ਸਿਹਤ ਵਿਭਾਗ ਵਲੋਂ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਲਗਾਇਆ ਗਿਆ ਵਿਸ਼ੇਸ਼ ਡੈਂਟਲ ਕੈਂਪ

0
19

ਅੰਮ੍ਰਿਤਸਰ 23 ਨਵੰਬਰ (ਪਵਿੱਤਰ ਜੋਤ) : ਸਿਵਲ ਸਰਜਨ ਅੰ੍ਰਮਿਤਸਰ ਡਾ ਚਰਨਜੀਤ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਿਲਾ੍ਹ ਡੈਂਟਲ ਅਧਿਕਾਰੀ ਕਮ ਡਿਪਟੀ ਡਾਇਰੈਕਟਰ ਡਾ ਜਗਨਜੋਤ ਕੋਰ ਵਲੋ ਖਾਲਸਾ ਕਲਿਜ ਵਿਖੇ ਅੰਮ੍ਰਿਤਸਰ ਵਿਖੇ ਵਿਸ਼ੇਸ਼ ਡੈਂਟਲ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਅਵਸਰ ਤੇ ਜਾਣਕਾਰੀ ਦਿੰਦਿਆਂ ਡਾ ਜਗਨਜੋਤ ਕੋਰ ਨੇ ਕਿਹਾ ਕਿ ਸਿਹਤ ਵਿਭਾਗ ਵਲੋਂ ਮਿਤੀ 14/11/2022 ਤੋ 29/11/2022 ਤੱਕ ਵਿਸ਼ੇਸ਼ ਡੈਂਟਲ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਸੇ ਹੀ ਲੜੀ ਵਜੋਂ ਅੱਜ ਖਾਲਸਾ ਕਾਲਿਜ ਅੰਮ੍ਰਿਤਸਰ ਵਿਖੇ ਵਿਸ਼ੇਸ਼ ਕੈਂਪ ਲਗਾ ਕੇ ਸਾਰੇ ਵਿਿਦਆਰਥੀਆਂ ਅਤੇ ਸਟਾਫ ਨੂੰ ਦੰਦਾ ਦੀ ਦੇਖਭਾਲ ਅਤੇ ਦੰਦਾਂ ਦੀਆਂ ਬੀਮਾਰੀਆਂ ਤੋਂ ਬਚਾਓ ਲਈ ਜਾਗਰੂਕ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਾਲਿਜ ਵਿਚ ਇੱਕ ਮੈਡੀਕਲ ਕੈਂਪ ਲਗਾ ਕੇ ਦੰਦਾਂ ਦਾ ਮੁਫਤ ਚੈਕਅੱਪ, ਦਵਾਈਆਂ ਅਤੇ ਇਲਾਜ ਦੀਆਂ ਸਹੂਲਤਾਂ ਵੀ ਦਿਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਇਸ ਪੰਦਰਵਾੜੇ ਦੋਰਾਨ ਜਿਲ੍ਹੇ ਭਰ ਵਿੱਚ ਸਾਰੀਆ ਸਿਹਤ ਸੰਸਥਾਵਾ ਵਿੱਚ ਦੰਦਾ ਅਤੇ ਮਸੂੜੇਆ ਦੀ ਦੇਖਭਾਲ ਲਈ ਵੱਖ ਵੱਖ ਕੈਂਪ ਲਗਾਏ ਜਾ ਰਹੇ ਹਨ।ਇਨਾਂ ਕੈਂਪਾ ਵਿਚ ਹੁਣ ਤੱਕ ਲਗਭਗ 6,000 ਤੋਂ ਵੱਧ ਮਰੀਜਾ ਵਲੋਂ ਲਾਭ ਉਠਾਇਆ ਜਾ ਚੁੱਕਾ ਹੈ ਅਤੇ 160 ਦੇ ਗਰੀਬ ਮਰੀਜਾ ਨੂੰ ਡੈਂਚਰ ਮੁਫਤ ਵੀ ਦਿੱਤੇ ਜਾਣਗੇ।ਇਸ ਸਮਾਗਮ ਦੌਰਾਣ ਡਾ ਰਵਿੰਦਰ ਕੌਰ, ਡਾ ਸਾਰੀਕਾ ਚਾਵਲਾ ਅਤੇ ਡਾ ਸਾਹਿਲ ਬੱਤਰਾ ਵਲੋਂ ਦੰਦਾਂ ਦੀ ਸੰਭਾਲ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਗਈ।ਇਸ ਮੌਕੇ ਤੇ ਡਿਪਟੀ ਐਮ.ਈ.ਆਈ.ਓ. ਅਮਰਦੀਪ ਸਿੰਘ, ਪ੍ਰਿਂਸੀਪਲ ਡਾ ਮਹਿਲ ਸਿੰਘ, ਡਾ ਭਪਿੰਦਰ ਸਿੰਘ, ਮੈਡਮ ਸੁਮਨ ਅਤੇ ਸਮੂਹ ਸਟਾਫ ਹਾਜਰ ਸੀ।

NO COMMENTS

LEAVE A REPLY