ਉਹ ਮਾਂ-ਬਾਪ ਭਾਗਾਂ ਵਾਲੇ ਹਨ ਜਿਨ੍ਹਾਂ ਦੇ ਘਰ ਧੀ ਜਨਮ ਲੈਂਦੀ ਹੈ : ਜਸਵੰਤ ਕੌਰ/ਮੱਟੂ
ਅੰਮ੍ਰਿਤਸਰ, 25 ਸੰਤਬਰ (ਪਵਿੱਤਰ ਜੋਤ) ਜ਼ਿਲ੍ਹੇ ਦੀ ਨਾਮਵਰ ਸਮਾਜ ਸੇਵੀ ਸੰਸਥਾ ਮਾਣ ਧੀਆਂ ‘ਤੇ ਸਮਾਜ ਭਲਾਈ ਸੁਸਾਇਟੀ (ਰਜਿ) ਅੰਮ੍ਰਿਤਸਰ ਵੱਲੋ ਅੱਜ. ਕੌਮਾਂਤਰੀ ਧੀ ਦਿਵਸ ਮੌਂਕੇ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਪ੍ਰਭਾਕਰ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਵਿਖ਼ੇ ਗਿਆਰਵੀਂ ਕਲਾਸ ਦੀ ਹੋਣਹਾਰ ਵਿਦਿਆਰਥਣ ਦਮਨਪ੍ਰੀਤ ਕੌਰ ਨੂੰ ਪ੍ਰਸਿੱਧ ਸਮਾਜ ਸੇਵਕ ਸ਼੍ਰੀਮਤੀ ਜਸਵੰਤ ਕੌਰ ਵੱਲੋਂ ਸਨਮਾਨਿਤ ਕੀਤਾ ਗਿਆ l ਇਸ ਮੌਂਕੇ . ਦੇ ਉਪਰੋਕਤ ਸੰਸਥਾ ਦੇ ਪ੍ਰਧਾਨ ਸ. ਗੁਰਿੰਦਰ ਸਿੰਘ ਮੱਟੂ (ਪ੍ਰਸਿੱਧ ਸਮਾਜ ਸੇਵਕ ਅਤੇ ਖੇਡ ਪ੍ਰੋਮੋਟਰ) ਨੇ ਅੱਜ ਦੇ ਦਿਵਸ ਮੌਂਕੇ ਆਪਣੇ ਸੰਬੋਧਨ ਵਿੱਚ ਕਿਹਾ ਕੇ ਉਹ ਮਾਂ-ਬਾਪ ਭਾਗਾਂ ਵਾਲੇ ਹਨ ਜਿਨ੍ਹਾਂ ਦੇ ਘਰ ਧੀ ਜਨਮ ਲੈਂਦੀ ਹੈ । ਜਦ ਧੀਆਂ ਜਨਮ ਲੈਂਦੀਆਂ ਹਨ ਤਾਂ ਮਾਂ-ਬਾਪ ਦੇ ਭਾਗ ਹੀ ਖੁੱਲ੍ਹ ਜਾਂਦੇ ਹਨ । ਇਕ ਧੀ ਆਪਣੇ ਮਾਂ-ਬਾਪ ਦੀ ਜ਼ਿੰਦਗੀ ਵਿਚ ਬਚਪਨ ਤੋਂ ਲੈ ਕੇ ਵੱਡੇ ਹੋਣ ਤਕ ਬਹੁਤ ਪਿਆਰ ਤੇ ਖੁਸ਼ੀਆਂ ਘੋਲਦੀ ਹੈ । ਮਾਂ-ਬਾਪ ਨਾਲ ਇਕ ਦੋਸਤੀ ਵਾਲਾ ਰਿਸ਼ਤਾ ਕਾਇਮ ਕਰਦੀ ਹੈ ਤੇ ਉਨ੍ਹਾਂ ਦੀ ਵਡੇਰੀ ਉਮਰ ਵਿਚ ਭਾਵਨਾਤਮਿਕ ਸਹਾਰਾ ਪ੍ਰਦਾਨ ਕਰਦੀ ਹੈ ਧੀ ਦਾ ਪਿਆਰ ਮਾਂ-ਬਾਪ ਨੂੰ ਰੀੜ੍ਹ ਦੀ ਹੱਡੀ ਵਾਂਗ ਵਡੇਰੀ ਉਮਰ ਵਿਚ ਮਦਦ ਪ੍ਰਦਾਨ ਕਰਦਾ ਹੈ । ਦੂਸਰਿਆਂ ਦੇ ਕੰਮ ਆਉਣ ਵਾਲੀ ਤੇ ਉਮੀਦਾਂ ਨਾ ਰੱਖਣ ਵਾਲੀ ਨੂੰ ਹੀ ਤਾਂ ਧੀ ਕਹਿੰਦੇ ਹਨ । ਇਸ ਮੌਂਕੇ ਦਮਨਪ੍ਰੀਤ ਕੌਰ ਨੂੰ ਸਨਮਾਨਿਤ ਕਰਨ ਲਈ ਪ੍ਰਧਾਨ ਗੁਰਿੰਦਰ ਸਿੰਘ ਮੱਟੂ,ਜਸਵੰਤ ਕੌਰ ਵਾਲੀਆ, ਕੰਵਲਜੀਤ ਸਿੰਘ ਵਾਲੀਆ,ਸ਼ਾਮਲ ਸੀ l.