ਅੰਮ੍ਰਿਤਸਰ 4 ਸਤੰਬਰ (ਪਵਿੱਤਰ ਜੋਤ ) : ਤਿਰੁਪਤੀ ਬਾਲਾਜੀ ਮੰਦਿਰ ਵਿਖੇ 124ਵਾਂ ਰਾਸ਼ਨ ਵੰਡ ਸਮਾਗਮ ਦੌਰਾਨ 49 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਪਰਮ ਪਵਿੱਤਰ ਸ਼੍ਰੀ ਰਾਮਾਚਾਰੀਆ ਜੀ ਮਹਾਰਾਜ ਅਤੇ ਸਵਾਮੀ ਸ਼੍ਰੀ ਸੁਦਰਸ਼ਨਾਚਾਰੀਆ ਜੀ ਦੇ ਆਸ਼ੀਰਵਾਦ ਨਾਲ ਅਤੇ ਸ਼੍ਰੀ ਵਿਜੇ ਚੋਪੜਾ ਜੀ ਦੀ ਪ੍ਰੇਰਨਾ ਨਾਲ ਸ਼੍ਰੀ ਸਵਾਮੀ ਸੁਦਰਸ਼ਨਾਚਾਰੀਆ ਜੀ ਮਹਾਰਾਜ ਚੈਰੀਟੇਬਲ ਸੋਸਾਇਟੀ ਵੱਲੋਂ 49 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਸ਼੍ਰੀ ਮੁਕਤੀਨਾਰਾਇਣ ਧਾਮ ਵੈਂਕਟੇਸ਼ ਮੰਦਿਰ ਟਰੱਸਟ ਵੱਲੋਂ ਰਾਸ਼ਨ ਦੀ ਵੰਡ ਐਤਵਾਰ ਨੂੰ ਸੰਪੰਨ ਹੋਈ। ਜਿਸ ਤਹਿਤ 49 ਬੇਸਹਾਰਾ ਵਿਧਵਾ ਔਰਤਾਂ ਨੂੰ ਮੰਦਰ ਵਲੋਂ ਰਾਸ਼ਨ ਦਿੱਤਾ ਗਿਆ। ਮੰਦਰ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਅਜਿਹੀ ਭਾਵਨਾ ਭਗਵਾਨ ਦੀ ਸ਼ਰਧਾ ਨਾਲ ਪ੍ਰਗਟ ਹੁੰਦੀ ਹੈ। ਕਿਸੇ ਗਰੀਬ ਜਾਂ ਬੇਸਹਾਰਾ ਦੀ ਮਦਦ ਕਰਨਾ ਵੀ ਰੱਬ ਦੀ ਭਗਤੀ ਹੈ। ਉਨ੍ਹਾਂ ਦੱਸਿਆ ਕਿ ਇਹ ਰਾਸ਼ਨ ਵੰਡ 10 ਸਾਲਾਂ ਤੋਂ ਲਗਾਤਾਰ ਚੱਲ ਰਹੀ ਹੈ। ਇਸ ਮੌਕੇ ਚਰਨਜੀਤ ਅਗਨੀਹੋਤਰੀ, ਚਰਨਜੀਤ ਭਾਸਕਰ, ਧਰਮਪਾਲ ਪਰਾਸ਼ਰ, ਕ੍ਰਿਸ਼ਨ ਦੇਵ ਅਗਨੀਹੋਤਰੀ, ਰਵੀ ਸ਼ਰਮਾ, ਸੁਦਰਸ਼ਨ ਮਨਸੋਤਰਾ, ਸੁਨੀਲ ਕੁਮਾਰ, ਅਸ਼ੋਕ ਗੁਪਤਾ, ਸੁਦੇਸ਼, ਰਾਮਜੀ ਦਾਸ, ਨਰਿੰਦਰ ਸ਼ਰਮਾ, ਨੀਰਜ ਸ਼ਰਮਾ, ਆਸ਼ੂ ਅਗਰਵਾਲ, ਰਾਹੁਲ, ਪੰਡਿਤ ਜੈਕਿਸ਼ਨ, ਪੰਡਿਤ ਦਲੀਪ, ਪੰਡਿਤ ਵਿਜੇ ਸ਼ਾਸਤਰੀ, ਪੰਡਿਤ ਅਭਿਸ਼ੇਕ ਆਦਿ ਹਾਜ਼ਰ ਸਨ।