ਐਸ.ਡੀ.ਕੰਨਿਆ ਮਹਾਂਵਿਦਿਆਲਾ, ਮਾਨਸਾ ਵਿਖੇ ਮਨਾਇਆ ਗਿਆ ਯੋਗ ਦਿਵਸ।

0
7

ਬੁਢਲਾਡਾ-(ਦਵਿੰਦਰ ਸਿੰਘ ਕੋਹਲੀ)-ਭਾਰਤ ਸਰਕਾਰ ਮਨਿਸਟਰੀ ਆਫ ਆਯੂਸ਼ ਅਤੇ ਭਾਰਤ ਸਰਕਾਰ ਮਨਿਸਟਰੀ ਆਫ ਪੰਚਾਇਤੀ ਰਾਜ ਵੱਲੋਂ ਹੋਏ ਹੁਕਮਾਂ ਅਨੁਸਾਰ ‘ਹਰ ਘਰ ਆਂਗਣ ਯੋਗਾ’ ਤਹਿਤ ਐਸ.ਡੀ.ਕੰਨਿਆ ਮਹਾਂਵਿਦਿਆਲਾ, ਮਾਨਸਾ ਦੇ ਐਨ.ਸੀ.ਸੀ. ਅਤੇ ਐਨ.ਐਸ.ਐਸ ਵਿਭਾਗ ਵੱਲੋਂ ਨੋਵਾਂ ਅੰਰਤਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਇਸ ਵਿੱਚ ਕਾਲਜ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਇੰਜ. ਵਿਨੋਦ ਜਿੰਦਲ ਅਤੇ ਉਪ-ਪ੍ਰਧਾਨ ਸ਼੍ਰੀ ਵਿਜੈ ਕੁਮਾਰ ਗਰਗ ਨੇ ਵਿਸ਼ੇਸ਼ ਮਹਿਮਾਨ ਵੱਜੋਂ ਸ਼ਿਰਕਤ ਕੀਤੀ ਉਨ੍ਹਾਂ ਵੱਲੋਂ ਅੱਲਗ-ਅੱਲਗ ਯੋਗ ਆਸਣਾ ਦਾ ਅਭਿਆਸ ਕਰਵਾਇਆ ਗਿਆ ਜਿਵੇਂ ਕਿ ਪਦਮਾਸਨ, ਤਾੜਾਸਨ, ਤ੍ਰਿਕੋਣ ਆਸਣ, ਭੁਜੰਗ ਆਸਣ, ਮਕਰ ਆਸਣ, ਸੂਰਜ ਨਮਸਕਾਰ ਅਤੇ ਪਰਾਣਾਯਾਮ ਆਦਿ।ਇਸ ਵਿੱਚ ਕੁੱਲ 40 ਵਿਦਿਆਰਥਣਾਂ ਨੇ ਭਾਗ ਲਿਆ।ਕਾਲਜ ਪ੍ਰਿੰਸੀਪਲ ਡਾ.ਮਧੂ ਸ਼ਰਮਾ ਨੇ ਦੱਸਿਆ ਕਿ ਅੱਜ ਦੇ ਸਮੇਂ ਵਿੱਚ ਯੋਗ ਦਾ ਬਹੁਤ ਮਹੱਤਵ ਹੈ। ਇਹ ਇੱਕ ਅਜਿਹੀ ਸਾਧਨਾ ਹੈ, ਜੋ ਸਾਡੇ ਸਰੀਰ, ਮਨ ਅਤੇ ਆਤਮਾ ਨੂੰ ਜੋੜਦੀ ਹੈ।ਯੋਗ ਜ਼ਿੰਦਗੀ ਦਾ ਅਜਿਹਾ ਵਿਗਿਆਨ ਹੈ, ਜਿਸ ਦੇ ਅਮਲ ਨਾਲ ਸਾਡੇ ਹਰ ਸੰਕਲਪ ਨੂੰ ਸ਼ਕਤੀ ਮਿਲਦੀ ਹੈ।