ਬੁਢਲਾਡਾ (ਦਵਿੰਦਰ ਸਿੰਘ ਕੋਹਲੀ)—- ਬੇਰੁਜਗਾਰ ਈ.ਟੀ.ਟੀ ਅਤੇ ਪੀ.ਐੱਸ.ਟੈੱਟ ਯੂਨੀਅਨ ਵੱਲੋਂ ਪੇਪਰ ਦੁਬਾਰ!ਾ ਕਰਵਾਉਣ ਲਈ ਅੱਜ ਮੁੱਖ ਮੰਤਰੀ ਪੰਜਾਬ ਮੰਗ ਪੱਤਰ ਦੇਣ ਲਈ ਬੁਢਲਾਡਾ ਵਿਖੇ ਆਏ ਸੀ। ਉਨ੍ਹਾਂ ਨੇ ਯੂਨੀਅਨ ਵੱਲੋਂ ਸ਼ਾਂਤਮਈ ਢੰਗ ਨਾਲ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਦੇਣਾ ਸੀ। ਜਸਵੀਰ ਕੌਰ, ਲਵਪ੍ਰੀਤ ਕੌਰ, ਨਵਦੀਪ ਕੌਰ, ਸਿੰਮੀ ਰਾਣੀ, ਸਿਮਰਨ, ਬੰਧਨਾ, ਗੁਰਵਿੰਦਰ ਸਿੰਘ ਉੱਭਾ, ਸੱਤਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪ੍ਰਸ਼ਾਸ਼ਨ ਵੱਲੋਂ ਫੜ ਕੇ ਥਾਣੇ ਵਿੱਚ ਬੰਦ ਕਰ ਦਿੱਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਪੰਜਾਬ ਮਿਲਣ ਦਾ ਸਮਾਂ ਦੇਵੇ ਅਤੇ ਮੁੜ ਤੋਂ ਪੀ.ਐੱਸ ਟੈੱਟ ਪੇਪਰ ਦੁਬਾਰਾ ਲਿਆ ਜਾਵੇ।