ਮਾਤਾ ਸੁਧਾ ਧਾਮ ਪ੍ਰਬੰਧਕ ਕਮੇਟੀ ਵਲੋਂ ਸ਼ਿਵਰਾਤਰੀ ਦਾ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ

0
11

ਅੰਮ੍ਰਿਤਸਰ 20 ਫਰਵਰੀ (ਪਵਿੱਤਰ ਜੋਤ) : ਮਾਤਾ ਸੁਧਾ ਧਾਮ ਪ੍ਰਬੰਧਕ ਕਮੇਟੀ, ਮਜੀਠਾ ਰੋਡ ਬਾਈਪਾਸ ਵਿਖੇ ਮਹਾ ਸ਼ਿਵਰਾਤਰੀ ਦਾ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਹਵਨ ਅਤੇ ਸ਼ਿਵ ਮਹਿਮਾ ਤੋਂ ਬਾਅਦ ਲੰਗਰ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਇਸ ਮੌਕੇ ਪੰਜਾਬ ਦੀ ਪ੍ਰਸਿੱਧ ਭਜਨ ਮੰਡਲੀਆਂ ਵੱਲੋਂ ਭਗਵਾਨ ਸ਼ਿਵ ਸ਼ੰਕਰ ਦਾ ਗੁਣਗਾਨ ਕੀਤਾ ਗਿਆ। ਇਸ ਮੌਕੇ ਬਨਾਰਸੀ ਦਾਸ, ਦੀਪਕ ਸੈਣੀ, ਨੀਰਜ ਸੈਣੀ, ਓ ਬੀ ਸੀ ਮੋਰਚਾ ਸ਼ਹਿਰੀ ਦੇ ਪ੍ਰਧਾਨ ਅਰਵਿੰਦਰ ਵੜੈਚ, ਲਵਲੀਨ ਵੜੈਚ, ਗੁਰਮੇਲ, ਬਲਰਾਜ, ਸ਼ੇਰ ਸਿੰਘ, ਦੀਪਕ ਭੰਡਾਰੀ, ਜਸਪਾਲ ਕੌਰ, ਰਮੇਸ਼ ਚੰਦਰ ਆਦਿ ਹਾਜ਼ਰ ਸਨ।

NO COMMENTS

LEAVE A REPLY