ਐਂਟੀ ਕੁਰੱਪਸ਼ਨ ਐਸੋਸੀਏਸ਼ਨ ਜ਼ਿਲ੍ਹਾ ਮਾਨਸਾ ਦੀ ਚੈਅਰਮੈਨ ਜੀਤ ਦਹੀਆ ਵੱਲੋਂ ਮੈਂਬਰ ਨਰਿੰਦਰ ਸਿੰਘ ਨੂੰ ਪ੍ਰਮਾਣ ਪੱਤਰ ਨਾਲ ਕੀਤਾ ਸਨਮਾਨਿਤ

0
42

ਬੁਢਲਾਡਾ, 9 ਦਸੰਬਰ (ਦਵਿੰਦਰ ਸਿੰਘ ਕੋਹਲੀ)-ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਦੇ ਪੰਜਾਬ ਪ੍ਰਧਾਨ ਗੁਰਕੀਰਤ ਸਿੰਘ ਬੇਦੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾਨਸਾ ਜਿਲ੍ਹੇ ਦੀ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਚੈਅਰਮੈਨ ਜੀਤ ਦਹੀਆ ਵੱਲੋਂ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਦੇ ਨਵ-ਨਿਯੁਕਤ ਮੈਂਬਰ ਨਰਿੰਦਰ ਸਿੰਘ ਨੂੰ ਪ੍ਰਮਾਣ ਪੱਤਰ ਸੌਂਪਿਆ ਗਿਆ।ਇਸ ਮੌਕੇ ਨਵ-ਨਿਯੁਕਤ ਐਂਟੀ ਕੁਰੱਪਸ਼ਨ ਦੇ ਮੈਂਬਰ ਨਰਿੰਦਰ ਸਿੰਘ ਵੱਲੋਂ ਐਂਟੀ ਕੁਰੱਪਸ਼ਨ ਇੰਡੀਆ ਦੇ ਪੰਜਾਬ ਪ੍ਰਧਾਨ ਗੁਰਕੀਰਤ ਸਿੰਘ ਬੇਦੀ ਅਤੇ ਜ਼ਿਲ੍ਹਾ ਚੈਅਰਮੈਨ ਜੀਤ ਦਹੀਆ ਦਾ ਉਨ੍ਹਾਂ ਵੱਲੋਂ ਵਿਸ਼ੇਸ਼ ਧੰਨਵਾਦ ਕੀਤਾ ਅਤੇ ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਸੰਸਥਾ ਦੀ ਭਲਾਈ ਲਈ ਤਨ ਮਨ ਨਾਲ ਸੇਵਾ ਨਿਭਾਉਣਗੇ।ਇਸ ਮੌਕੇ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਜ਼ਿਲ੍ਹਾ ਮਾਨਸਾ ਦੇ ਮੀਡੀਆ ਇੰਚਾਰਜ ਦਵਿੰਦਰ ਸਿੰਘ ਕੋਹਲੀ, ਯੂਥ ਚੈਅਰਮੈਨ ਜ਼ਿਲ੍ਹਾ ਮਾਨਸਾ ਅਮਰਦੀਪ ਪਰੋਚਾ, ਯੂਥ ਪ੍ਰਧਾਨ ਜ਼ਿਲ੍ਹਾ ਮਾਨਸਾ ਨਿਰਭੈ ਸਿੰਘ,ਸ਼ਹਿਰੀ ਪ੍ਰਧਾਨ ਸੁਮਨ ਲੋਟੀਆ, ਬਲਾਕ ਪ੍ਰਧਾਨ ਰੇਣੂ ਚਾਵਲਾ,ਮੱਖਣ ਸਿੰਘ, ਗੁਰਦਰਸ਼ਨ ਸਿੰਘ ਆਦਿ ਨੇ ਵਧਾਈ ਦਿੱਤੀ।

NO COMMENTS

LEAVE A REPLY