ਬਾਬਾ ਭਕਨਾ ਦੀ 54ਵੀਂ ਬਰਸੀਂ ਤੇ ਕੀਤਾ ਸਮਾਗਮ
ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਅਧਿਆਪਕ ਮੰਗਾਂ ਦੇ ਨਾਲ ਨਾਲ ਦੇਸ ਭਗਤਾਂ ਸੋਚ ਤੇ ਪਹਿਰਾ ਦੇਣ ਲਈ ਵਚਨ ਬੱਧ– ਬਲਜਿੰਦਰ ਵਡਾਲੀ
ਅੰਮਿ੍ਤਸਰ 21 ਦਸੰਬਰ (ਪਵਿੱਤਰ ਜੋਤ) : ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਵਲੋਂ ਸਥਾਨਕ ਸਸਸ ਸਕੂਲ ਵਿਖੇ ਉੱਘੇ ਦੇਸ ਭਗਤ ਬਾਬਾ ਸੋਹਨ ਸਿੰਘ ਭਕਨਾ ਦੀ 54 ਵੀਂ ਬਰਸੀ ਤੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਇੱਕ ਭਾਵਪੂਰਤ ਵਿਚਾਰ ਗੋਸ਼ਟੀ ਬਲਜਿੰਦਰ ਵਡਾਲੀ, ਪ੍ਰਿੰਸੀਪਲ ਮੈਡਮ ਸ਼ਰਨਜੀਤ ਕੌਰ, ਭੁਪਿੰਦਰ ਸਿੰਘ ਭਕਨਾ, ਜਸਵੰਤ ਰਾਏ, ਸਤਪਾਲ ਗੁਪਤਾ, ਹਰਦੇਵ ਸਿੰਘ ਭਕਨਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੌਕੇ ਮੁੱਖ ਬੁਲਾਰੇ ਦੇ ਤੌਰ ਵਿਚਾਰ ਪੇਸ਼ ਕਰਦਿਆਂ ਪੋ੍ : ਪਰਮਿੰਦਰ ਸਿੰਘ ਨੇ ਬਾਬਾ ਜੀ ਦਾ ਸੰਘਰਸ਼ੀ ਜੀਵਨ, ਗਦਰ ਲਹਿਰ ਤੇ ਅਜੋਕੇ ਹਾਲਾਤ ਤੇ ਚਾਨਣ ਪਾਉਂਦਿਆਂ ਕਿਹਾ ਕਿ ਅੱਜ ਮੁੜ ਕਾਰਪੋਰੇਟੀ ਸਾਮਰਾਜ ਵਿਰੁੱਧ ਡੱਟਵਾਂ ਸੰਘਰਸ਼ ਕਰਕੇ ਹੀ ਮਜਦੂਰਾਂ ਕਿਸਾਨਾਂ ਤੇ ਹੋਰ ਮਿਹਨਤਕਸ਼ ਲੋਕਾਂ ਨੂੰ ਹਕੀਕੀ ਅਜਾਦੀ ਦਿਵਾਈ ਜਾ ਸਕਦੀ ਹੈ, ਜਿਸ ਨਾਲ ਬੇਰੁਜ਼ਗਾਰੀ, ਭੁੱਖ ਮਰੀ ਤੇ ਫਿਰਕਾਪ੍ਰਸਤੀ ਖਤਮ ਹੋ ਸਕਦੀ ਹੈ। ਉਹਨਾਂ ਯਾਦ ਕਰਾਇਆ ਕਿ ਬਾਬਾ ਜੀ ਦੀ ਅਗਵਾਈ ਵਿੱਚ ਸਭ ਧਰਮਾਂ ਦੇ ਲੋਕਾਂ ਨੇ ਅਸਲੀ ਧਰਮ ਨਿਰਪੱਖ ਸੰਘਰਸ਼ ਕੀਤਾ।
ਇਸ ਮੌਕੇ ਯੂਨੀਅਨ ਦੇ ਸਾਬਕਾ ਆਗੂ ਬਲਕਾਰ ਵਲਟੋਹਾ ਨੇ ਕਿਹਾ ਕਿ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਬਾਬਾ ਭਕਨਾ ਜੀ ਦੀ ਇਨਕਲਾਬੀ ਵਿਚਾਰਧਾਰਾ ਅਪਣਾਉਦਿਆਂ ਦੇਸ ਦੇ ਮਿਹਨਤਕਸ਼ ਲੋਕਾਂ ਦੀ ਆਰਥਿਕ ਤੇ ਸਮਾਜਿਕ ਅਜਾਦੀ ਲਈ ਘੋਲ ਕਰਨਾ ਚਾਹੀਦਾ ਹੈ ਅਤੇ ਚਾਰ ਜਨਵਰੀ ਨੂੰ ਬਾਬਾ ਜੀ ਦੇ ਜਨਮ ਦਿਨ ਹਰ ਇੱਕ ਨੂੰ ਖੁੱਲੇ ਸਮਾਗਮ ਚ ਸ਼ਾਮਲ ਹੋਣਾ ਚਾਹੀਦਾ ਹੈ। ਇਸ ਮੌਕੇ ਧੰਨਵਾਦੀ ਸ਼ਬਦ ਬੋਲਦਿਆਂ ਜਿਲ੍ਹਾ ਪ੍ਰਧਾਨ ਬਲਜਿੰਦਰ ਵਡਾਲੀ ਨੇ ਕਿਹਾ ਕਿ ਯੂਨੀਅਨ ਅਧਿਆਪਕ ਹੱਕਾਂ ਤੇ ਮਸਲਿਆਂ ਦੀ ਲੜਾਈ ਦੇ ਨਾਲ ਨਾਲ ਦੇਸ ਵਿੱਚ ਸਮਾਜਵਾਦੀ ਪ੍ਰਬੰਧ ਰਾਹੀਂ ਦੇਸ ਭਗਤਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਸਾਂਝੀਵਾਲਤਾ ਵਾਲਾ ਰਾਜ ਪ੍ਰਬੰਧ ਸਿਰਜਨ ਲਈ ਸੰਘਰਸ਼ ਸ਼ੀਲ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਨਰਲ ਸਕੱਤਰ ਰਾਕੇਸ਼ ਧਵਨ, ਕੁਲਦੀਪ ਕੁਮਾਰ, ਗੁਰਬੀਰ ਸਿੰਘ ਗੰਡੀਵਿੰਡ, ਸੁੱਖਪਾਲ ਸਿੰਘ ਸੈਦਪੁਰ, ਦਿਨੇਸ਼ ਕੁਮਾਰ, ਜਗਜੀਤ ਸਿੰਘ ਸਮੇਤ ਕਈ ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ।
ਜਾਰੀ ਕਰਤਾ
ਬਲਕਾਰ ਵਲਟੋਹਾ