ਪੰਜਾਬੀ ਸਾਹਿਤ ਕਲਾ-ਮੰਚ ਰਜਿ ਵੱਲੋਂ ਹੋਣਹਾਰ 11 ਧੀਆਂ ਦਾ ਕੀਤਾ ਲੋਹੜੀ ਤੇ ਸਨਮਾਨ ਅਮਨਦੀਪ ਸਰਮਾ, ਰਜਿੰਦਰ ਵਰਮਾ

0
14

ਬੁਢਲਾਡਾ , 8 ਜਨਵਰੀ ( ਦਵਿੰਦਰ ਸਿੰਘ ਕੋਹਲੀ ) : ਪੰਜਾਬੀ ਸਾਹਿਤ ਕਲਾ ਮੰਚ ਰਜਿ ਮਾਨਸਾ ਵੱਲੋਂ ਵੱਖ-ਵੱਖ ਖੇਤਰਾ ਵਿੱਚ ਆਪਣਾ ਨਾਂ ਚਮਕਾਉਣ ਵਾਲੀਆਂ ਧੀਆਂ ਨੂੰ ਹਰੇਕ ਸਾਲ ਸਨਮਾਨਤ ਕੀਤਾ ਜਾ ਰਿਹਾ ਹੈ। ਇਸ ਵਾਰ ਵੀ ਮੰਚ ਵੱਲੋ ਤਾਂ ਵੱਖ ਵੱਖ ਖੇਤਰਾ ਜਿਸ ਵਿੱਚ ਖੇਡਾਂ, ਕਲਾ, ਸਮਾਜ ਸੇਵੀ ,ਸਿੱਖਿਆ, ਸਾਹਿਤ ,ਪੜ੍ਹਨ ਆਦਿ ਵਿਸ਼ਿਆਂ ਨਾਲ ਸਬੰਧਤ ਮੱਲਾਂ ਮਾਰਨ ਵਾਲੀਆਂ ਧੀਆਂ ਦਾ ਸਨਮਾਨ ਕੀਤਾ ਗਿਆ ।
ਮੰਚ ਦੇ ਪ੍ਰਧਾਨ ਅਮਨਦੀਪ ਸ਼ਰਮਾ, ਉਪ ਪ੍ਰਧਾਨ ਰਜਿਂਦਰ ਵਰਮਾ ਜਨਰਲ ਸਕੱਤਰ ਗੁਰਜੰਟ ਸਿੰਘ ਬੱਛੋਆਣਾ ਨੇ ਦੱਸਿਆ ਕਿ ਇਸ ਵਾਰ ਜਿਨ੍ਹਾਂ ਧੀਆਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਉਨ੍ਹਾਂ ਨੇ ਪੰਜਾਬ ਪੱਧਰ ਵਿੱਚ ਆਪਣੇ ਜਿਲੇ ਦੇ ਨਾਮ ਰੌਸ਼ਨ ਕੀਤਾ ਹੈ।
ਮੰਚ ਵੱਲੋਂ ਪੰਜਾਬ ਦੀ ਕਬੱਡੀ ਖਿਡਾਰੀ ਕਾਜਲ, ਸੈਕੈਟਿੰਗ ਵਿੱਚੋਂ ਦੋ ਤਗ਼ਮੇ ਜਿੱਤਣ ਵਾਲੀ ਨਿਧਿਮਾ, ਪੀ ਐਚ ਡੀ ਡਾਕਟਰ ਰਾਜਭੁਪਿੰਦਰ ਕੌਰ, ਦੋ ਵਿਸ਼ਿਆਂ ਵਿੱਚ ਸਿਲੈਕਟ ਅਧਿਆਪਕਾ ਵੀਨਸ,ਅਰਪਨਪ੍ਰੀਤ ਕੌਰ, ਕਰਾਟੇ ਵਿਚੋਂ ਗੋਲਡ ਮੈਡਲ ਪ੍ਰਾਪਤ ਕਰਨ ਦੀ ਤਮੰਨਾ, ਭਾਸ਼ਣ ਮੁਕਾਬਲੇ ਜੇਤੂ ਮਨਜੋਤ ਕੌਰ, ਡਾਕਟਰ ਰਵਨੀਤ ਕੌਰ ਹੀਰੋ ਖੁਰਦ, ਬੈਡਮਿੰਟਨ ਪਲੇਅਰ ਅਪਰਨਵੀਰ ਕੌਰ, ਜਸਵਿੰਦਰ ਕੌਰ ਈ ਟੀ ਟੀ ਅਧਿਆਪਕਾਂ, ਭਾਰਤੀ ਪ੍ਰਾਇਮਰੀ ਅਧਿਆਪਕਾਂ ਸਰਕਾਰੀ ਪ੍ਰਾਇਮਰੀ ਸਕੂਲ ਜੋਧੇਵਾਲ ਬਸਤੀ ਲੁਧਿਆਣਾ,ਫੁਟਬਾਲ ਪਲੇਅਰ ਜੈਸਿਕਾ ਸਰਮਾ,ਸਮਾਜ ਸੇਵਾ ਖੇਤਰ ਵਿੱਚੋ ਲੜਕੀਆ ਨੁੰ ਮੁਫਤ ਸਿਖਲਾਈ ਦੇਣ ਵਾਲੀ ਜੀਤ ਦਹੀਆ ਚੈਅਰਮੈਨ ਐਟੀ ਕੁਰੱਪਸ਼ਨ ਮਾਨਸਾ, ਨਵਜੋਤ ਕਣਕਵਾਲ ਚਹਿਲਾ ਬਾਕਸਿੰਗ ਨੈਸ਼ਨਲ ਪਲੇਅਰ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਸੱਚ ਦੀ ਪਟਾਰੀ ਅਖ਼ਬਾਰ ਦੇ ਪੱਤਰਕਾਰ ਆਤਮਾ ਸਿੰਘ ਪਮਾਰ ਨੇ ਕਿਹਾ ਕਿ ਇਹ ਇਕ ਬਹੁਤ ਵਧੀਆ ਕਾਰਜ ਹੈ ਜਿਸ ਨਾਲ ਵੱਖ-ਵੱਖ ਖੇਤਰਾਂ ਵਿੱਚ ਪ੍ਰਾਪਤੀਆਂ ਵਾਲੇ ਬੱਚਿਆਂ ਦੀ ਹੌਂਸਲਾ ਅਫ਼ਜਾਈ ਹੁੰਦੀ ਹੈ।ਇਸ ਸਮੇਂ ਸੁਖਦੀਪ ਸਿੰਘ, ਹਿਮਾਂਸ਼ੂ ਬੁਢਲਾਡਾ,ਪੱਤਰਕਾਰ ਦਵਿੰਦਰ ਸਿੰਘ ਕੋਹਲੀ, ਇਸਾ ਬੁਢਲਾਡਾ, ਰਜਿੰਦਰ ਕੌਰ, ਬਿੱਕਰ ਸਿੰਘ ਮੰਘਾਣੀਆ,ਸੀ ਐਚ ਟੀ ਜੁਗਰਾਜ ਸਿੰਘ, ਗੁਰਵਿੰਦਰ ਸਿੰਘ ਚਹਿਲ, ਅਰਵਿੰਦਰ ਸਿੰਘ ਹੀਰੋ ਖੁਰਦ ਆਦਿ ਨੇ ਵੀ ਸੰਬੋਧਨ ਕੀਤਾ।

NO COMMENTS

LEAVE A REPLY