ਘਰਾਂ ਦੇ ਗਮਲਿਆਂ ਵਿੱਚ ਲਗਾਏ ਪੌਦੇ ਬਿਮਾਰੀਆਂ ਅਤੇ ਦਵਾਈਆਂ ਤੋਂ ਰੱਖਦੇ ਹਨ ਦੂਰ-ਡਾ.ਨਰਿੰਦਰ ਚਾਵਲਾ

0
23

ਪੋਦੇ ਘਰਾਂ ਦੀ ਖੂਬਸੂਰਤੀ ਦੇ ਨਾਲ ਨੈਗੇਟੀਵਿਟੀ ਨੂੰ ਵੀ ਕਰਦੇ ਹਨ ਦੂਰ
____________
ਵਾਤਾਵਰਨ ਦੇ ਸ਼ੁੱਧ ਰਹਿਣ ਨਾਲ ਪਰਿਵਾਰ ਹੁੰਦੇ ਹਨ ਖੁਸ਼ਹਾਲ
_________

ਅੰਮ੍ਰਿਤਸਰ,2 ਅਕਤੂਬਰ (ਅਰਵਿੰਦਰ ਵੜੈਚ)- ਘਰਾਂ ਦੇ ਗਮਲਿਆਂ ਵਿੱਚ ਲਗਾਏ ਗਏ ਪੌਦੇ ਜਿੱਥੇ ਘਰਾਂ ਦੀਆਂ ਛੱਤਾਂ ਅਤੇ ਕਮਰਿਆਂ ਨੂੰ ਹਰਾ-ਭਰਾ ਰੱਖਦਿਆਂ ਖੁਸ਼ਬੂਆਂ ਬਖੇਰਦੇ ਹਨ। ਉੱਥੇ ਹਵਾ ਨੂੰ ਸ਼ੁੱਧ ਰੱਖਦੇ ਹਨ ਅਤੇ ਕਈ ਬਿਮਾਰੀਆਂ ਦੀ ਰੋਕਥਾਮ ਲਈ ਲਾਭਦਾਇਕ ਹਨ।
ਘਰਾਂ ਵਿਚ ਵੱਖ-ਵੱਖ ਜਗ੍ਹਾ ਤੇ ਗਮਲਿਆਂ ਵਿੱਚ ਲਗਾਏ ਜਾਣ ਵਾਲੇ ਪੌਦਿਆਂ ਸੰਬੰਧੀ ਸ੍ਰੀ ਲਕਸ਼ਮੀ ਨਰਾਇਣ ਕਾਲਜ ਦੇ ਸਾਬਕਾ ਪ੍ਰਿੰਸੀਪਲ,ਦਿਵਿਆ ਪੰਚਕਰਮਾ ਆਯੁਰਵੈਦਿਕ ਸੈਂਟਰ,ਕਸ਼ਮੀਰ ਐਵਨਿਊ,ਮਾਤਾ ਕੌਲਾਂ ਮਾਰਗ ਅੰਮ੍ਰਿਤਸਰ ਤੋਂ ਆਯੁਰਵੈਦਿਕ ਡਾ. ਨਰਿੰਦਰ ਚਾਵਲਾ ਨਾਲ ਖਾਸ ਗੱਲਬਾਤ ਕੀਤੀ ਗਈ। ਜਿਸ ਦੋਰਾਨ ਡਾ.ਚਾਵਲਾ ਨੇ ਦੱਸਿਆ ਕਿ ਘਰਾਂ ਦੇ ਗਮਲਿਆਂ ਵਿੱਚ ਲਗਾਏ ਜਾਣ ਵਾਲੇ ਕਈ ਪੌਦੇ ਬੀਮਾਰੀਆਂ ਨੂੰ ਦੂਰ ਕਰਨ ਵਿੱਚ ਸਹਾਇਕ ਹੁੰਦੇ ਹਨ। ਘਰਾਂ ਵਿੱਚ ਕ੍ਰਿਸ਼ਨ ਤੁਲਸੀ,ਵਣ ਤੁਲਸੀ,ਐਲੋਵੀਰਾ ਕੜੀ ਪੱਤਾ,ਗੁੜਹਲ,ਗਲੋ, ਰਾਮਾ ਤੁਲਸੀ,ਸ਼ਾਮਾਂ ਤੁਲਸੀ, ਆਂਵਲਾ,ਹਲਦੀ,ਅਜਵਾਇਣ ਚਮੇਲੀ ਜਾਂ ਮੋਗਰਾ,ਪਿੱਪਲ ਬੋਂਸਾਈ,ਗੋਲਡਨ ਪੋਥੋਸ,ਯੂਕੇਲੀਪਟਸ,ਲੈਵੇਂਡਰ,ਜੈਡ,ਬੈਂਬੂ,ਏਰੀਕਾ,ਰੜ ਪਾਮ, ਮਨੀ ਪਲਾਂਟ ਆਦਿ ਵਰਗੇ ਹੋਰ ਕਈ ਅਨੇਕਾਂ ਪੌਦੇ ਘਰਾਂ ਦੀ ਖ਼ੂਬਸੂਰਤੀ ਵਧਾਉਂਦੇ ਹਨ ਉਥੇ ਵਾਤਾਵਰਨ,ਹਵਾ ਨੂੰ ਸ਼ੁੱਧ ਰੱਖਦੇ ਹੋਏ ਬਿਮਾਰੀਆਂ ਦੀ ਰੋਕਥਾਮ ਲਈ ਲਾਭਦਾਇਕ ਹੁੰਦੇ ਹਨ।