ਉਹਨਾਂ ਇਹ ਵੀ ਦੱਸਿਆ ਕਿ ਯੋਗ ਭਾਰਤ ਦੀ ਉਹ ਪ੍ਰਾਚੀਨ ਵਿਰਾਸਤ ਹੈ ਜਿਸ ਰਾਹੀਂ ਅਸੀਂ ਮਨ ਤੇ ਸ਼ਰੀਰ ਵਿੱਚ ਸੱਦਭਾਵਨਾ ਸਥਾਪਿਤ ਕਰ ਸਕਦੇ ਹਾਂ।ਯੋਗ ਦੁਆਰਾ ਸਰੀਰ ਅਤੇ ਮਨ ਅਨੁਸ਼ਾਸਨ ਵਿੱਚ ਰਹਿੰਦੇ ਹਨ ਜਿਸ ਨਾਲ ਹੀ ਜ਼ਿੰਦਗੀ ਦੀਆਂ ਵੱਡੀਆਂ-ਵੱਡੀਆਂ ਮੁਸ਼ਕਲਾਂ ਨੂੰ ਹੱਲ ਕੀਤਾ ਜਾ ਸਕਦਾ ਹੈ।ਡਾ.ਪਾਇਲ ਸੱਭਰਵਾਲ, ਐਸੋਸੀਏਟ ਪ੍ਰੋਫੈਸਰ ਇਨ ਫਿਜ਼ੀਕਲ ਐਜੁਕੇਸ਼ਨ ਨੇ ਵਿਦਿਆਰਥਣਾਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਯੋਗ ਦਾ ਇਤਿਹਾਸ ਲਗਭਗ ਪੰਜ ਹਜ਼ਾਰ ਸਾਲ ਪੁਰਾਣਾ ਹੈ।ਇਸ ਦੀ ਸ਼ੁਰੂਆਤ ਮਹਾਰਿਸ਼ੀ ਪਤੰਜਲੀ ਵੱਲੋਂ ਕੀਤੀ ਗਈ ਅਤੇ ਉਹਨਾਂ ਨੇ ਯੋਗ ਦੀ ਸਾਰੀ ਵਿੱਦਿਆ ਨੂੰ ਅੱਠ ਭਾਗਾਂ ਵਿੱਚ ਲੜੀਬੱਧ ਕੀਤਾ ਹੈ।ਆਧੁਨਿਕ ਜੀਵਨ ਸ਼ੈਲੀ ਕਾਰਨ ਮਨੁੱਖ ਦੀ ਜ਼ਿੰਦਗੀ ਤਨਾਵਪੂਰਨ ਰਹਿਣ ਲੱਗ ਪਈ ਹੈ, ਇਸ ਲਈ ਜ਼ਿੰਦਗੀ ਨੂੰ ਤਨਾਵਮੁਕਤ ਕਰਨ ਲਈ ਯੋਗ ਦਾ ਸਹਾਰਾ ਲਿਆ ਜਾਂਦਾ ਹੈ।ਜਿਸ ਕਾਰਨ ਯੋਗ ਵਿਗਿਆਨ ਫਿਰ ਤੋਂ ਸਮਾਜ ਵਿੱਚ ਪ੍ਰਸਿੱਧ ਹੋ ਰਿਹਾ ਹੈ।ਯੋਗ ਨਾ ਸਿਰਫ ਸ਼ਰੀਰ ਨੂੰ ਮਜ਼ਬੂਤ ਬਣਾਉਂਦਾ ਹੈ, ਬਲਕਿ ਮਾਨਸਿਕ ਤੌਰ ਤੇ ਵੀ ਮਨੁੱਖ ਨੁੰ ਤੰਦਰੂਸਤ ਰੱਖਦਾ ਹੈ।ਇਸ ਮੌਕੇ ਕਾਲਜ ਦੇ ਮੈਨੇਜਿੰਗ ਕਮੇਟੀ ਮੈਂਬਰ,ਡਾ.ਜੋਤੀ ਬਾਲਾ(ਐਨ.ਸੀ.ਸੀ.ਵਿਭਾਗ), ਸ਼੍ਰੀਮਤੀ ਰੀਟਾ ਰਾਣੀ(ਐਨ.ਐਸ.ਐਸ.ਵਿਭਾਗ) ਵੀ ਹਾਜ਼ਰ ਸਨ।

NO COMMENTS

LEAVE A REPLY