ਵੀਰ ਬਾਲ ਖੇਡ ਮੇਲਾ 22 ਨੂੰ : ਮੱਟੂ
ਅੰਮ੍ਰਿਤਸਰ 12 ਦਸੰਬਰ (ਪਵਿੱਤਰ ਜੋਤ) ਪਿੱਛਲੇ ਦੋ ਦਹਾਕਿਆਂ ਤੋਂ ਕਈ ਕੌਂਮੀ, ਰਾਜ ਤੇ ਜ਼ਿਲ੍ਹਾ ਪੱਧਰੀ ਐਥਲੀਟ ਪੈਦਾ ਕਰਨ ਤੋਂ ਇਲਾਵਾ ਖਿਡਾਰੀਆਂ ਨੂੰ ਪ੍ਰਮੋਟ ਕਰਕੇ ਭਾਰਤ ਦੇ ਕੌਂਮੀ ਖੇਡ ਨਕਸ਼ੇ ਉੱਪਰ ਆਪਣਾ ਨਾਂ ਰੋਸ਼ਨ ਕਰਨ ਵਾਲੀ ਜ਼ਿਲ੍ਹੇ ਦੀ ਨਾਮਵਰ ਖੇਡ ਸੰਸਥਾ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ) ਅੰਮ੍ਰਿਤਸਰ ਵੱਲੋਂ ਅੱਜ ਛੋਟੇ ਸਾਹਿਬਜਾਦਿਆ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵੀਰ ਬਾਲ ਖੇਡ ਮੇਲਾ ਦਾ ਕੀਤਾ ਪੋਸਟਰ ਰਿਲੀਜ਼ ਕਰਦਿਆਂ ਹਲਕਾ ਪੱਛਮੀ ਦੇ ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ ਨੇ ਉਪਰੋਕਤ ਸੰਸਥਾ ਦੇ ਪ੍ਰਧਾਨ ਅਤੇ ਸਮੂਹ ਮੈਬਰਾਂ ਵੱਲੋਂ ਕਰਵਾਏ ਜਾ ਰਹੇ ਇਸ ਕਾਰਜ ਦੀ ਪ੍ਰਸ਼ੰਸਾ ਕੀਤੀ l ਇਸ ਮੌਂਕੇ ਉਨਾਂ ਨਾਲ ਕੌਂਸਲਰ ਵਿਰਾਟ ਦੇਵਗਨ
ਮੁਖਵਿੰਦਰ ਸਿੰਘ ਵਿਰਦੀ (ਚੇਅਰਪ੍ਰਸਨ ਨਿਗਰਾਨ ਕਮੇਟੀ) ਕੌਂਸਲਰ ਪ੍ਰਦੀਪ ਸ਼ਰਮਾ,ਵਰੁਣ ਰਾਣਾ ਯੂਥ ਜੁਆਇੰਟ ਸਕੱਤਰ
ਸੁਰਜੀਤ ਸਿੰਘ ਮੱਲੀ ਆਪ ਆਗੂ ਹਾਜ਼ਰ ਸਨ l ਪ੍ਰਧਾਨ ਗੁਰਿੰਦਰ ਸਿੰਘ ਮੱਟੂ (ਇੰਡੀਆ ਬੁੱਕ ਰਿਕਾਰਡ ਹੋਲਡਰ)ਨੇ ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਪਿੱਛਲੇ ਸਾਲ ਸਾਹਿਬਜਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜਾਦਾ ਫਤਹਿ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵੀਰ ਬਾਲ ਦਿਵਸ ਮਨਾਉਣ ਦਾ ਐਲਾਨ ਕੀਤਾ ਸੀ l ਇਸ ਕਰਕੇ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ) ਅੰਮ੍ਰਿਤਸਰ ਵੱਲੋਂ 22 ਦਸੰਬਰ ਨੂੰ ਪ੍ਰਭਾਕਰ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਵਿਖ਼ੇ ਵੀਰ ਬਾਲ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ l ਜਿਸ ਵਿੱਚ ਅੰਡਰ-5 ਸਾਲ ਲੜਕੇ-ਲੜਕੀਆਂ ਦੀ 25 ਮੀਟਰ ਜਪਿੰਗ ਰੇਸ, ਅੰਡਰ-7 ਸਾਲ ਲੜਕੇ- ਲੜਕੀਆਂ ਦੀ 50 ਮੀਟਰ ਬਾਲ ਪਿੱਕ ਅੱਪ ਰੇਸ, ਅੰਡਰ-9 ਸਾਲ ਲੜਕੇ- ਲੜਕੀਆਂ ਦੀ 50 ਮੀਟਰ ਹਰਡਲਜ਼ ਰੇਸ,ਅੰਡਰ-10 ਸਾਲ ਲੜਕੇ- ਲੜਕੀਆਂ ਦੀ 50 ਮੀਟਰ ਸਪੂਨ ਅਤੇ ਪਟੇਟੋ ਰੇਸ, ਅਤੇ ਅੰਡਰ-13 ਸਾਲ ਲੜਕੇ-ਲੜਕੀਆਂ ਦੀ ਰੱਸਾ-ਕੱਸੀ ਦੇ ਮੁਕਾਬਲੇ ਕਰਵਾਏ ਜਾਣਗੇ l ਇਸ ਵੀਰ ਬਾਲ ਖੇਡ ਮੇਲੇ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਪ੍ਰਿੰਸੀਪਲ ਰਾਜੇਸ਼ ਪ੍ਰਭਾਕਰ,ਸ਼੍ਰੀ ਤੇਜਿੰਦਰ ਕੁਮਾਰ ਛੀਨਾ,ਸ਼੍ਰੀ ਵਿਰਾਟ ਦੇਵਗਨ,ਸ਼੍ਰੀ ਵਰੁਣ ਰਾਣਾ,ਰਚਨਾ ਪ੍ਰਭਾਕਰ, ਮਨਵਿੰਦਰ ਸਿੰਘ, ਇੰਦੂ ਕਾਲੀਆਂ,ਕੰਵਲਜੀਤ ਸਿੰਘ ਵਾਲੀਆ,ਅਮਨਦੀਪ ਸਿੰਘ,ਬਲਜਿੰਦਰ ਸਿੰਘ ਮੱਟੂ, ਦਮਨਪ੍ਰੀਤ ਕੌਰ ਅਤੇ ਗੁਰਸ਼ਰਨ ਸਿੰਘ ਸੰਧੂ ਦਾ ਵਿਸ਼ੇਸ ਸਹਿਯੋਗ ਰਹੇਗਾ l