਰਦਾਸ ਨਾਲ ਕੀਤੀ ਗਈ। ਜਿਸ ਵਿੱਚ ਸਾਰਿਆਂ ਦੀ ਚੰਗੀ ਸਿਹਤ ਅਤੇ ਉੱਜਵਲ ਭਵਿੱਖ ਲਈ ਅਰਦਾਸ ਕੀਤੀ ਗਈ।
ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਨਾਲ ਉਸਤਤ ਅਤੇ ਪੂਜਾ ਦੇ ਗੀਤ ਗਾਏ ਅਤੇ ਡਾਂਸ ਕੀਤਾ। ਸਾਡੇ ਵਿਸ਼ੇਸ਼ ਮਹਿਮਾਨ ਪਾਸਟਰ ਸ੍ਰੀ ਅਮਰਜਯੋਤੀ ਨੇ ਵਿਦਿਆਰਥੀਆਂ ਲਈ ਅਰਦਾਸ ਕੀਤੀ। ਉਨ੍ਹਾਂ ਨੇ ਜਮਾਤਾਂ ਦੀ ਆਗਾਮੀ ਪ੍ਰੀਖਿਆ ਲਈ ਪ੍ਰਮਾਤਮਾ ਤੋਂ ਅਸ਼ੀਰਵਾਦ ਮੰਗਿਆ। ਅਧਿਆਪਕ ਵੱਲੋਂ ਅੱਜ ਦੀ ਵਿਚਾਰ ਦਾ ਅਰਥ ਸਮਝਾਇਆ ਗਿਆ। ਨਵੇਂ ਸਾਲ ਵਿੱਚ ਬੱਚਿਆਂ ਨੇ ਆਪ ਭਵਿੱਖ ਉਜਵਲ ਬਨਾਉਣ ਦਾ ਪ੍ਰਣ ਲਿਆ। ਸਕੂਲ ਦੀ ਮੁੱਖ ਅਧਿਆਪਕਾ ਸ੍ਰੀਮਤੀ ਕੰਚਨ ਮਲਹੋਤਰਾ ਵੱਲੋਂ ਸਵਾਗਤੀ ਸੰਦੇਸ਼ ਵੀ ਦਿੱਤਾ ਗਿਆ। ਸਭਾ ਦੀ ਸਮਾਪਤੀ ਸਕੂਲੀ ਗੀਤ ਗਾ ਕੇ ਹੋਈ।

NO COMMENTS

LEAVE A REPLY