ਬੁਢਲਾਡਾ, 11 ਦਸੰਬਰ (ਦਵਿੰਦਰ ਸਿੰਘ ਕੋਹਲੀ)-ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਦੇ ਪੰਜਾਬ ਪ੍ਧਾਨ ਗੁਰਕੀਰਤ ਸਿੰਘ ਬੇਦੀ ਵੱਲੋਂ ਬਠਿੰਡਾ ਦੇ ਐਸ.ਐੱਸ.ਪੀ. ਜੇ. ਇਲਾਂਚੇੇਯੀਅਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ‘ਜੈ ਹਿੰਦ’ ਮੁਹਿੰਮ ਦੀ ਸ਼ਲਾਘਾ ਕੀਤੀ। ਇਸ ਮੁਹਿੰਮ ਤਹਿਤ ਬਠਿੰਡਾ ਦੇ ਐੱਸ.ਐੱਸ.ਪੀ. ਨੇ ਸੰਦੇਸ਼ ਦਿੱਤਾ ਕਿ ਸਾਨੂੰ ਆਪਸ ਵਿੱਚ ਮਿਲਦੇ ਸਮੇਂ ਜਾਂ ਫੋਨ’ਤੇ ਗੱਲ ਕਰਦੇ ਸਮੇਂ ‘ਜੈ ਹਿੰਦ’ ਸ਼ਬਦ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਭਾਰਤ ਰਾਸ਼ਟਰ ਨੂੰ ਗੌਰਵਮਈ ਬਣਾਇਆ ਜਾ ਸਕੇ ਅਤੇ ਕਿਸੇ ਵੀ ਕੰਮ ਕਰਨ ਤੋਂ ਪਹਿਲਾਂ ‘ਜੈ ਹਿੰਦ’ ਨਾਅਰਾ ਲਗਾਉਣ ਨੂੰ ਸਰਵ-ਉੱਚ ਮੰਨਿਆ ਜਾਵੇ।ਇਸ ਮੁਹਿੰਮ ਦਾ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਜਿਲ੍ਹਾ ਮਾਨਸਾ ਦੀ ਚੈਅਰਮੈਨ ਜੀਤ ਦਹੀਆ, ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਜਿਲ੍ਹਾ ਮਾਨਸਾ ਦੇ ਮੀਡੀਆ ਇੰਚਾਰਜ ਦਵਿੰਦਰ ਸਿੰਘ ਕੋਹਲੀ,ਯੂਥ ਚੈਅਰਮੈਨ ਅਮਰਦੀਪ ਸਿੰਘ ਪਰੋਚਾ ਆਦਿ ਨੇ ਇਸ ਵਿਸ਼ੇਸ਼ ਉਪਰਾਲੇ ਦਾ ਤਹਿ ਦਿਲੋਂ ਸਵਾਗਤ ਕੀਤਾ।