ਪੰਜਾਬ ਵਿਚ ਅਰਾਜਕਤਾ ਵਾਲਾ ਮਾਹੌਲ, ਸਨਅਤੀ ਪਾਲਸੀ ਹੈ ਨਹੀ, ਮੁੱਖ ਮੰਤਰੀ ਦੂਜੇ ਸੂਬਿਆ ਤੋ ਨਿਵੇਸ਼ ਲਿਆਉਣ ਦੇ ਨਾਮ ‘ਤੇ ਕਰ ਰਿਹਾ ਦੌਰੇ: ਜੀਵਨ ਗੁਪਤਾ

0
14

 

 

ਮੁੱਖ ਮੰਤਰੀ ਨੂੰ ਚਾਰਟਰ ਜਹਾਜ ਦੇ ਝੂਟੇ ਲੈਣ ਦਾ ਪਿਆ ਸੁਆਦ ਅਤੇ ਪੰਜਾਬ ਧਰਨਿਆਅੰਦੋਲਨਾ ਤੇ ਗੈਗਸਟਰਾਂ ਦੇ ਰਾਜ ਵਾਲਾ ਸੂਬਾ: ਗੁਪਤਾ

 

ਪੰਜਾਬ ਸਰਕਾਰ ਖਿਲਾਫ਼ ਆਵਾਜ਼ ਚੁੱਕਣ ਵਾਲੇ ਲੋਕਾਂ ਅਤੇ ਮੀਡੀਆ ਖਿਲਾਫ਼ ਭਗਵੰਤ ਮਾਨ ਸਰਕਾਰ ਆਪਣਾ ਰਹੀ ਹੈ ਤਾਨਾਸ਼ਾਹੀ: ਜੀਵਨ ਗੁਪਤਾ  

 

ਚੰਡੀਗੜ੍ਹ/ਅੰਮ੍ਰਿਤਸਰ: 21 ਦਿਸੰਬਰ (ਰਾਜਿੰਦਰ ਧਾਨਿਕ   ) : ਭਾਜਪਾ ਪੰਜਾਬ ਦੇ ਸੂਬਾਈ ਜਨਰਲ ਸਕੱਤਰ ਜੀਵਨ ਗੁਪਤਾ ਨੇ ਪੰਜਾਬ ਸਰਕਾਰ ਤੇ ਤੰਜ ਕਸਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਵਿਚਾਲੇ ਬਣੀ ਭਗਵੰਤ ਮਾਨ ਸਰਕਾਰ ਨੇ ਪੰਜਾਬ ਵਿਚ ਅਰਾਜਕਤਾ ਦਾ ਮਾਹੌਲ ਬਣਾ ਦਿੱਤਾ ਹੈ। ਜਿਸ ਕਾਰਨ ਵੱਡੇ ਸਨਅਤੀ ਘਰਾਨੇ ਪੰਜਾਬ ਵਿੱਚ ਨਿਵੇਸ਼ ਕਰਨ ‘ਤੋਂ ਮੁੰਹ ਮੋੜ ਰਹੇ ਹਨI ਮੁਖਮੰਤਰੀ ਭਗਵੰਤ ਮਾਨ ਪੰਜਾਬ ਨੂੰ ਗੈੰਗਸਟਰਾਂ, ਅਰਾਜਕਤਾਵਾਦੀ ਅਤੇ ਦੇਸ਼ ਵਿਰੋਧੀ ਅਨਸਰਾਂ ਦੇ ਹੱਥਾਂ ‘ਚ ਦੇ ਕੇ ਖੁਦ ਦੂਜੇ ਸੂਬਿਆਂ ਦੀ ਸੈਰ ‘ਚ ਕਰ ਰਹੇ ਹਨ ਅਤੇ ਸੂਬੇ ਦੀ ਜਨਤਾ ਨੂੰ ਪੰਜਾਬ ‘ਚ ਸਨਅਤਕਾਰਾਂ ਦਾ ਨਿਵੇਸ਼ ਲਿਆਉਣ ਲਈ ਝੂਠ ਬੋਲ ਕੇ ਧੋਖਾ ਦੇ ਰਹੇ ਹਨI ਪੰਜਾਬ ਸਰਕਾਰ ਅਜੇ ਤੱਕ ਇਹ ਵੀ ਸਪੱਸ਼ਟ ਨਹੀਂ ਕਰ ਸਕੀ ਹੈ ਕਿ ਨਵੀ ਯੋਜਨਾ ਵਿਚ ਬਾਹਰੋ ਨਿਵੇਸ਼ ਨੂੰ ਆਕਰਸ਼ਿਤ ਕਿੰਵੇਂ ਕੀਤਾ ਜਾਣਾ ਹੈ ਅਤੇ ਉਹਨਾਂ ਵਲੋਂ ਇਸ ਲਈ ਕੀ-ਕੁਝ ਕੀਤਾ ਗਿਆ ਹੈI

