ਆਸ਼ਾ ਵਰਕਰ ਸਿਹਤ ਵਿਭਾਗ ਦੀ ਰੀੜ੍ਹ ਦੀ ਹੱਡੀ: ਮੱਤੀ
ਬੁਢਲਾਡਾ, 16 ਦਸੰਬਰ (ਦਵਿੰਦਰ ਸਿੰਘ ਕੋਹਲੀ) : ਅਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਅਧੀਨ ਸਿਹਤ ਵਿਭਾਗ, ਬੁਢਲਾਡਾ ਵੱਲੋਂ ਮਾਣਯੋਗ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ ਅਤੇ ਮਾਣਯੋਗ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੇ ਹੁਕਮਾਂ ਅਨੁਸਾਰ, ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਬਲਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ ਅਸ਼ਵਨੀ ਕੁਮਾਰ ਸਿਵਲ ਸਰਜਨ ਮਾਨਸਾ ੍ਦੀ ਅਤੇ ਡਾ ਰਣਜੀਤ ਸਿੰਘ ਰਾਏ ਡਿਪਟੀ ਮੈਡੀਕਲ ਕਮਿਸ਼ਨਰ ਦੀ ਅਗਵਾਈ ਵਿਚ ਅਤੇ ਸੀਨੀਅਰ ਮੈਡੀਕਲ ਅਫਸਰ ਡਾ ਗੁਰਚੇਤਨ ਪ੍ਰਕਾਸ਼ ਦੀ ਰਹਿਨੁਮਾਈ ਅਧੀਨ ਹੇਠਲੇ ਪੱਧਰ ਤਕ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ । ਇਸ ਲੜੀ ਵਿੱਚ ਹਰਬੰਸ ਮੱਤੀ ਬੀ.ਈ.ਈ. ਦੁਆਰਾ ਪਿੰਡ ਕੁਲਾਣਾ ਵਿਖੇ ਆਸ਼ਾ ਵਰਕਰਾਂ ਦੁਆਰਾ ਹੇਠਲੇ ਪੱਧਰ ਤਕ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਉਪਰਾਲੇ ਦਾ ਜਾਇਜਾ ਲਿਆ ਗਿਆ। ਇਸ ਮੌਕੇ ਹਰਬੰਸ ਮੱਤੀ ਬੀ.ਈ.ਈ. ਨੇ ਕਿਹਾ ਆਸ਼ਾ ਵਰਕਰ ਸਿਹਤ ਵਿਭਾਗ ਦੀ ਰੀੜ੍ਹ ਦੀ ਹੱਡੀ ਵਾਂਗ ਕੰਮ ਕਰ ਰਹੀਆਂ ਹਨ। ਇਨ੍ਹਾਂ ਕਰਕੇ ਪਿੰਡਾਂ ਵਿਚ ਲੋਕਾਂ ਨੂੰ ਹੇਠਲੇ ਪੱਧਰ ਤੱਕ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਦੀਆਂ ਹਨ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਸ਼ਾ ਵਰਕਰਾਂ ਲੋਕਾਂ ਨੂੰ ਜਾਗਰੂਕ ਕਰਕੇ ਜੱਚਾ ਬੱਚਾ ਸੇਵਾਵਾਂ ਵਧੀਆ ਤਰੀਕੇ ਨਾਲ ਪਹੁੰਚਾ ਰਹੀਆਂ ਹਨ ਜਿਸ ਕਾਰਨ ਹੀ ਸਰਕਾਰੀ ਹਸਪਤਾਲਾਂ ‘ਚ ਇੰਸਟੀਚਿਊਸ਼ਨਲ ਡਿਲੀਵਰੀਆਂ ਵਿਚ ਵਾਧਾ ਹੋਇਆ ਹੈ ਅਤੇ ਘਰਾਂ ਵਿਚ ਜਨਮ ਨਾ ਮਾਤਰ ਹੀ ਹੋ ਰਹੇ ਹਨ। ਹਰਬੰਸ ਮੱਤੀ ਬੀ.ਈ.ਈ. ਨੇ ਦੱਸਿਆ ਕਿ ਸਿਹਤ ਵਿਭਾਗ ਦਾ ਟੀਚਾ ਹੁਣ ਪੰਜਾਬ ‘ਚੋਂ ਮੀਜ਼ਲਸ ਤੇ ਰੁਬੇਲਾ ਦਾ ਖ਼ਤਮ ਕਰਨਾ ਹੈ। ਇਸ ਲਈ ਜੇਕਰ ਕਿਸੇ ਬੱਚੇ ਦੇ ਬੁਖਾਰ ਦੇ ਨਾਲ ਲਾਲ ਰੰਗ ਦੇ ਧੱਫੜ ਹੁੰਦੇ ਹਨ ਤਾਂ ਉਸਨੂੰ ਡਾਕਟਰ ਕੋਲ ਭੇਜਿਆ ਜਾਵੇ ਤਾਂ ਜੋ ਉਸਦੀ ਜਾਂਚ ਕੀਤੀ ਜਾ ਸਕੇ। ਇਸ ਮੌਕੇ ਸਿਹਤ ਕਰਮਚਾਰੀ ਗੁਰਿੰਦਰ ਸ਼ਰਮਾ ਨੇ ਦੱਸਿਆ ਨਿਮੋਨੀਆ ਤੋਂ ਬੱਚਿਆਂ ਦਾ ਬਚਾਅ ਕਰਨਾ ਬਹੁਤ ਜ਼ਰੂਰੀ ਹੈ। ਇਸ ਲਈ 1 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਪੀਸੀਵੀ ਵੈਕਸੀਨ ਜ਼ਰੂਰ ਲਗਵਾਈ ਜਾਵੇ ਅਤੇ ਬੱਚਿਆਂ ਦਾ ਠੰਢ ਤੋਂ ਬਚਾਅ ਰੱਖਿਆ ਜਾਵੇ, ਛੋਟੇ ਬੱਚੇ ਨੂੰ ਮਾਂ ਦਾ ਦੁੱਧ ਜ਼ਰੂਰ ਪਿਲਾਇਆ ਜਾਵੇ। ਜੇਕਰ ਬੱਚੇ ਨੂੰ ਬੁਖਾਰ ਦੇ ਨਾਲ, ਸਾਹ ਲੈਣ ਵਿਚ ਤਕਲੀਫ ਹੈ ਜਾਂ ਬਚਾ ਤੇਜ਼ੀ ਨਾਲ ਸਾਹ ਲੈ ਰਿਹਾ ਹੈ ਤਾਂ ਉਸਨੂੰ ਡਾਕਟਰ ਕੋਲ ਭੇਜਿਆ ਜਾਵੇ। ਇਸ ਮੌਕੇ ਏ.ਐਨ.ਐਮ. ਜਸਪਾਲ ਕੌਰ ,ਆਸ਼ਾ ਗੋਲੋ ਕੌਰ ਵੀ ਹਾਜ਼ਰ ਸਨ।