ਹਲਕਾ ਉੱਤਰੀ ਵਿੱਚ ਭੇਦਭਾਵ ਤੇ ਰਾਜਨੀਤੀ ਤੋਂ ਹੱਟ ਕੇ ਕਰਵਾਏ ਵਿਕਾਸ ਕੰਮ- ਸੁਨੀਲ ਦੱਤੀ

0
16

ਇਲਾਕਾ ਗਰੀਨ ਐਵਨਿਊ ਦੇ ਲੋਕਾਂ ਦੀਆਂ ਸੁਣੀਆਂ ਮੁਸ਼ਕਲਾਂ

ਅੰਮ੍ਰਿਤਸਰ,18 ਦਸੰਬਰ (ਅਰਵਿੰਦਰ ਵੜੈਚ)- ਹਲਕਾ ਉਤਰੀ ਦੇ ਵਿਧਾਇਕ ਸੁਨੀਲ ਦੱਤੀ ਵੱਲੋਂ ਗ੍ਰੀਨ ਐਵੇਨਿਊ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ। ਗਰੀਨ ਐਵਨਿਊ ਐਸੋਸੀਏਸ਼ਨ ਵੱਲੋਂ ਆਯੋਜਿਤ ਬੈਠਕ ਦੇ ਦੌਰਾਨ ਸੁਨੀਲ ਦੱਤੀ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਦੇ ਦੌਰਾਨ ਹਲਕਾ ਨਾਰਥ ਦੀਆਂ ਸਮੂਹ ਵਾਰਡਾਂ ਅਤੇ ਪੰਚਾਇਤੀ ਇਲਾਕਿਆਂ ਵਿੱਚ ਵਿਕਾਸ ਕੰਮ ਕਰਵਾਏ ਗਏ ਅਤੇ ਜਾਰੀ ਵੀ ਹਨ। ਪਿਛਲੀ ਗਠਬੰਧਨ ਸਰਕਾਰ ਦੇ ਦੌਰਾਨ ਕਈ ਇਲਾਕਿਆਂ ਵਿੱਚ ਭੇਦਭਾਵ ਕਰਦਿਆਂ ਵਿਕਾਸ ਕੰਮਾਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਸੀ। ਪਰ ਕਾਂਗਰਸ ਸਰਕਾਰ ਵੱਲੋਂ ਭੇਦਭਾਵ,ਰਾਜਨੀਤੀ ਤੋਂ ਦੂਰ ਹੱਟ ਕੇ ਹਰ ਇਲਾਕੇ ਵਿੱਚ ਵਿਕਾਸ ਕੰਮ ਕਰਵਾਏ ਗਏ। ਉਹਨਾਂ ਨੇ ਕਿਹਾ ਕਿ ਗਰੀਨ ਐਵਨਿਊ ਵਿੱਚ ਵੀ ਲੋਕਾਂ ਦੀਆਂ ਸਹੂਲਤਾਂ ਨੂੰ ਧਿਆਨ ਵਿਚ ਰੱਖਦਿਆਂ ਕੰਮ ਕਰਵਾਏ ਗਏ ਹਨ ਜੋ ਕੰਮ ਬਾਕੀ ਹਨ ਉਹਨਾਂ ਨੂੰ ਛੇਤੀ ਹੀ ਪੂਰਾ ਕਰਵਾਇਆ ਜਾਵੇਗਾ। ਇਸ ਮੌਕੇ ਤੇ ਰਾਹੁਲ ਸ਼ਰਮਾ ਸਮੇਤ ਕਈ ਇਲਾਕਾ ਨਿਵਾਸੀ ਮੌਜੂਦ ਸਨ।

NO COMMENTS

LEAVE A REPLY