ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ।

0
10

ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਅੱਜ ਕੱਲ੍ਹ ਜੋ ਅੱਖਾਂ ਦੀ ਬੀਮਾਰੀ ਫੈਲੀ ਹੋਈ ਹੈ ਉਸ ਸਬੰਧੀ ਲੋੜਵੰਦਾਂ ਦੀ ਮਦਦ ਲਈ ਸਥਾਨਕ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਅੱਖਾਂ ਦਾ ਇੱਕ ਫ੍ਰੀ ਚੈੱਕਅਪ ਕੈਂਪ ਸਥਾਨਕ ਪੰਚਾਇਤੀ ਧਰਮਸ਼ਾਲਾ ਵਿੱਚ ਲਗਾਇਆ ਗਿਆ। ਜਾਣਕਾਰੀ ਦਿੰਦੇ ਹੋਏ ਸੰਸਥਾ ਆਗੂ ਮਾਸਟਰ ਕੁਲਵੰਤ ਸਿੰਘ ਅਤੇ ਕੁਲਦੀਪ ਸਿੰਘ ਅਨੇਜਾ ਨੇ ਦੱਸਿਆ ਕਿ ਬਹੁਤ ਲੋੜਵੰਦ ਆਰਥਿਕ ਤੰਗੀ ਕਾਰਨ ਡਾਕਟਰਾਂ ਕੋਲ ਨਹੀਂ ਜਾਂਦੇ ,ਇਸ ਲਈ ਸੰਸਥਾ ਵਲੋਂ ਇਹ ਕੈਂਪ ਲਗਾਇਆ ਗਿਆ ਹੈ ਜਿਸ ਵਿਚ ਅੱਖਾਂ ਦੇ ਸਪੈਸ਼ਲਿਸਟ ਡਾਕਟਰ ਪਿਊਸ਼ ਗੋਇਲ ਮਾਨਸਾ ਅਤੇ ਰਿਟਾਇਰ ਡਾਕਟਰ ਜਰਨੈਲ ਸਿੰਘ ਸੈਣੀ ਬੁਢਲਾਡਾ ਨੇ ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ ਸੰਸਥਾ ਵਲੋਂ ਸਾਰੀ ਦਵਾਈ ਫ੍ਰੀ ਦਿੱਤੀ ਗਈ। ਸੰਸਥਾ ਮੈਂਬਰ ਕੁਲਵਿੰਦਰ ਸਿੰਘ ਈ ਓ ਅਤੇ ਡਾਕਟਰ ਬਲਦੇਵ ਕੱਕੜ ਨੇ ਦੱਸਿਆ ਕਿ 200 ਤੋਂ ਵੱਧ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ। ਹਲਕਾ ਵਿਧਾਇਕ ਅਤੇ ਪੰਜਾਬ ਆਪ ਪਾਰਟੀ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ ਅਤੇ ਨਗਰ ਕੌਂਸਲ ਪ੍ਰਧਾਨ ਸੁਖਪਾਲ ਸਿੰਘ ਨੇ ਕੈਂਪ ਦਾ ਉਦਘਾਟਨ ਕੀਤਾ। ਇਸ ਕੈਂਪ ਲਈ ਆਸਰਾ ਫਾਉਂਡੇਸ਼ਨ ਬਰੇਟਾ, ਸੇਵਾ ਫਾਉਂਡੇਸ਼ਨ ਬੁਢਲਾਡਾ, ਜ਼ਿਲਾ ਰੂਰਲ ਯੂਥ ਕਲੱਬ ਮਾਨਸਾ, ਕੈਮਿਸਟ ਐਸੋਸੀਏਸ਼ਨ, ਮੈਡੀਕਲ ਪ੍ਰੇਕਟਿਸ ਐਸੋਸੀਏਸ਼ਨ ਬੁਢਲਾਡਾ ਵਲੋਂ ਸਹਿਯੋਗ ਦਿੱਤਾ ਗਿਆ।ਇਸ ਮੌਕੇ ਉਪਰੋਕਤ ਤੋਂ ਇਲਾਵਾ ਅਮਨਪ੍ਰੀਤ ਸਿੰਘ ਅਨੇਜਾ, ਡਾਕਟਰ ਰਾਜੇਸ਼ ਜਨ ਔਸ਼ਧੀ ਵਾਲੇ, ਡਾਕਟਰ ਪ੍ਰੇਮ ਸਾਗਰ, ਬਲਬੀਰ ਸਿੰਘ ਕੈਂਥ, ਬਿਟੂ ਬੱਤਰਾ, ਸਟੇਟ ਅਵਾਰਡੀ ਰਜਿੰਦਰ ਮੋਨੀ, ਗੁਰਤੇਜ ਸਿੰਘ ਕੈਂਥ, ਡਾਕਟਰ ਮਹੇਸ਼ ਰਸਵੰਤਾ, ਨਰੇਸ਼ ਕੁਮਾਰ ਬੰਸੀ, ਸੋਹਣ ਸਿੰਘ, ਦਰਸ਼ਨ ਸਿੰਘ ਬਰ੍ਹੇ, ਨੱਥਾ ਸਿੰਘ, ਮਹਿੰਦਰ ਪਾਲ ਸਿੰਘ ਆਨੰਦ , ਇੰਦਰਜੀਤ ਸਿੰਘ ਟੋਨੀ, ਗੁਪਾਲ ਸਿੰਘ, ਮਿਸਤਰੀ ਜਰਨੈਲ ਸਿੰਘ,ਦਵਿੰਦਰਪਾਲ ਸਿੰਘ ਲਾਲਾ,ਇੰਦਰਸੈਨ, ਆਸਰਾ ਫਾਉਂਡੇਸ਼ਨ ਦੇ ਆਗੂ ਡਾਕਟਰ ਗਿਆਨ ਚੰਦ, ਅਜਾਇਬ ਸਿੰਘ, ਡਾਕਟਰ ਨਰੈਣ ਸਿੰਘ, ਡਾਕਟਰ ਗੁਰਲਾਲ ਸਿੰਘ ਆਦਿ ਹਾਜ਼ਰ ਸਨ।

NO COMMENTS

LEAVE A REPLY