ਸਵ:ਗਿਆਨੀ ਗੁਰਬਖਸ ਸਿੰਘ ਮਹਿਕ ਦੀ ਅੰਤਿਮ ਅਰਦਾਸ ਵਿੱਚ ਹਜਾਰਾਂ ਅੱਖਾਂ ਹੋਈਆਂ ਨਮਨ

0
35

 

ਗਿਆਨੀ ਗੁਰਬਖਸ ਸਿੰਘ ਮਹਿਕ ਖਿਲਾਰ ਗਿਆ ਆਪਣੀ ਮਹਿਕ ਦੇ ਰੰਗ

ਬੁਢਲਾਡਾ,  2 ਅਕਤੂਬਰ :-(ਦਵਿੰਦਰ ਸਿੰਘ ਕੋਹਲੀ)-ਮਾਨਸਾ ਜਿਲ੍ਹੇ ਦੇ ਸਿਰ ਕੱਢ ਉੱਚ ਕਵੀ, ਵਿਦਵਾਨ, ਅਤੇ ਵੈਦਗੀ ਦੇ ਮਾਹਿਰ ਮਾ: ਸਵ: ਗਿਆਨੀ ਗੁਰਬਖਸ ਸਿੰਘ ਮਹਿਕ ਬੁਢਲਾਡਾ ਦੀ ਅੰਤਿਮ ਅਰਦਾਸ ਮੌਕੇ ਇਲਾਕੇ ਦੀਆਂ ਵੱਖ-ਵੱਖ ਰਾਜਸੀ ਪਾਰਟੀਆਂ ਦੇ ਆਗੂਆਂ ਤੋਂ ਇਲਾਵਾ ਬੁੱਧੀਜੀਵੀ ਵਰਗ, ਕਿਸਾਨ, ਮੁਲਾਜਮ, ਅਧਿਆਪਕ ਵਰਗ, ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਸਮੇਤ ਹਜਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਮਾ: ਗਿਆਨੀ ਗੁਰਬਖਸ ਸਿੰਘ ਮਹਿਕ ਦੇ ਸ਼ਰਧਾਂਜਲੀ ਸਮਾਗਮ ਵਿੱਚ ਹਾਜਰੀ ਲਵਾਈ। ਇਸ ਮੌਕੇ ਭਾਰਤ ਸਰਕਾਰ ਦੇ ਕੇਂਦਰੀ ਮੰਤਰੀ ਪਿਊਸ਼ ਗੋਇਲ ਦੇ ਦਫਤਰ ਤੋਂ ਡਾ: ਐੱਸ.ਕੇ ਮਿਸ਼ਰਾ, ਸਾਬਕਾ ਆਈ.ਪੀ.ਐੱਸ ਅਧਿਕਾਰੀ ਸੁਖਦੇਵ ਸਿੰਘ ਭੱਟੀ, ਕਾਂਗਰਸ ਦੇ ਜਿਲ੍ਹਾ ਪ੍ਰਧਾਨ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ, ਕਾਂਗਰਸ ਪਾਰਟੀ ਜਿਲ੍ਹਾ ਮਾਨਸਾ ਦੇ ਕਾਰਜਕਾਰੀ ਪ੍ਰਧਾਨ ਗੁਰਪ੍ਰੀਤ ਸਿੰਘ ਵਿੱਕੀ, ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਸ਼੍ਰੌਮਣੀ ਅਕਾਲੀ ਦਲ ਹਲਕਾ ਬੁਢਲਾਡਾ ਦੇ ਇੰਚਾਰਜ ਡਾ: ਨਿਸ਼ਾਨ ਸਿੰਘ, ਸ਼੍ਰੌਮਣੀ ਅਕਾਲੀ ਦਲ ਹਲਕਾ ਮਾਨਸਾ ਦੇ ਇੰਚਾਰਜ ਪ੍ਰੇਮ ਕੁਮਾਰ ਅਰੋੜਾ, ਡੀ.