ਸੋਨਾਕਸ਼ੀ ਖੋਸਲਾ ਨੇ ਅੰਡਰ -13 ਅਤੇ ਪਿਯੂਸ਼ ਨੇ ਅੰਡਰ -11 ਚ ਜਿੱਤੇ ਇਨਾਮ

0
27

ਅੰਮ੍ਰਿਤਸਰ 24 ਅਗਸਤ (ਪਵਿੱਤਰ ਜੋਤ) : ਰਾਯਨ ਇੰਟਰਨੈਸ਼ਨਲ ਸਕੂਲ, ਅੰਮ੍ਰਿਤਸਰ ਦੀ ਜਮਾਤ ਛੇਵੀਂ ਸੀ(6C) ਦੀ ਵਿਦਿਆਰਥਣ ਸੋਨਾਕਸ਼ੀ ਖੋਸਲਾ(Sonakshi Khosla) ਅਤੇ ਤੀਸਰੀ ਬੀ (3B) ਦੇ ਵਿਦਿਆਰਥੀ ਪਿਯੂਸ਼ (Piyush) ਨੇ ਚੇਅਰਮੈਨ ਸਰ ਡਾ: ਏ. ਐੱਫ . ਪਿੰਟੋ ਅਤੇ ਡਾਇਰੈਕਟਰ ਮੈਡਮ ਡਾ: ਗ੍ਰੇਸ ਪਿੰਟੋ ਦੀ ਅਗਵਾਈ ਹੇਠ ਓਪਨ ਜ਼ਿਲਾ੍ ਬੈਡਮਿੰਟਨ ਟੂਰਨਾਮੈਂਟ (Open District Badminton Tournament) ਵਿਚ ਭਾਗ ਲਿਆ। ਇਹ ਮੁਕਾਬਲਾ ਟੇਲਰ ਰੋਡ, ਅੰਮ੍ਰਿਤਸਰ ਵਿਖੇ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿਚ ਸੋਨਾਕਸ਼ੀ ਖੋਸਲਾ ਨੇ ਅੰਡਰ -13 ਵਰਗ ਵਿਚ ਸਿੰਗਲਸ ਅਤੇ ਡਬਲਜ਼ ਵਿਚ ਭਾਗ ਲੈ ਕੇ ਦੂਸਰਾ ਸਥਾਨ ਪ੍ਰਾਪਤ ਕੀਤਾ। ਪਿਯੂਸ਼ ਨੇ ਅੰਡਰ -11 ਵਰਗ ਵਿਚ ਭਾਗ ਲੈ ਕੇ ਕੰਸੋਲੇਸ਼ਨ ਇਨਾਮ ਜਿਤਿਆ। ਸਕੂਲ ਦੀ ਮੁੱਖ ਅਧਿਆਪਕਾ ਕੰਚਨ ਮਲਹੋਤਰਾ ਨੇ ਸੋਨਾਕਸ਼ੀ ਖੋਸਲਾ ਅਤੇ ਪਿਯੂਸ਼ ਦੇ ਮਾਪਿਆਂ ਨੰ ਦੋਵਾਂ ਵਿਦਿਆਰਥੀਆਂ ਦੀ ਇਸ ਪ੍ਰਾਪਤੀ ਲਈ ਬਹੁਤ-ਬਹੁਤ ਵਧਾਈ ਦਿਤੀ ਅਤੇ ਭਵਿਖ ਵਿਚ ਵੀ ਹਰ ਖੇਤਰ ਵਿਚ ਉਸਾਰੂ ਸੋਚ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ।

NO COMMENTS

LEAVE A REPLY