ਅੰਮ੍ਰਿਤਸਰ ਵਿਖੇ ਢੋਲ ਦੀ ਥਾਪ ਤੇ ਕਰਮਚਾਰੀਆਂ ਨੇ ਕੀਤਾ ਸ਼ਾਨਦਾਰ ਸਵਾਗਤ
__________
ਛੋਟੀ ਉਮਰੇ ਮਿਲਿਆ ਵੱਡਾ ਅਹੁਦਾ ਤਨਦੇਹੀ ਨਾਲ ਨਿਭਾਵਾਂਗਾ-ਆਸ਼ੂ ਨਾਹਰ
________
ਅੰਮ੍ਰਿਤਸਰ,19 ਜੂਨ (ਅਰਵਿੰਦਰ ਵੜੈਚ)- ਪੰਜਾਬ ਦੇ ਵੱਖ ਵੱਖ ਵਿਭਾਗਾਂ ਵਿੱਚ ਕੰਮ ਕਰਦੇ ਸਫ਼ਾਈ ਅਤੇ ਸੀਵਰੇਜ਼ ਕਰਮਚਾਰੀਆਂ ਦੀਆਂ ਮੁਸ਼ਕਿਲਾਂ ਨੂੰ ਪੰਜਾਬ ਸਰਕਾਰ ਦੇ ਮੁੱਖ ਮੰਤਰੀ, ਸਥਾਨਕ ਸਰਕਾਰਾਂ ਮੰਤਰੀ, ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਉੱਚ ਅਧਿਕਾਰੀਆਂ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਪੰਜਾਬ ਮਿਉਂਸਿਪਲ ਕਾਰਪੋਰੇਸ਼ਨ ਸੀਵਰੇਜ-ਸਫਾਈ ਮਜ਼ਦੂਰ ਇੰਪਲਾਈਜ਼ ਯੂਨੀਅਨ ਦਾ ਗਠਨ ਕੀਤਾ ਗਿਆ। ਜਿਸ ਵਿੱਚ ਸਰਬਸੰਮਤੀ ਦੇ ਨਾਲ ਪਠਾਨਕੋਟ ਦੇ ਰਮੇਸ਼ ਕੁਮਾਰ ਨੂੰ ਪ੍ਰਧਾਨ,ਅੰਮ੍ਰਿਤਸਰ ਦੇ ਆਸ਼ੂ ਨਾਹਰ ਨੂੰ ਜਨਰਲ ਸਕੱਤਰ, ਲੁਧਿਆਣਾ ਦੇ ਧਰਮਵੀਰ ਸੇਠੀ ਚੇਅਰਮੈਨ ਨਿਯੁਕਤ ਕੀਤਾ ਗਿਆ। ਬੈਠਕ ਦੌਰਾਨ ਦੀਪਕ ਸੇਠੀ ਨੂੰ ਵਾਈਸ ਚੇਅਰਮੈਨ, ਰਮਨ ਕੁਮਾਰ ਸੰਦੀਪ ਬਾਲੀ, ਰਜੇਸ਼ ਕੁਮਾਰ,ਮੰਗਲ ਦਾਸ,ਸਾਗਰ,ਮੰਗਾ,ਰਾਜੇਸ਼ ਕੁਮਾਰ,ਸੋਨੂ ਕਰਤਾਰਪੁਰ,ਸੁਰੇਸ਼ ਬੇਦੀ,ਪੱਪੂ ਸਹੋਤਾ, ਸਾਜਨ,ਪ੍ਰਵੀਨ ਕੁਮਾਰ ਸੱਤਪਾਲ ਮੱਟੂ,ਰਾਜਾ ਰਾਮ ਨੂੰ ਵੀ ਪੰਜਾਬ ਯੁਨੀਅਨ ਦੀ ਕਮੇਟੀ ਵਿੱਚ ਸ਼ਾਮਿਲ ਕੀਤਾ ਗਿਆ। ਨਗਰ ਨਿਗਮ ਦਫਤਰ ਲੁਧਿਆਣਾ ਵਿਖੇ ਆਯੋਜਿਤ ਬੈਠਕ ਦੇ ਦੌਰਾਨ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿੱਚੋਂ ਨਗਰ ਨਿਗਮ,ਨਗਰ ਪਾਲਿਕਾ ਦੇ ਕਰਮਚਾਰੀ ਅਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਵਿਸ਼ੇਸ਼ ਤੌਰ ਤੇ ਪਹੁੰਚੇ।
