ਕੂੜੇ ਨੂੰ ਦੁਬਾਰਾ ਵਰਤੋਂ ਵਿੱਚ ਲਿਆਉਣ ਸੰਬੰਧੀ ਕਪੈਸਟੀ ਬਿਲਡਿੰਗ ਵਰਕਸ਼ਾਪ ਆਯੋਜਿਤ

0
19

ਅੰਮ੍ਰਿਤਸਰ 19 ਜੂਨ (ਪਵਿੱਤਰ ਜੋਤ) : ਨਗਰ ਨਿਗਮ ਵੱਲੋਂ ਕੂੜੇ ਨੂੰ ਘੱਟ ਕਰਨ ਅਤੇ ਕੂੜੇ ਨੂੰ ਦੁਬਾਰਾ ਵਰਤੋਂ ਵਿੱਚ ਲਿਆਉਣ ਸੰਬੰਧੀ ਜ਼ੋਨ ਨੋਰਥ ਵਿੱਚ ਇਕ ਕਪੈਸਟੀ ਬਿਲਡਿੰਗ ਵਰਕਸ਼ਾਪ ਆਯੋਜਿਤ ਕੀਤੀ ਗਈ , ਜਿਸ ਵਿੱਚ ਸਫਾਈ ਸੈਨਿਕਾਂ , ਵੇਸਟ ਕੁਲੈਕਟਰਾ ਅਤੇ ਕੂੜਾ ਚੁੱਕਣ ਵਾਲੀ ਕੰਪਨੀ ਦੇ ਸੁਪਰਵਾਈਜ਼ਰਾ ਨੂੰ ਗਿਲੇ ਅਤੇ ਸੁੱਕੇ ਕੂੜੇ ਸੰਬੰਧੀ ਵਿਸਥਾਰ ਵਿੱਚ ਦਸਿਆ ਗਿਆ ਅਤੇ ਉਹਨਾ ਨੂੰ ਕਿਹਾ ਗਿਆ ਕਿ ਸਾਰੇ ਆਪਣੀਆ ਬੀਟਾ ਵਿੱਚ ਆਉਦੇ ਘਰਾਂ ਵਿੱਚ ਜਾ ਕੇ ਗਿਲੇ ਕੂੜੇ ਅਤੇ ਸੁੱਕੇ ਕੂੜੇ ਸੰਬੰਧੀ ਪਬਲਿਕ ਨੂੰ ਜਾਗਰੁਕ ਕਰਨ , ਤਾਂ ਦੋ ਗਿਲੇ ਕੂੜੇ ਤੋਂ ਖਾਦ ਤਿਆਰ ਕਰਕੇ ਵਰਤੋਂ ਵਿੱਚ ਲਿਆਂਦਾ ਜਾਵੇ ਅਤੇ ਕੂੜੇ ਨੂੰ ਖਤਮ ਕੀਤਾ ਜਾ ਸਕੇ । ਇਸ ਮੋਕੇ ਤੇ ਬੋਲਦਿਆਂ ਸਿਹਤ ਅਫਸਰ ਡਾ: ਯੋਗੇਸ਼ ਆਰੋੜਾ ਨੇ ਸਫਾਈ ਸੈਨਿਕਾਂ ਅਤੇ ਵੇਸਟ ਕੁਲੈਕਟਰਾ ਨੂੰ ਕਿਹਾ ਕਿ ਤੁਹਾਡੇ ਵੱਲੋਂ ਕੀਤੇ ਜਾ ਰਹੇ ਉਪਰਾਲਿਆ ਨਾਲ ਸਮਾਜ ਅਤੇ ਆਉਣ ਵਾਲੀ ਪੀੜੀ ਨੂੰ ਸੁੱਧ ਵਾਤਾਵਰਣ ਦਿੱਤਾ ਜਾ ਰਿਹਾ ਹੈ , ਵਰਕਸ਼ਾਪ ਵਿੱਚ ਹਾਜ਼ਰ ਸਫਾਈ ਸੈਨਿਕਾਂ ਅਤੇ ਵੇਸਟ ਕੁਲੈਕਟਰਾ ਨੇ ਹੱਥ ਖੜੇ ਕਰਕੇ ਇਸ ਕੰਮ ਨੂੰ ਨੇਪਰੇ ਚਾੜਨ ਲਈ ਭਰੋਸਾ ਜਿਤਾਇਆ ਗਿਆ , ਵਰਕਸ਼ਾਪ ਵਿੱਚ ਬੋਲਦਿਆਂ ਚੀਫ ਸੈਨੇਟਰੀ ਇੰਸਪੈਕਟਰ ਮਲਕੀਤ ਸਿੰਘ ਖਹਿਰਾ ਨੇ ਕਿਹਾ ਕਿ ਆਪਾ ਸਾਰੇ ਅੱਜ ਇਹ ਪ੍ਰਣ ਕਰੀਏ ਕਿ ਅੱਜ ਤੋਂ ਕਿਸੇ ਵੀ ਤਰਾਂ ਦੀ ਪਲਾਸਟਿਕ ਦੀ ਵਰਤੋਂ ਨਹੀਂ ਕਰਾਂਗੇ ਅਤੇ ਥਰਮੋਕੋਲ ਦੇ ਬਰਤਨਾਂ ਵਿੱਚ ਖਾਣਾ ਪਾ ਕੇ ਖਾਣ ਦੇ ਨਾਲ ਹੁੰਦੀਆਂ ਬਿਮਾਰੀਆਂ ਬਾਰੇ ਦੱਸਿਆ ਗਿਆ । ਇਸ ਮੌਕੇ ਵਰਕਸ਼ਾਪ ਵਿੱਚ ਡਾ: ਯੋਗੇਸ਼ ਆਰੋੜਾ ਸਿਹਤ ਅਫਸਰ , ਮਲਕੀਤ ਸਿੰਘ ਖਹਿਰਾ ਚੀਫ ਸੈਨੇਟਰੀ ਇੰਸਪੈਕਟਰ ਤੋਂ ਇਲਾਵਾ ਪ੍ਰਿਅੰਕਾ ਸ਼ਰਮਾ ਸੀ ਐਫ ,ਬਲਵਿੰਦਰ ਸਿੰਘ , ਵਿਜੈ ਸ਼ਰਮਾ, ਸੰਜੀਵ ਦੀਵਾਨ , ਹਰਿੰਦਰਪਾਲ ਸਿੰਘ , ਸਤਿਨਾਮ ਸਿੰਘ , ਅਮਰੀਕ ਸਿੰਘ ਸਾਰੇ ਸੈਨੇਟਰੀ ਇੰਸਪੈਕਟਰ , ਸੁਸੀਲ ਕੁਮਾਰ ਅਵਾਰਡਾ ਕੰਪਨੀ ,ਸਫਾਈ ਸੈਨਿਕ , ਵੇਸਟ ਕੁਲੈਕਟਰ , ਮੋਟੀਵੇਟਰ ਹਾਜ਼ਰ ਸਨ ।

NO COMMENTS

LEAVE A REPLY