                ਜੀਵਨ ਗੁਪਤਾ ਨੇ ਕਿਹਾ ਕਿ ਪੰਜਾਬ ਦੀ ਸਨਅਤ ਇਸ ਵੇਲੇ ਸੂਬੇ ਵਿਚਲੇ ਅੰਦੋਲਨਾ, ਧਰਨਿਆ, ਫਿਰੌਤੀਆ ਦੀਆਂ ਘਟਨਾਵਾ ਅਤੇ ਅਮਨ-ਕਾਨੂੰਨ ਦੀ ਬਦਤਰ ਹਾਲਤ ਕਾਰਨ ਡਰ ਤੇ ਸਹਿਮ ਦੇ ਮਾਹੌਲ ਵਿਚੋ ਗੁਜ਼ਰ ਰਹੀ ਹੈI ਭਗਵੰਤ ਮਾਨ ਸਰਕਾਰ ਆਪਣੇ 8 ਮਹੀਨੇ ਦੇ ਸ਼ਾਸਨ ਦੌਰਾਨ ਅਜੇ ਤੱਕ ਨਾਂ ਤਾਂ ਕੋਈ ਨਵੀਂ ਸਨਅਤੀ ਪਾਲਸੀ ਬਣਾ ਸਕੇ ਹਨ ਅਤੇ ਨਾਂ ਹੀ ਕਿਸੇ ਪਾਲਸੀ ਨੂੰ ਅਜੇ ਤੱਕ ਪ੍ਰਵਾਨਗੀ ਦੇ ਸਕੇ ਹਨI ਵਿਧਾਨਸਭਾ ਚੋਣਾਂ ਦੌਰਾਨ ਕੇਜਰੀਵਾਲ ਅਤੇ ਭਗਵੰਤ ਮਾਨ ਦੋਨੋਂ ਹੀ ਪੰਜਾਬ ‘ਚ ਨਵੇਂ ਸਨਅਤੀ ਨਿਵੇਸ਼ ਦੇ ਵੱਡੇ-ਵੱਡੇ ਦਾਅਵੇ ਕਰਦੇ ਸਨ, ਪਰ ਹੁਣ ਦੋਨੋਂ ਹੀ ਮੁੰਹ ਲੁਕਾਉਂਦੇ ਫਿਰਦੇ ਹਨI

ਜੀਵਨ ਗੁਪਤਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਉਹਨਾਂ ਦੇ ਮੰਤਰੀ ਅਤੇ ਸਰਕਾਰੀ ਅਫ਼ਸਰ ਵਿਸ਼ੇਸ਼ ਚਾਰਟਰ ਜਹਾਜ ਨਾਲ ਦੂਸਰੇ ਸੂਬਿਆ ਤੋ ਨਿਵੇਸ਼ ਲਿਆਉਣ ਲਈ ਦੌਰੇ ਕਰ ਰਹੇ ਹਨ। ਇਹ ਬੜੀ ਹਾਸੋਹੀਣੀ ਗੱਲ ਹੈ। ਇੰਝ ਲੱਗਦਾ ਹੈ ਕਿ ਮੁਖਮੰਤਰੀ ਭਗਵੰਤ ਮਾਨ ਅਤੇ ਉਹਨਾਂ ਦੇ ਮੰਤਰੀਆਂ ਨੂੰ ਚਾਰਟਰ ਜਹਾਜ ਦੇ ਝੂਟੇ ਲੈਣ ਦਾ ਸਵਾਦ ਪੈ ਗਿਆ ਹੈI