ਡਾ.ਨਰਿੰਦਰ ਚਾਵਲਾ ਨੇ ਕਿਹਾ ਕਿ ਤੁਲਸੀ ਦਾ ਪੌਦਾ ਫਾਇਦੇਮੰਦ ਹੁੰਦਾ ਹੈ, ਤੁਹਾਡੇ ਘਰਾਂ ਵਿੱਚੋਂ ਨੈਗੇਟੀਵਿਟੀ ਨੂੰ ਦੂਰ ਕਰਦੇ ਹੋਏ ਵਾਤਾਵਰਨ ਨੂੰ ਸ਼ੁਧ ਰਖਦੇ ਹਨ। ਤੁਲਸੀ ਦਾ ਪੱਤਾ ਚਬਾ ਕੇ ਖਾਣ ਨਾਲ ਕਈ ਰੋਗ ਠੀਕ ਹੁੰਦੇ ਹਨ। ਗੁੜਹਲ ਦਾ ਪੌਦਾ ਸ਼ੂਗਰ ਦੇ ਮਰੀਜ਼ਾਂ ਲਈ ਲਾਭਦਾਇਕ ਹੈ। ਗਲੋ ਦੀ ਵੇਲ ਦਾ 6 ਇਸ ਦਾ ਪੀਸ ਰਾਤੀਂ ਪਾਣੀ ਵਿੱਚ ਭਿਓਂ ਕੇ ਸਵੇਰੇ ਪਾਣੀ ਪੀਣ ਨਾਲ ਸਰੀਰ ਵਿੱਚ ਇਮਿਊਨਿਟੀ ਵਧਦੀ ਹੈ। ਇੱਕ ਚਮਚਾ ਮੇਥਰੇ ਪਾਣੀ ਵਿਚ ਭਿਉਂ ਕੇ ਉਸ ਦਾ ਪਾਣੀ ਪੀਣ ਨਾਲ ਰੋਗ ਠੀਕ ਹੁੰਦੇ ਹਨ। ਬਦਾਮ ਗਰਮ ਹੁੰਦੇ ਹਨ ਪਰ ਇਸ ਨੂੰ ਪਾਣੀ ਵਿੱਚ ਭਿਓਂ ਕੇ ਖਾਣ ਨਾਲ ਇਸ ਦੀ ਤਾਸੀਰ ਠੰਡੀ ਹੋ ਜਾਂਦੀ ਹੈ। ਦੁੱਧ ਵਿੱਚ ਹਲਦੀ ਪਾ ਕੇ ਪੀਣ ਨਾਲ ਜ਼ਖਮ ਅਤੇ ਦਰਦ ਠੀਕ ਹੁੰਦਾ ਹੈ। ਦੁੱਧ ਵਿਚ ਲੱਹਸੁਣ ਭਿਉਂ ਕੇ ਖਾਣ ਨਾਲ ਪੇਟ ਦੀ ਗੈਸ ਕੀ ਹੁੰਦੀ ਹੈ ਅਤੇ ਮਰਦਾਨਗੀ ਲਈ ਵੀ ਲਾਭਦਾਇਕ ਹੈ। ਡਾ.ਚਾਵਲਾ ਨੇ ਕਿਹਾ ਕਿ ਆਯੁਰਵੈਦਿਕ ਦੇ ਮੁਤਾਬਿਕ ਘਰਾਂ ਦੇ ਗਮਲਿਆਂ ਵਿਚ ਮਾਹਿਰਾਂ ਦੀ ਸਲਾਹ ਦੇ ਨਾਲ ਪੌਦੇ ਲਗਾਉਣ ਅਤੇ ਉਹਨਾਂ ਦਾ ਸਹੀ ਇਸਤੇਮਾਲ ਕਰਨ ਨਾਲ ਕਈ ਬਿਮਾਰੀਆਂ ਅਤੇ ਦਵਾਈਆਂ ਤੋਂ ਛੁਟਕਾਰਾ ਮਿਲਦਾ ਹੈ। ਪੌਦਿਆਂ ਦੀ ਸੰਭਾਲ ਦੇਖ-ਰੇਖ ਕਰਨ ਦੇ ਨਾਲ ਸਰੀਰ ਵੀ ਐਕਟਿਵ ਰਹਿੰਦਾ ਹੈ। ਪਰਿਵਾਰ ਖੁਸ਼ਹਾਲ ਹੁੰਦਾ ਹੈ ਅਤੇ ਮਨੁੱਖ ਦੇ ਅੰਦਰ ਸਕਾਰਾਤਮਕ ਸੋਚ ਪੈਦਾ ਹੁੰਦੀ ਹੈ। ਪੌਦਿਆਂ ਦੇ ਨਾਲ ਘਰਾਂ ਨੂੰ ਸਜਾਉਣ ਘਰ ਆਏ ਮਹਿਮਾਨ ਵੀ ਆਪਣੇ ਨਾਲ ਚੰਗੇ ਸੁਨੇਹੇ ਲੈ ਕੇ ਜਾਂਦੇ ਹਨ। ਜਿਸ ਨੂੰ ਧਿਆਨ ਵਿਚ ਰੱਖਦਿਆਂ ਹਰ ਕਿਸੇ ਨੂੰ ਘਰਾਂ ਵਿਚ ਵੱਖ ਵੱਖ ਪੋਦੇ ਲਗਾਉਣ ਦੇ ਲਈ ਆਪਣਾ ਉਤਸ਼ਾਹ ਦਿਖਾਉਣਾ ਚਾਹੀਦਾ ਹੈ।

NO COMMENTS

LEAVE A REPLY