ਢੋਟ,ਹਰਿੰਦਰ ਸਿੰਘ,ਮੰਜ਼ਿਲ, ਕਪਿਲ,ਵੜੈਚ,ਡਾ.ਚਾਵਲਾ ਨੇ ਸਾਂਝੇ ਤੌਰ ਤੇ ਕੀਤਾ ਉਦਘਾਟਨ
________
ਅੰਮ੍ਰਿਤਸਰ,5 ਸਤੰਬਰ (ਰਾਜਿੰਦਰ ਧਾਨਿਕ) ਰਾਸ਼ਟਰੀ ਨੌਜਵਾਨ ਸੋਸ਼ਲ ਐਂਡ ਸਪੋਟਸ ਸੁਸਾਇਟੀ (ਰਜਿ) ਤੇ ਧਾਰਮਿਕ ਯੂਨਿਟ ਏਕਨੂਰ ਸੇਵਾ ਟਰੱਸਟ ਵੱਲੋਂ ਦੱਤਾ ਫਿਟਨੈੱਸ ਜਿਮ ਦੇ ਸਹਿਯੋਗ ਦੇ ਨਾਲ ਬਾਈਪਾਸ ਰੋਡ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ 52 ਖੂਨਦਾਨੀਆਂ ਵੱਲੋਂ ਪੂਰੇ ਉਤਸ਼ਾਹ ਦੇ ਨਾਲ ਖੂਨ ਦਾਨ ਕੀਤਾ ਗਿਆ। ਕੈਂਪ ਦੇ ਵਿੱਚ ਅਦਲੱਖਾ ਬੱਲਡ ਬੈਂਕ ਦੇ ਮੈਨੇਜਰ ਰਮੇਸ਼ ਚੋਪੜਾ ਦੀ ਅਗਵਾਈ ਵਿੱਚ ਟੀਮ ਵੱਲੋਂ ਆਪਣੀਆਂ ਸੇਵਾਵਾਂ ਭੇਟ ਕੀਤੀਆਂ ਗਈਆਂ।
ਕੈਂਪ ਦਾ ਉਦਘਾਟਨ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਦੇ ਪ੍ਰਧਾਨ ਅਮਰਬੀਰ ਸਿੰਘ ਢੋਟ,ਪੁਲਿਸ ਥਾਣਾ ਮਜੀਠਾ ਰੋਡ ਦੇ ਇੰਚਾਰਜ ਇੰਸਪੈਕਟਰ ਹਰਵਿੰਦਰ ਸਿੰਘ, ਭਾਜਪਾ ਬੀ.ਸੀ ਸੈਲ ਪੰਜਾਬ ਦੇ ਜਨਰਲ ਸਕੱਤਰ ਕੰਵਰਬੀਰ ਸਿੰਘ ਮੰਜ਼ਿਲ,ਆਯੁਰਵੈਦਿਕ ਡਾ.ਨਰਿੰਦਰ ਚਾਵਲਾ,ਭਾਜਪਾ ਮੰਡਲ ਪ੍ਰਧਾਨ ਕਪਿਲ ਸ਼ਰਮਾ, ਭਾਜਪਾ ਪੰਜਾਬ ਮਹਿਲਾ ਮੋਰਚਾ ਦੀ ਸਾਬਕਾ ਸੈਕਟਰੀ ਲਵਲੀਨ ਵੜੈਚ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ। ਉਕਤ ਮਹਿਮਾਨਾਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸੰਸਥਾ ਵੱਲੋਂ ਪਿਛਲੇ ਕਰੀਬ 25 ਸਾਲਾਂ ਤੋਂ ਸਮਾਜਿਕ ਸੇਵਾਵਾਂ ਭੇਟ ਕਰਨਾ ਪੁੰਨ ਦਾ ਕੰਮ ਹੈ। ਜਿੰਮ ਦੇ ਵਿੱਚ ਆਪਣੀ ਵਧੀਆ ਸਿਹਤ ਅਤੇ ਤੰਦਰੁਸਤੀ ਦੇ ਨਾਲ-ਨਾਲ ਖੂਨ ਦਾਨ ਕਰਨ ਵਾਲੇ ਨੌਜਵਾਨ ਵਧਾਈ ਦੇ ਪਾਤਰ ਹਨ।
