ਮਹਾ ਸ਼ਿਵਰਾਤਰੀ ਦਾ ਤਿਉਹਾਰ ਪੂਰੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ

0
35

ਅੰਮ੍ਰਿਤਸਰ 20 ਫਰਵਰੀ (ਰਾਜਿੰਦਰ ਧਾਨਿਕ) : ਰਾਸ਼ਟਰੀ ਨੌਜਵਾਨ ਸੋਸ਼ਲ ਐਂਡ ਸਪੋਟਸ ਸੁਸਾਇਟੀ ਦੇ ਧਾਰਮਿਕ ਯੂਨਿਟ ਏਕਨੂਰ ਸੇਵਾ ਟਰੱਸਟ ਵੱਲੋਂ ਵਾਰਡ ਨੰਬਰ 15 ਵਿੱਚ ਮਹਾ ਸ਼ਿਵਰਾਤਰੀ ਦਾ ਤਿਉਹਾਰ ਪੂਰੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ ਅਤੇ ਇਸ ਮੌਕੇ ਲੰਗਰ ਵੀ ਲਗਾਏ ਗਏ। ਭਗਤਾਂ ਵੱਲੋਂ ਸ਼ਿਵ ਭੋਲੇ ਨਾਥ ਦੀ ਮਹਿਮਾ ਦਾ ਗੁਣਗਾਨ ਕਰਦੇ ਹੋਏ ਸਰਬਤ ਦੇ ਭਲੇ ਦੀ ਕਾਮਨਾ ਵੀ ਕੀਤੀ ਗਈ।  ਗੋਲਡ ਜਵੈਲਰਜ਼ ਦੇ ਨਜ਼ਦੀਕ ਇੰਦਰਾ ਕਲੋਨੀ ਮੇਨ ਰੋਡ ਅਤੇ ਲਕਸ਼ਮੀ ਵਿਹਾਰ ਮਜੀਠਾ ਰੋਡ ਵਿੱਖੇ ਇਹ ਲੰਗਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਅਵਤਾਰ ਸਿੰਘ,ਰਜੇਸ਼ ਸਿੰਘ ਜੌੜਾ,ਰਾਇਲ ਰਾਜ ਸਿੰਘ,ਅਰਵਿੰਦਰ ਵੜੈਚ ਪ੍ਰਧਾਨ ਓ.ਬੀ.ਸੀ ਮੋਰਚਾ ਸ਼ਹਿਰੀ,ਲਵਲੀਨ ਵੜੈਚ, ਬਲਜੀਤ ਸਿੰਘ ਧੌਲ, ਪਵਿੱਤਰ ਜੋਤ,ਤਾਨੀਆ ਪ੍ਰਭਜੋਤ ਕੌਰ, ਗੁਲਸ਼ਨ ਸ਼ਰਮਾ ਮੌਜੂਦ ਸਨ।

NO COMMENTS

LEAVE A REPLY