ਅੰਮ੍ਰਿਤਸਰ,19 ਅਕਤੂਬਰ (ਅਰਵਿੰਦਰ ਵੜੈਚ)- ਭਾਜਪਾ ਦੇ ਹੱਕ ਵਿੱਚ ਚੱਲਦੀ ਹਵਾ ਦੇ ਚੱਲਦਿਆਂ ਭਾਜਪਾ ਤੋਂ ਬਾਗੀ ਹੋ ਕੇ ਦੂਸਰੀਆਂ ਪਾਰਟੀਆਂ ਦਾ ਦਮਨ ਫੜਨ ਵਾਲੇ ਕਈ ਨੇਤਾ ਫਿਰ ਭਾਜਪਾ ਵਿੱਚ ਘਰ ਵਾਪਸੀ ਦਾ ਮਨ ਬਣਾ ਰਹੇ ਹੈ। ਜਿਸ ਦੇ ਚੱਲਦਿਆਂ ਸਾਬਕਾ ਸਥਾਨਕ ਸਰਕਾਰਾਂ ਮੰਤਰੀ ਅਤੇ ਸ਼ਿਅਦ ਦੇ ਨੇਤਾ ਅਨਿਲ ਜੋਸ਼ੀ ਦੇ ਭਨੇਵੇਂ ਅਮਨ ਐਰੀ ਨੇ ਦਰਜਨਾਂ ਸਾਥੀਆਂ ਸਹਿਤ ਭਾਜਪਾ ਵਿੱਚ ਘਰ ਵਾਪਸੀ ਕੀਤੀ। ਕਾਰਾਂ ਦੇ ਵਿੱਚ ਸਵਾਰ ਹੋ ਕੇ ਅਮਨ ਐਰੀ ਰੀ ਆਪਣੇ ਸਾਥੀਆਂ ਦੇ ਸਹਿਤ ਚੰਡੀਗੜ੍ਹ ਪਹੁੰਚੇ। ਜਿੱਥੇ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ, ਸੰਗਠਨ ਮੰਤਰੀ ਸ੍ਰੀ ਨਿਵਾਸਲੂ, ਸਾਬਕਾ ਸੰਸਦ ਸ਼ਵੇਤ ਮਲਿਕ, ਭਾਜਪਾ ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਹਰਵਿੰਦਰ ਸੰਧੂ, ਜਨਰਲ ਸਕੱਤਰ ਮਨੀਸ਼ ਕੁਮਾਰ,ਓਬੀਸੀ ਮੋਰਚਾ ਪੰਜਾਬ ਪ੍ਰਧਾਨ ਅਮਰਪਾਲ ਸਿੰਘ ਬੋਨੀ ਅਜਨਾਲਾ, ਓਬੀਸੀ ਮੋਰਚਾ ਪੰਜਾਬ ਦੇ ਪ੍ਰਭਾਰੀ ਡਾ. ਜਗਮੋਹਨ ਸਿੰਘ ਰਾਜੂ ਦੀ ਹਾਜ਼ਰੀ ਵਿੱਚ ਦਰਜਨਾਂ ਲੋਕ ਭਾਜਪਾ ਵਿੱਚ ਸ਼ਾਮਿਲ ਹੋਏ।