ਪੀ.ਈ ਮੂਰਤੀ ਵਾਈਸ ਚੇਅਰਮੈਨ ਲੈਟਿਨ ਚੈਂਬਰ ਆੱਫ ਕਮਰਸ, ਮੁੱਖ ਮੰਤਰੀ ਭਗਵੰਤ ਮਾਨ ਦੇ ਦਫਤਰ ਵਿੱਚੋਂ ਅਮਰਦੀਪ ਧਾਂਦਰਾ, ਰਾਜਵੰਤ ਸਿੰਘ ਘੁੱਲੀ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਨੇੜਲੇ ਸਾਥੀ ਸਿਮਰਨ ਚੀਮਾ, ਪ੍ਰਧਾਨ ਅਜੇ ਸਿੰਗਲਾ, ਸੋਨੀ ਨੱਤ ਮੌੜ, ਵਪਾਰੀ ਆਗੂ ਸ਼ਾਮ ਲਾਲ ਧਲੇਵਾਂ, ਅਕਾਲੀ ਆਗੂ ਠੇਕੇਦਾਰ ਗੁਰਪਾਲ ਸਿੰਘ, ਜਥੇਦਾਰ ਕਰਮਜੀਤ ਸਿੰਘ ਮਾਘੀ, ਨਗਰ ਕੋਂਸਲ ਦੇ ਪ੍ਰਧਾਨ ਸੁਖਪਾਲ ਸਿੰਘ, ਆੜ੍ਹਤੀਆ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਸਿੰਘ ਕੋਹਲੀ, ਆੜ੍ਹਤੀਆ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਪ੍ਰੇਮ ਸਿੰਘ ਦੋਦੜਾ, ਐਡਵੋਕੇਟ ਗੁਰਚਰਨ ਸਿੰਘ ਅਨੇਜਾ, ਐਡਵੋਕੇਟ ਅਮਰਿੰਦਰ ਸਿੰਘ, ਪ੍ਰਧਾਨ ਰਣਜੀਤ ਸਿੰਘ ਦੋਦੜਾ, ਕਾਲਾ ਕੁਲਰੀਆਂ, ਯੰਗ ਸਪੋਰਟਸ ਕਲੱਬ ਦੇ ਪ੍ਰਧਾਨ ਪ੍ਰਭਜੋਤ ਸਿੰਘ ਕੋਹਲੀ, ਮਾਤਾ ਗੁਜਰੀ ਭਲਾਈ ਸੰਸਥਾ ਦੇ ਆਗੂ ਮਾ: ਕੁਲਵੰਤ ਸਿੰਘ, ਬਿੱਟੂ ਚੌਧਰੀ, ਨੇਕੀ ਫਾਉਂਡੇਸ਼ਨ ਦੇ ਮਨਦੀਪ ਸ਼ਰਮਾ, ਸਰਪੰਚ ਰਾਜਾ ਸਿੰਘ ਬੀਰੋਕੇ, ਗੋਰਾ ਬਾਬਾ ਭੀਖੀ, ਫਰਮਾਸਿਸਟ ਰਵਿੰਦਰ ਸ਼ਰਮਾ, ਬੋਬੀ ਸ਼ਰਮਾ, ਤਰਜੀਤ ਸਿੰਘ ਚਹਿਲ, ਤੀਰਥ ਸਿੰਘ ਸਵੀਟੀ, ਡੀ.ਪੀ.