ਸ਼ਹਿਰ ਦੇ ਪ੍ਰਮੁੱਖ ਤੀਰਥ ਅਸਥਾਨਾਂ ਦੇ ਆਲੇ-ਦੁਆਲੇ ਦੀ ਸਾਫ਼-ਸਫਾਈ ਅਤੀ ਜਰੂਰੀ, ਰੋਜਾਨਾ ਲੱਖਾਂ ਸ਼ਰਧਾਲੂ ਆਉਂਦੇ ਹਨ ਦਰਸ਼ਨਾ ਲਈ – ਮੇਅਰ ਕਰਮਜੀਤ ਸਿੰਘ

0
38

ਅੰਮ੍ਰਿਤਸਰ 21 ਦਸੰਬਰ (ਪਵਿੱਤਰ ਜੋਤ) :  ਮੇਅਰ ਕਰਮਜੀਤ ਸਿੰਘ ਅਤੇ ਕਮਿਸ਼ਨਰ ਸੰਦੀਪ ਰਿਸ਼ੀ ਵੱਲੋਂ ਆਪ ਝਾੜੁ ਲਗਾਕੇ ਸ਼ਹਿਰ ਦੇ ਪ੍ਰਮੁੱਖ ਧਾਰਮਿਕ ਅਸਥਾਨ ਸ਼੍ਰੀ ਦੁਰਗਿਆਣਾ ਤੀਰਥ ਤੋਂ ਸਫਾਈ ਅਭਿਆਨ ਦੀ ਸ਼ੁਰੂਆਤ ਕੀਤੀ ਗਈ। ਅੱਜ ਦੇ ਇਸ ਸਫਾਈ ਅਭਿਆਨ ਵਿਚ ਸਿਹਤ ਵਿਭਾਗ ਦੇ ਅਮਲੇ ਦੀ ਅਗੁਵਾਈ ਨਗਰ ਨਿਗਮ ਦੇ ਸਿਹਤ ਅਫ਼ਸਰ ਡਾ: ਯੋਗੇਸ਼ ਅਰੋੜਾ ਵੱਲੋਂ ਕੀਤੀ ਗਈ ਜਿਸ ਵਿਚ ਅਵਰਧਾ ਕੰਪਨੀ ਦੇ ਮੈਨੇਜਨ ਵਿਨੈ ਰਾਠੌਰ ਅਤੇ ਕੰਪਨੀ ਦੀਆਂ ਗੱਡੀਆਂ ਵੀ ਸ਼ਾਮਿਲ ਹੋਈਆਂ।
ਇਸ ਮੌਕੇ ਤੇ ਮੇਅਰ ਨੇ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਦੇਸ ਦਾ ਇਕ ਸ਼੍ਰੋਮਣੀ ਸ਼ਹਿਰ ਹੈ ਜਿਸ ਦੀ ਵਿਸ਼ਵ ਭਰ ਵਿਚ ਧਾਰਮਿਕ ਅਤੇ ਇਤਿਹਾਸਕ ਤੌਰ ਤੇ ਮਹੱਤਤਾ ਹੈ ਜਿੱਥੇ ਰੋਜਾਨਾ ਲੱਖਾਂ ਸ਼ਰਧਾਲੂ ਧਾਰਮਿਕ ਅਤੇ ਇਤਿਹਾਸਕ ਅਸਥਾਨਾਂ ਦੇ ਦਰਸ਼ਨਾ ਲਈ ਆਉਦੇ ਹਨ। ਇਸ ਲਈ ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਬਣਾਏ ਰੱਖਣ ਦੀ ਜਿੰਮੇਵਾਰੀ ਜਿੱਥੇ ਨਗਰ ਨਿਗਮ, ਅੰਮ੍ਰਿਤਸਰ ਦੀ ਹੈ ਉੱਥੇ ਇਕ ਆਮ ਸ਼ਹਿਰੀ ਵੀ ਵੱਧ ਚੜਕੇ ਆਪਣਾ ਯੌਗਦਾਨ ਦੇ ਸਕਦੇ ਹਨ। ਉਹਨਾ ਕਿਹਾ ਕਿ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਲਈ ਅਤੇ ਸ਼ਹਿਰੀ ਦੀਆਂ ਮੇਨ ਸੜ੍ਹਕਾਂ ਦੀ ਸਫਾਈ ਲਈ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਕਰੋੜਾਂ ਰੁਪਏ ਦੀ ਮਸ਼ੀਨਰੀ ਖਰੀਦ ਕਰਕੇ ਕੰਮ ਵਿਚ ਲਿਆਂਦੀ ਗਈ ਹੈ। ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਘਰਾਂ ਅਤੇ ਦੁਕਾਨਾਂ ਦਾ ਗਿੱਲਾ ਅਤੇ ਸੁੱਕਾ ਕੂੜਾ ਅਲਗ-ਅਲਗ ਰਖਣ ਅਤੇ ਜਦੋਂ ਵੀ ਡੋਰ-ਟੂ-ਡੋਰ ਕੂੜਾ ਇਕੱਠਾ ਕਰਨ ਵਾਲੀਆਂ ਗੱਡੀਆਂ ਉਹਨਾਂ ਦੇ ਇਲਾਕੇ ਵਿਚ ਆਉਂਦੀਆਂ ਹਨ ਤਾਂ ਕੂੜਾ ਉਹਨਾਂ ਗੱਡੀਆਂ ਵਿਚ ਹੀ ਪਾਇਆ ਜਾਵੇ ਤੇ ਰਸਤਿਆਂ ਵਿਚ ਇੱਥਰ-ਉੱਥਰ ਨਾ ਸੁਟਿਆ ਜਾਵੇ। ਮੇਅਰ ਵੱਲੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੀ ਹਦਾਇਤ ਕੀਤੀ ਗਈ ਕਿ ਅੱਜ ਜੋ ਸਫਾਈ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਹੈ ਉਸ ਨੂੰ ਸ਼ਹਿਰ ਦੀ ਹਰ ਇਕ ਵਾਰਡ ਅਤੇ ਇਲਾਕੇ ਵਿਚ ਰੋਜਾਨਾ ਪੱਧਰ ਤੇ ਚਲਾਇਆ ਜਾਵੇ ਅਤੇ ਉਹਨਾਂ ਵੱਲੋਂ ਨਿਗਮ ਕਮਿਸ਼ਨਰ ਨਾਲ ਮਿਲਕੇ ਕਿਸੇ ਵਕਤ ਵੀ ਔਚਕ ਨਰੀਖਣ ਕੀਤਾ ਜਾ ਸਕਦਾ ਹੈ।
ਅੱਜ ਦੇ ਇਸ ਸਫਾਈ ਅਭਿਆਨ ਦੌਰਾਨ ਚੀਫ਼ ਸੈਨੇਟਰੀ ਇੰਸਪੈਕਟਰ ਮਲਕੀਤ ਸਿੰਘ, ਸੈਨੇਟਰੀ ਇੰਸਪੈਕਟਰ ਅਤੇ ਸਿਹਤ ਵਿਭਾਗ ਦਾ ਹੋਰ ਅਮਲਾ ਹਾਜ਼ਰ ਸਨ।

NO COMMENTS

LEAVE A REPLY