ਰਾਹੁਲ ਗਾਂਧੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਨੌਜਵਾਨਾਂ ਦਾ ਵਧਿਆ ਕਾਫਲਾ-ਡਾ. ਸੋਭਿਤ

0
12

ਅੰਮ੍ਰਿਤਸਰ,19 ਅਕਤੂਬਰ (ਅਰਵਿੰਦਰ ਵੜੈਚ)- ਨਗਰ ਨਿਗਮ ਚੋਣਾਂ ਦਾ ਸਮਾਂ ਜਿਵੇਂ ਜਿਵੇਂ ਨਜ਼ਦੀਕ ਆ ਰਿਹਾ ਹੈ ਉਵੇਂ ਹੀ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਚੋਣਾਂ ਲੜਨ ਦੇ ਚਾਹਵਾਨ ਉਮੀਦਵਾਰਾਂ ਨੇ ਆਪਣੇ ਆਕਾਵਾਂ ਦੀ ਸ਼ਰਨ ਵਿੱਚ ਜਾ ਕੇ ਭੱਜ ਦੌੜ ਤੇਜ਼ ਕਰ ਦਿੱਤੀ ਹੈ।

     ਜਿਸ ਦੀ ਲੜੀ ਦੇ ਚੱਲਦਿਆਂ ਵਾਰਡ ਨੰਬਰ 9 ਤੋਂ ਤੋਂ 24 ਸਾਲਾ ਡਾ.ਸੋਭਿਤ ਕੌਰ ਵੱਲੋਂ ਕਾਂਗਰਸ ਦੀ ਟਿਕਟ ਦੇ ਲਈ ਅਵੇਦਨ ਪੱਤਰ ਕਾਂਗਰਸ ਭਵਨ ਵਿੱਚ ਦਿੱਤਾ ਗਿਆ। ਡਾ.ਸੋਭਿਤ ਨੇ ਕਿਹਾ ਕਿ ਰਾਹੁਲ ਗਾਂਧੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਨੌਜਵਾਨ ਵਰਗ ਕਾਂਗਰਸ ਦੇ ਨਾਲ ਚੱਲ ਰਿਹਾ ਹੈ। ਉਹਨਾਂ ਨੇ ਕਿਹਾ ਕਿ ਉਹ ਟਕਸਾਲੀ ਕਾਂਗਰਸੀ ਪਰਿਵਾਰ ਦੇ ਨਾਲ ਸੰਬੰਧਿਤ ਹਨ, ਉਹ ਚਾਹੁੰਦੇ ਹਨ ਕਿ ਲੋਕਾਂ ਦੀ ਸੇਵਾ ਮੈਡੀਕਲ ਐਜੂਕੇਸ਼ਨ ਨਾਲ ਹੀ ਕੀਤੀ ਜਾਵੇ ਪਰ ਲੋਕਾਂ ਨੂੰ ਸ਼ਹਿਰ ਦੀ ਸਾਫ ਸਫਾਈ ਸਾਫ ਪਾਣੀ ਦੇ ਨਾਲ ਸੜਕਾਂ ਗਲੀਆਂ ਦਾ ਨਿਰਮਾਣ, ਸਟਰੀਟ ਲਾਈਟਾਂ ਲਗਾਉਣ ਦੀਆ ਸਹੂਲਤਾਂ ਦਾ ਲੋਕਾਂ ਨੂੰ ਮਿਲਣਾ ਜਰੂਰੀ ਹੈ। ਜਿਸ ਲਈ ਉਸ ਸ਼ਹਿਰ ਵਾਸੀਆਂ ਦੀ ਸੇਵਾ ਕਰਨ ਲਈ ਚਾਹਵਾਨ ਹਨ। ਡਾ.ਸੋਭਿਤ ਨੇ ਕਿਹਾ ਕਿ ਉਸ ਨੂੰ ਅਤੇ ਵਾਰਡ ਵਾਸੀਆਂ ਨੂੰ ਉਮੀਦ ਹੈ ਕਿ ਕਾਂਗਰਸ ਪਾਰਟੀ ਵੱਲੋਂ ਉਹਨਾਂ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇਗਾ।

NO COMMENTS

LEAVE A REPLY