ਜੀਵਨ ਗੁਪਤਾ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਹਿਲਾ ਹਿਮਾਚਲ ਤੇ ਗੁਜਰਾਤ ਚੋਣਾ ਦੌਰਾਨ ਅਰਵਿੰਦ ਕੇਜਰੀਵਾਲ ਨੂੰ ਖੁਸ਼ ਕਰਨ ਲਈ ਪੰਜਾਬ ਦੀ ਜਨਤਾ ਦੇ ਟੈਕਸ ਦੇ ਪੈਸੇ ਨੂੰ ਇਸ਼ਤਿਹਾਰਾ ਤੇ ਚਾਰਟਰ ਜਹਾਜਾ ‘ਤੇ ਖਰਚਿਆ ਅਤੇ ਹੁਣ ਹੋਰਨਾ ਸੂਬਿਆ ‘ਤੋਂ ਨਿਵੇਸ਼ ਲਿਆਉਣ ਦੇ ਨਾਮ ਤੇ ਖਰਚਿਆ ਜਾ ਰਿਹਾ ਹੈ। ਉਹਨਾ ਕਿਹਾ ਕਿ ਪੰਜਾਬ ਵਿੱਚ ਐਮਰਜੈਂਸੀ ਵਰਗੇ ਹਾਲਾਤ ਬਣੇ ਹੋਏ ਹਨ। ਜਿਹੜੇ ਮੀਡੀਆ ਹਾਊਸ ਪੰਜਾਬ ਵਿਚ ਨਿਰਪੱਖ ਖਬਰਾਂ ਲੋਕਾ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਉਹਨਾਂ ਨੂੰ ਪੰਜਾਬ ਸਰਕਾਰ ਵੱਲੋ ਤੰਗ-ਪਰੇਸ਼ਾਨ ਕੀਤਾ ਜਾ ਰਿਹਾ ਹੈI ਉਸ ਨੂੰ ਪੰਜਾਬ ਸਰਕਾਰ ਵਲੋਂ ਦਿੱਤੇ ਜਾਣ ਵਾਲੇ ਇਸ਼ਤਿਹਾਰ ਬੰਦ ਕੀਤੇ ਜਾ ਰਹੇ ਹਨ, ਜੋ ਕਿ ਬਹੁਤ ਹੀ  ਮੰਦਭਾਗਾ ਹੈ। ਉਹਨਾਂ ਕਿਹਾ ਕਿ ਪੰਜਾਬ ਵਿਚਲੀਆਂ ਸਨਅਤਾਂ ਨੂੰ ਸਾਢੇ ਅੱਠ ਰੁਪਏ ਯੁਨਿਟ ਬਿਜਲੀ ਮਿਲ ਰਹੀ ਹੈ, ਜੋ ਗੁਆਂਢੀ  ਰਾਜਾਂ ਨਾਲੋ ਬਹੁਤ ਵੱਧ ਹੈ। ਉਹਨਾ ਕਿ ਪੰਜਾਬ ਸਰਕਾਰ ਹਰ ਫਰੰਟ ਤੇ ਫੇਲ ਹੋ ਚੁਕੀ ਹੈI ਭਗਵੰਤ ਮਾਨ ਦੀ ਸਰਕਾਰ ਨੇ ਸੂਬੇ ਦੇ ਲੋਕਾਂ ਦਾ ਭਰੋਸਾ ਗੁਆ ਲਿਆ ਹੈ। ਗੁਪਤਾ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨ ਵਿਰੋਧੀ ਅਤੇ ਪੰਜਾਬ ਵਿਰੋਧੀ ਹੈ।

NO COMMENTS

LEAVE A REPLY