ਸਿਹਤ ਵਿਭਾਗ ਦੇ ਮਲਟੀਪਰਪਜ਼ ਕੇਡਰ ਅਤੇ ਏ ਐਮ ਉ ਦੀਆ ਮੰਗਾ ਸਬੰਧੀ ਡਾਇਰੈਕਟਰ ਸਿਹਤ ਵਿਭਾਗ ਨਾਲ ਮੀਟਿੰਗ ਕਈ ਮੰਗਾ ਦਾ ਫੋਰੀ ਨਿਪਟਾਰਾ

0
56

ਅੰਮ੍ਰਿਤਸਰ 16 ਦਸੰਬਰ (ਪਵਿੱਤਰ ਜੋਤ ) : ਸਿਹਤ ਵਿਭਾਗ ਵਿੱਚ ਕੰਮ ਕਰਦੇ ਜਿਲਾ ਸਹਾਇਕ ਮਲੇਰੀਆ ਅਫਸਰ( ਏ ਐਮ ਉ) ਦੀਆ ਮੰਗਾ ਅਤੇ ਮੁਸਕਲਾ ਸਬੰਧੀ ਡਾਇਰੈਕਟਰ ਸਿਹਤ ਸੇਵਾਵਾ ਡਾ ਰਣਜੀਤ ਸਿੰਘ ਦੇ ਸੱਦੇ ਤੇ ਏ ਐਮ ਉ ਐਸੋਸੀਏਸ਼ਨ ਪੰਜਾਬ ਦੇ ਜਥੇਬੰਦੀ ਦੇ ਪੰਜਾਬ ਪ੍ਰਧਾਨ ਵਿਰਸਾ ਸਿੰਘ ਪੰਨੂੰ , ਜਨਰਲ ਸਕੱਤਰ ਦਲਬੀਰ ਸਿੰਘ ਰੈਣੂ ,ਮਲਟੀਪਰਪਜ਼ ਕੇਡਰ ਦੇ ਸੁਬਾਈ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਵਾਲ ਦੀ ਸਾਝੀ ਅਗਵਾਈ ਹੇਠ15 ਮੈਬਰੀ ਵਫਦ ਨੇ ਆਪਣੀਆ ਮੰਗਾ ਸਬੰਧੀ ਡਾਇਰੈਕਟਰ ਸਿਹਤ ਸੇਵਾਵਾਂ ਪਰਿਵਾਰ ਭਲਾਈ ਡਾ ਰਵਿੰਦਰਪਾਲ ਕੋਰ ਨਾਲ ਹੋਈ ਸੂਬਾ ਆਗੂ ਪ੍ਭਜੀਤ ਸਿੰਘ ਉੱਪਲ ਨੇ ਮੀਟਿੰਗ ਬਾਰੇ ਜਾਣਕਾਰੀ ਦਿੱਤੀ ਮੁੱਖ ਮੰਗਾ ਜਿਵੇ ਸਹਾਇਕ ਮਲੇਰੀਆ ਅਫਸਰ ਦੀ ਪੈਅ ਅਨਾਮਲੀ ਦੇ ਮਸਲੇ ਸਬੰਧੀ ਪਰਜੋਰ ਸਿਫਾਰਸ਼ ਕਰਕੇ ਸਰਕਾਰ ਕੋਲ ਕੇਸ ਭੇਜਿਆ ਜਾਵੇਗਾ ,ਏ ਐਮ ਉ ਦੀਆ ਪਦਉਨਤੀਆ ਸਬੰਧੀ ਰਿਕਾਰਡ ਮੰਗ ਲਿਆ ਗਿਆ ਹੈ ਇਕ ਮਹੀਨੇ ਤੱਕ ਪਦਉਨਤੀਆ ਖਾਲੀ ਸਥਾਨ ਤੇ ਹੋ ਜਾਣਗੀਆ,ਸਹਾਇਕ ਮਲੇਰੀਆ ਅਫਸਰ ਦੀ ਡਿਉਟੀ ਸਬੰਧੀ ਅਤੇ ਅਧਿਕਾਰਤ ਖੇਤਰ ਸਬੰਧੀ ਇਕ ਪੱਤਰ ਜਾਰੀ ਕੀਤਾ ਜਾਵੇਗਾ, ਫੀਲਡ ਵਿੱਚ ਜਾਣ ਸਬੰਧੀ ਸਰਕਾਰੀ ਸਾਧਨ ਉਪਲਬਧ ਕੀਤਾ ਜਾਵੇਗਾ ,ਪੰਜਾਬ ਦੇ ਨਵੇ ਜਿਲਿਆ ਵਿੱਚ ਕੇਡਰ ਦੀਆ ਨਵੀਆ ਪੋਸਟਾ ਕਾਇਮ ਕਰਨ ਦੀ ਪ੍ਰਰੀਕਿਆ ਜਾਰੀ ਹੈ ਇਸ ਮੋਕੇ ਪਿਛਲੇ ਸਮੇ ਬੰਦ ਕੀਤੇ ਭੱਤਿਆ ਦੀ ਫਲੋਅੱਪ ਮਹਿਕਮੇ ਵਲੋ ਸਰਕਾਰ ਨਾਲ ਲਾਗਾਤਾਰ ਜਾਰੀ ਹੈ ਜਥੇਬੰਦੀ ਵਲੋ ਅੱਜ ਫਿਰ ਡਿਮਾਂਡ ਚਾਰਟ ਵੱਖਰਾ ਦਿੱਤਾ ਗਿਆ। ਸਾਰੀਆ ਮੰਗਾ ਸਬੰਧੀ ਵਧੀਆ ਮਹੋਲ ਵਿੱਚ ਗੱਲਬਾਤ ਹੋਈ । ਇਸ ਮੋਕੇ ਜਥੇਬੰਦੀ ਦੇ ਆਗੂ ਮੱਘਰ ਸਿੰਘ ਬਰਨਾਲਾ ਤੇਜਪਾਲ ਸਿੰਘ ਲੁਧਿਆਣਾ,ਗੁਰਜੰਟ ਸਿੰਘ ਮਾਨਸਾ ,ਰਾਮ ਕੁਮਾਰ ਮਹਿਤਾ ,ਕੁਲਬੀਰ ਸਿੰਘ ਮਾਹਵਾ, ਗੁਰਜੰਟ ਸਿੰਘ ਪਟਿਆਲਾ, ਹਰਮੇਸ ਚੰਦਰ ਫਿਰੋਜਪੁਰ ,,ਪਵਨ ਕੁਮਾਰ ਅਮਿਤਸਰ , ਸਿਵ ਚਰਨ ਗੁਰਦਾਸ ਪੁਰ ,ਰਛਪਾਲ ਸਿੰਘ ਗੁਰਦਾਸਪੁਰ ਤੋ ਇਲਾਵਾ ਹੋਰ ਆਗੂ ਹਾਜਰ ਸਨ ਇਸ ਮੋਕੇ ਦਫਤਰੀ ਸਟਾਫ ਪੀ ਏ ਪਰਮਿੰਦਰ ਸਿੰਘ , ਡੀਲੰਗ ਸਲਿੰਦਰ ਚੋਧਰੀ ਸਮੇਤ ਹੋਰ ਹਾਜਰ ਸਨ।

NO COMMENTS

LEAVE A REPLY