ਖੂਨ ਦਾਨ ਪ੍ਰਤੀ ਜਾਗਰੁਕਤਾ ਸੈਮੀਨਾਰ ਅਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ

0
42

ਅੰਮ੍ਰਿਤਸਰ 27 ਸਤੰਬਰ (ਰਾਜਿੰਦਰ ਧਾਨਿਕ) :  ਸਥਾਨਕ ਮਾਈ ਭਾਗੋ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਅੰਮ੍ਰਿਤਸਰ ਵਿਖੇ ਖੂਨ ਦਾਨ ਪ੍ਰਤੀ ਜਾਗਰੁਕਤਾ ਸੈਮੀਨਾਰ ਅਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ। ਜਿਸ ਵਿਚ ਸਿਵਲ ਹਸਪਤਾਲ, ਅੰਮ੍ਰਿਤਸਰ ਤੋਂ ਮੁੱਖ ਮਹਿਮਾਨ ਡਾ: ਹਰਕੀਰਤ ਕੌਰ, ਬਲੱਡ ਟਰਾਂਸਫਿਉਜਨ ਅਫਸਰ ਅਤੇ ਸ਼੍ਰੀਮਤੀ ਜਗਦੀਪ ