ਕੌਣ ਬਣੇਗਾ ਪਿਆਰੇ ਦਾ ਪਿਆਰਾ ਪ੍ਰੋਗਰਾਮ ਵਿੱਚ ਲਛਮੀ ਰਾਣੀ ਜੇਤੂ

0
29

ਬੁਢਲਾਡਾ, 2 ਅਕਤੂਬਰ -(ਦਵਿੰਦਰ ਸਿੰਘ ਕੋਹਲੀ)-ਪਿਛਲੇ ਦਿਨੀਂ ਜੀਵਨ ਜਾਚ ਚੈਰੀਟੇਬਲ ਟਰੱਸਟ ਪਟਿਆਲਾ ਵਲੋਂ ਸਥਾਨਕ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਦੇ ਸਹਿਯੋਗ ਨਾਲ ਕੌਣ ਬਣੇਗਾ ਪਿਆਰੇ ਦਾ ਪਿਆਰਾ ਪ੍ਰੋਗਰਾਮ ਕੀਤਾ ਗਿਆ ਜਿਸ ਵਿਚ ਚਾਰ ਸੌ ਤੋਂ ਵੱਧ ਬੱਚਿਆਂ ਅਤੇ ਨੌਜਵਾਨਾਂ ਨੇ ਪੇਪਰ ਦਿੱਤਾ। ਉਪਰੰਤ ਇਹਨਾਂ ਵਿਚੋਂ 8 ਚੁਣਵੇਂ ਬਚਿਆਂ ਦਾ ਹੌਟਸੀਟ ਮੁਕਾਬਲਾ ਹੋਇਆ ਜਿਸ ਵਿਚ ਕ੍ਰਮਵਾਰ ਲਛਮੀ ਰਾਣੀ,ਸੋਨੀ ਸਿੰਘ, ਜਸਪ੍ਰੀਤ ਕੌਰ ਪਹਿਲੇ ਦੂਜੇ ਅਤੇ ਤੀਜੇ ਸਥਾਨ ਤੇ ਰਹੇ। ਜਾਣਕਾਰੀ ਦਿੰਦੇ ਹੋਏ ਮਾਸਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਬੱਚਿਆਂ ਨੂੰ ਚੰਗੀ ਜੀਵਨ ਜਾਚ ਸਿਖਾਉਣ ਲਈ ਇਹ ਬਹੁਤ ਵਧੀਆ ਉਪਰਾਲਾ ਹੈ। ਪਟਿਆਲਾ ਤੋਂ ਆਈ ਟੀਮ ਦੇ ਇਨਚਾਰਜ ਗਿਆਨੀ ਭਗਵਾਨ ਸਿੰਘ ਖੌਜੀ ਅਤੇ ਭਾਈ ਗੁਰਦਿਆਲ ਸਿੰਘ ਖਾਲਸਾ ਵਲੋਂ ਸਕਰੀਨਾਂ ਲਗਾਕੇ ਬਹੁਤ ਵਧੀਆ ਢੰਗ ਨਾਲ ਪ੍ਰੋਗਰਾਮ ਕੀਤਾ ਗਿਆ। ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਦੇ ਸਾਰੇ ਮੈਂਬਰਾਂ ਵਲੋਂ ਇਸ ਪ੍ਰੋਗਰਾਮ ਨੂੰ ਸਫ਼ਲ ਕਰਨ ਲਈ ਬਹੁਤ ਵਧੀਆ ਯੋਗਦਾਨ ਪਾਇਆ ਗਿਆ। ਅੰਤ ਵਿੱਚ ਭਾਈ ਭਰਪੂਰ ਸਿੰਘ ਜੀ ਨੇ ਆਈ ਟੀਮ ਸਮੇਤ ਸਾਰਿਆਂ ਦਾ ਧੰਨਵਾਦ ਕੀਤਾ।

NO COMMENTS

LEAVE A REPLY