ਯੂਨੀਅਨ ਦੇ ਜਨਰਲ ਸਕੱਤਰ ਬਣੇ ਆਸ਼ੂ ਨਾਹਰ ਦੇ ਅੰਮ੍ਰਿਤਸਰ ਪਹੁੰਚਣ ਤੇ ਕਰਮਚਾਰੀਆਂ ਵੱਲੋਂ ਸ਼ਾਨਦਾਰ ਸੁਆਗਤ ਦੌਰਾਨ ਢੋਲ ਦੀ ਥਾਪ ਤੇ ਭੰਗੜਾ ਪਾਉਂਦਿਆਂ ਫੁੱਲਾਂ ਦੇ ਹਾਰ ਪਹਿਨਾਏ ਗਏ। ਆਸ਼ੂ ਨਾਹਰ ਨੇ ਕਿਹਾ ਕਿ ਛੋਟੀ ਉਮਰ ਵਿੱਚ ਉਨ੍ਹਾਂ ਨੂੰ ਪੰਜਾਬ ਪੱਧਰ ਤੇ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ। ਜਿਸ ਨੂੰ ਪੂਰੀ ਮਿਹਨਤ ਲਗਨ ਦੇ ਨਾਲ ਨਿਭਾਉਣਗੇ। ਉਨਾਂ ਕਿਹਾ ਕਿ ਕਰਮਚਾਰੀਆਂ ਦੀਆਂ ਮੰਗਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੱਕ ਪਹੁੰਚਾਉਣ ਲਈ ਪੱਤਰ ਵੀ ਲਿਖਿਆ ਜਾਵੇਗਾ। ਜ਼ਿਲ੍ਹਾ ਪੱਧਰ ਤੇ ਕਰਮਚਾਰੀਆਂ ਦੀ ਮੁਸ਼ਕਿਲਾਂ ਨੂੰ ਲੈ ਕੇ ਮੇਅਰ ਅਤੇ ਕਮਿਸ਼ਨਰਾਂ ਨਾਲ ਵੀ ਬੈਠਕਾਂ ਦਾ ਦੌਰ ਜਾਰੀ ਰਹੇਗਾ। ਨਾਹਰ ਨੇ ਕਿਹਾ ਪੰਜਾਬ ਦੇ ਜ਼ਿਲਿਆਂ ਵਿਚ ਜ਼ਿਲ੍ਹਾ ਪੱਧਰ ਦੀਆਂ ਕਮੇਟੀਆਂ ਵੀ ਬਣਾਈਆਂ ਜਾਣਗੀਆਂ,ਤਾਂ ਕਿ ਜ਼ਰੂਰਤ ਪੈਣ ਤੇ ਸਮੂਹ ਮੁਲਾਜ਼ਮਾਂ ਨੂੰ ਇੱਕ ਪਲੇਟਫਾਰਮ ਤੇ ਖੜਾ ਕੀਤਾ ਜਾ ਸਕੇ ਅਤੇ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਨੂੰ ਵਿਉਂਤਬੰਦੀ, ਤਰੀਕੇ ਨਾਲ ਅਤੇ ਸਿਸਟਮ ਵਿਚ ਰਹਿ ਕੇ ਹੱਲ ਕਰਵਾਇਆ ਜਾ ਸਕੇ। ਉਨ੍ਹਾਂ ਵੱਲੋਂ ਕਰਮਚਾਰੀਆਂ ਦੇ ਸਮੂਹ ਭਾਈਚਾਰੇ ਨੂੰ ਯੂਨੀਅਨ ਦਾ ਹਰ ਪੱਖੋਂ ਸਾਥ ਦੇਣ ਲਈ ਅਪੀਲ ਵੀ ਕੀਤੀ ਗਈ। ਇਸ ਮੌਕੇ ਤੇ ਦੀਪਕ ਸੇਠੀ,ਰਮਨ ਕੁਮਾਰ,ਵਿੱਕੀ ਕਲਿਆਨ, ਦੀਪਕ ਗਿੱਲ,ਰਾਜ ਕੁਮਾਰ ਰਾਜੂ,ਪ੍ਰਵੀਨ ਕੁਮਾਰ,ਪੱਪੂ ਸਹੋਤਾ ਸਮੇਤ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੋਂ ਆਏ ਕਈ ਕਰਮਚਾਰੀ ਮੌਜੂਦ ਸਨ।