ਸੰਸਥਾ ਦੇ ਪ੍ਰਧਾਨ ਅਰਵਿੰਦਰ ਵੜੈਚ,ਚੇਅਰਮੈਨ ਰਜੇਸ਼ ਸਿੰਘ ਜੌੜਾ,ਰਾਜਿੰਦਰ ਸ਼ਰਮਾ,ਜਤਿੰਦਰ ਅਰੋੜਾ, ਸਾਹਿਲ ਦੱਤਾ ਨੇ ਸਾਂਝੇ ਤੌਰ ਤੇ ਮਹਿਮਾਨਾਂ ਦਾ ਸਨਮਾਨ ਕਰਦੇ ਹੋਏ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਸੰਸਥਾ ਵੱਲੋਂ ਆਯੋਜਤ 12ਵੇਂ ਖੂਨਦਾਨ ਕੈਂਪ ਵਿੱਚ ਨੌਜਵਾਨਾਂ ਨੂੰ ਆਪਣੀ ਸੰਸਥਾ ਦੇ ਨਾਲ ਚੰਗੇ ਕੰਮਾਂ ਦੇ ਲਈ ਵੀ ਅੱਗੇ ਤੋਂ ਜੋੜ ਕੇ ਰੱਖਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਹਰੇਕ ਮਹੀਨੇ ਧਾਰਮਿਕ ਸਥਾਨਾਂ ਦੇ ਲਈ ਜਾਣ ਵਾਲੀ ਬੱਸ ਯਾਤਰਾ ਕਰਨ ਲਈ ਵੀ ਲੋਕ ਸਾਡੇ ਨਾਲ ਸੰਪਰਕ ਕਰ ਸਕਦੇ ਹਨ। ਕਿਸੇ ਦੀ ਜ਼ਰੂਰਤਮੰਦ ਮਰੀਜ਼ ਦੇ ਲਈ ਖੂਨ ਦਾਨ ਦੀ ਸੇਵਾ ਲਈ ਸੰਸਥਾ 24 ਘੰਟੇ ਹਮੇਸ਼ਾ ਤਿਆਰ ਰਹਿੰਦੀ ਹੈ।
ਇਸ ਮੌਕੇ ਤੇ ਹਨੀ ਗਿੱਲ,ਨਿਤਿਸ਼ ਰਾਮਪਾਲ,ਸੋਨੂੰ ਮਿਸਤਰੀ,ਬਿੱਲਾ,ਪਵਿੱਰਜੋਤ ਵੜੈਚ,ਸ਼ੈਲੀ ਸਿੰਘ,ਕੇ ਐਸ ਕੰਮਾਂ,ਰਜਿੰਦਰ ਸਿੰਘ ਰਾਵਤ, ਵੈਰੋਨਿਕਾ ਭੱਟੀ,ਰਾਇਲ ਸਿੰਘ ਜੌੜਾ,ਮੇਜਰ ਸਿੰਘ,ਵੀਰ ਪ੍ਰਤਾਪ,ਜਸਪਾਲ ਸਿੰਘ, ਸੱਤਿਅਮ,ਪੰਡਿਤ ਮੋਹਿਤ ਸ਼ਰਮਾ,ਸ਼ੁਭਮ ਵਰਮਾ ਸਮੇਤ ਹੋਰ ਮੈਂਬਰਾਂ ਵੱਲੋਂ ਹੀ ਆਪਣੀਆਂ ਸੇਵਾਵਾਂ ਪੇਸ਼ ਕੀਤੀਆਂ ਗਈਆਂ।