ਈ ਅਜੈਬ ਸਿੰਘ ਕੈਲੇ, ਮਾਰਕਿਟ ਕਮੇਟੀ ਦੇ ਸਾਬਕਾ ਚੇਅਰਮੈਨ ਹਰਬੰਸ ਸਿੰਘ ਖਿੱਪਲ, ਹਰਿੰਦਰ ਸਿੰਘ ਸਾਹਨੀ, ਡਾਇਰੈਕਟਰ ਗੁਰਸੇਵਕ ਸਿੰਘ ਝੁਨੀਰ, ਪ੍ਰਦਾਨ ਗੁਰਦੀਪ ਸਿੰਘ ਟੌਡਰਪੁਰ, ਚੇਅਰਮੈਨ ਬੱਲਮ ਸਿੰਘ ਕਲੀਪੁਰ, ਜਥੇਦਾਰ ਜੋਗਾ ਸਿੰਘ, ਜੀਤਾ ਸਿੰਘ ਬੋੜਾਵਾਲ, ਮਲਕੀਤ ਸਿੰਘ ਸਮਾਓ, ਕੋਂਸਲਰ ਸੁਖਵਿੰਦਰ ਕੌਰ ਸੁੱਖੀ, ਮਾ: ਗੁਰਵਿੰਦਰ ਸਿੰਘ, ਸਾਬਕਾ ਕੋਂਸਲਰ ਗੁਰਮੀਤ ਸਿੰਘ ਮੀਤਾ, ਮਾਸਟਰ ਸਤਨਾਮ ਸਿੰਘ ਸੱਤਾ, ਗੁਰਪ੍ਰੀਤ ਸਿੰਘ ਬਾਲੀ ਬੀ.ਡੀ.ਪੀ.ਓ ਲੈਨਿਨ ਗਰਗ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਓ.ਐੱਸ.ਡੀ ਬਲਵੀਰ ਸਿੰਘ, ਸਾਲਾਸਰ ਧਾਮ ਤੋਂ ਪਹੁੰਚੇ ਸੰਤ ਸੁਰੇਸ਼ਰਾ ਨੰਦ ਜੀ ਤੋਂ ਇਲਾਵਾ ਪ੍ਰਸ਼ਾਸ਼ਨਿਕ ਅਧਿਕਾਰੀ, ਕਰਮਚਾਰੀ, ਨੰਬਰਦਾਰ, ਸ਼ਹਿਰ ਦੇ ਧਾਰਮਿਕ, ਸਮਾਜਿਕ, ਪੰਚਾਇਤੀ ਨੁਮਾਇੰਦੇ ਅਤੇ ਹੋਰ ਅਦਾਰਿਆਂ ਦੇ ਆਗੂਆਂ ਨੇ ਅੰਤਿਮ ਅਰਦਾਸ ਵਿੱਚ ਪਹੁੰਚ ਕੇ ਮਹਿਕ ਨੂੰ ਸ਼ਰਧਾਂਜਲੀ ਭੇਂਟ ਕੀਤੀ। ਅਖੀਰ ਵਿੱਚ ਪਰਿਵਾਰ ਦੇ ਨੇੜਲੇ ਐਡਵੋਕੇਟ ਮਹਿਲ ਸਿੰਘ ਅਤੇ ਮਾ: ਰਾਜਦੀਪ ਸਿੰਘ ਬਰੇਟਾ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਸਵ: ਗਿਆਨੀ ਗੁਰਬਖਸ ਸਿੰਘ ਮਹਿਕ ਦੇ ਜੀਵਨ ਬਾਰੇ ਜਿੱਥੇ ਚਾਨਣਾ ਪਾਇਆ। ਉੱਥੇ ਉਨ੍ਹਾਂ ਦੇ ਹੋਣਹਾਰ ਸਪੁੱਤਰ ਉੱਘੇ ਸਮਾਜ ਸੇਵੀ ਕਾਕਾ ਅਮਰਿੰਦਰ ਸਿੰਘ ਦਾਤੇਵਾਸ ਵੱਲੋਂ ਵਿੱਦਿਆ ਖੇਤਰ ਅਤੇ ਸਮਾਜ ਸੇਵਾ ਵਿੱਚ ਨਿਭਾਏ ਰੋਲ ਦੀ ਸਲਾਂਘਾ ਕਰਦਿਆਂ ਕਿਹਾ ਕਿ ਹੋਣਹਾਰ ਪੁੱਤਰ ਆਪਣੇ ਪਿਤਾ ਗੁਰਬਖਸ ਸਿੰਘ ਮਹਿਕ ਦੇ ਦਰਸਾਏ ਰਸਤੇ ਤੇ ਚੱਲ ਕੇ ਸਮਾਜ ਸੇਵਾ ਵਿੱਚ ਜੁਟਿਆ ਹੋਇਆ ਹੈ।

NO COMMENTS

LEAVE A REPLY