ਵਿਧਾਨ ਸਭਾ ਚੋਣਾਂ ਵਿੱਚ ਕਈ ਹੋਏ ਬਾਗੀ ਅਤੇ ਦਾਗ਼ੀ

0
41

ਪਾਰਟੀ ਨੂੰ ਪਿੱਠ ਦਿਖਾਉਣ ਵਾਲਿਆਂ ਦੇ ਖਿਲਾਫ ਹੋਵੇਗੀ ਕਾਰਵਾਈ
_________
ਕਈਆਂ ਨੇ ਅਹੁਦਿਆਂ,ਪੈਸਿਆਂ ਲਈ ਮਾਂ ਪਾਰਟੀ ਨੂੰ ਮਾਰੀ ਲੱਤ
__________
ਕਈਆਂ ਨੂੰ ਡਰਾ ਧਮਕਾ ਕੇ ਪਾਸਾ ਬਦਲਣ ਲਈ ਕੀਤਾ ਮਜਬੂਰ
________
ਅੰਮ੍ਰਿਤਸਰ,23 ਫਰਵਰੀ (ਪਵਿੱਤਰ ਜੋਤ)- ਵਿਧਾਨ ਸਭਾ ਚੋਣਾਂ ਦੇ ਦੌਰਾਨ ਆਪਣੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਛੱਡ ਕੇ ਦੂਸਰੀਆਂ ਪਾਰਟੀਆਂ ਦੇ ਉਮੀਦਵਾਰਾਂ ਦੇ ਹੱਕ ਵਿੱਚ ਸ਼ਰੇਆਮ ਜਾਂ ਅੰਦਰਖਾਤੇ ਪ੍ਰਚਾਰ ਕਰਨ ਵਾਲੇ ਕੌਂਸਲਰਾਂ ਹੋਰ ਅਹੁਦੇਦਾਰਾਂ ਅਤੇ ਨੇਤਾਵਾਂ ਦੇ ਖਿਲਾਫ ਕਾਰਵਾਈ ਕਰਨ ਲਈ ਰਣਨੀਤੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਕਿਸੇ ਸੁਆਰਥ ਜਾਂ ਨਿਰਸਵਾਰਥ ਦੇ ਤਰੀਕਿਆਂ ਦੇ ਨਾਲ ਆਪਣੀ ਪਾਰਟੀ ਦੇ ਨੇਤਾ ਨੂੰ ਹਰਾਉਣ ਅਤੇ ਦੂਸਰੀਆਂ ਪਾਰਟੀਆਂ ਦੇ ਨੇਤਾਵਾਂ ਨੂੰ ਜਿਤਾਉਣ ਲਈ ਕਈਆਂ ਵੱਲੋਂ ਪਾਸੇ ਬਦਲੇ ਗਏ। ਜਿਸ ਨੇਤਾ ਦਾ ਜਿਨ੍ਹਾਂ ਵੀ ਜੋਰ ਲੱਗਾ ਉਸ ਨੇ ਦੂਸਰੀਆਂ ਪਾਰਟੀਆਂ ਦੇ ਨੇਤਾਵਾਂ ਤੇ ਵਰਕਰਾਂ ਨੂੰ ਆਪਣੇ ਵੱਲ ਲਾਉਣ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡੀ। ਕਈਆਂ ਨੂੰ ਕੁਰਸੀਆਂ ਦੇ ਅਹੁਦਿਆਂ,ਕਈਆਂ ਨੂੰ ਪੈਸਿਆਂ,ਕਈਆਂ ਨੂੰ ਡਰਾ ਧਮਕਾ ਕੇ ਪਾਰਟੀਆਂ ਬਦਲਣ ਦਾ ਦੌਰ ਪੂਰੇ ਜੋਬਨ ਤੇ ਰਿਹਾ। ਚੋਣਾਂ ਦੀਆਂ ਵੋਟਾਂ ਪੈਣ ਤੋਂ ਬਾਅਦ ਚੋਣ ਲੜ ਰਹੇ ਉਮੀਦਵਾਰਾਂ ਵੱਲੋਂ ਬਾਗੀ ਹੋਏ ਲੋਕਾਂ ਦੇ ਖਿਲਾਫ ਆਪਣੀ ਪਾਰਟੀ ਦੀ ਹਾਈਕਮਾਂਡ ਵੱਲੋਂ ਕਾਰਵਾਈ ਕਰਨ ਲਈ ਉਚੇਚੇ ਤੌਰ ਤੇ ਸੰਪਰਕ ਕੀਤੇ ਜਾ ਰਹੇ ਹਨ। ਗਿਰਗਟ ਦੀ ਤਰ੍ਹਾਂ ਪਾਸੇ ਪਲਟਾਉਂਦੇ ਵੇਖਣਾ ਦੌਰਾਨ ਦੇਖਿਆ ਗਿਆ ਸ਼ਾਇਦ ਹੀ ਇਸ ਤੋ ਪਹਿਲਾਂ ਇਹੋ ਜਿਹਾ ਮਾਹੌਲ ਦੇਖਣ ਨੂੰ ਮਿਲਿਆ ਹੋਵੇ। ਅੰਮ੍ਰਿਤਸਰ ਦੇ ਸ਼ਹਿਰੀ 5 ਹਲਕਿਆਂ ਦੇ ਵਿੱਚ ਸ਼ਹਿਰ ਦੇ ਮੁੱਖ ਨੇਤਾ,ਦਰਜਨਾਂ ਕੌਂਸਲਰ,ਹੋਰਨਾਂ ਨੇਤਾਵਾਂ ਅਤੇ ਵਰਕਰਾਂ ਨੇ ਕਿਸੇ ਨਾ ਕਿਸੇ ਕਾਰਨ ਧਿਆਨ ਵਿੱਚ ਰੱਖਦਿਆਂ ਆਪਣੀ ਪਾਰਟੀ ਨੂੰ ਠੇਂਗਾ ਦਿਖਾਉਂਦੇ ਹੋਏ ਦੂਸਰਿਆਂ ਦੇ ਬੇੜੇ ਵਿਚ ਸਵਾਰ ਹੋਣਾ ਮੁਨਾਸਿਬ ਸਮਝਿਆ। ਹੁਣ ਦੇਖਣ ਯੋਗ ਇਹ ਹੋਵੇਗਾ ਕਿ ਬਾਗੀ ਅਤੇ ਦਾਗ਼ੀ ਲੋਕਾਂ ਦੇ ਖਿਲਾਫ ਵੱਖ-ਵੱਖ ਪਾਰਟੀਆਂ ਵੱਲੋਂ ਕਦੋਂ ਅਤੇ ਕਿਹੜੇ ਕਦਮ ਉਠਾਏ ਜਾਣਗੇ।

NO COMMENTS

LEAVE A REPLY