ਅਧਿਆਪਕ ਦਿਵਸ ਦੇ ਮੌਕੇ ‘ਤੇ ਨੇਸ਼ਨ ਬਿਲਡਰ ਐਵਾਰਡ(Nation Builder Award) da ਆਯੋਜਨ

0
26

ਅੰਮ੍ਰਿਤਸਰ 12 ਸਤੰਬਰ (ਰਾਜਿੰਦਰ ਧਾਨਿਕ) :   ਰਾਯਨ ਇੰਟਰਨੈਸ਼ਨਲ ਸਕੂਲ, ਅੰਮ੍ਰਿਤਸਰ ਦੀ ਪ੍ਰਿੰਸੀਪਲ  ਕੰਚਨ ਮਲਹੋਤਰਾ ਨੂੰ 5 ਸਤੰਬਰ 2022 ਨੂੰ ਅਧਿਆਪਕ ਦਿਵਸ ਦੇ ਮੌਕੇ ‘ਤੇ ਨੇਸ਼ਨ ਬਿਲਡਰ ਐਵਾਰਡ(Nation Builder Award) ਨਾਲ ਸਨਮਾਨਿਤ ਕੀਤਾ ਗਿਆ। ਇਹ ਐਵਾਰਡ ਹੋਟਲ ਫੋਰ ਲੀਫ, ਮਾਲ ਰੋਡ,(Hotel Four Leaf) ਵਿਖੇ ਆਯੋਜਿਤ ਕੀਤਾ ਗਿ ਆ, ਜਿਸ ਵਿਚ ਸੁਨੀਲ ਚੋਪੜਾ, ਅੰਜਨਾ ਸੇਠ, ਸੇਵਾਮੁਕਤ ਡੀ.ਈ.ਓ ਸਰਦਾਰ ਸਤਿੰਦਰਬੀਰ ਸਿੰਘ ਅਤੇ ਡਿਪਟੀ ਡੀ.ਈ.ਓ ਰੇਖਾ ਮਹਾਜਨ ਪਤਵੰਤੇ ਸੱਜਣਾਂ ਵਜੋਂ ਹਾਜ਼ਰ ਹੋਏ। ਸਕੂਲ ਦੀ ਮੁੱਖ ਅਧਿਆਪਕਾ ਕੰਚਨ ਮਲਹੋਤਰਾ ਨੇ ਆਪਣੀ ਨਾਮਜ਼ਦਗੀ ਲਈ ਈਸ਼ਾਨ ਮੀਡੀਆ ਹਾਊਸ (Ishaan Media House) ਦਾ ਧੰਨਵਾਦ ਕੀਤਾ। ਉਹਨਾਂ ਨੇ ਸਰਵਸ਼ਕਤੀਮਾਨ ਪਰਮੇਸ਼ਵਰ ਅਤੇ ਰਾਯਨ ਸੰਸਥਾ ਦੇ ਚੇਅਰਮੈਨ, ਸਰ ਡਾ. ਏ.ਐਫ. ਪਿੰਟੋ ਅਤੇ ਡਾਇਰੈਕਟਰ ਮੈਡਮ ਡਾ. ਗ੍ਰੇਸ ਪਿੰਟੋ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਨੇ ਉਹਨਾਂ ਦੇ ਹੁਨਰ ਨੂੰ ਨਿਖਾਰਨ ਵਿੱਚ ਉਹਨਾਂ ਦੀ ਮਦਦ ਕੀਤੀ।

NO COMMENTS

LEAVE A REPLY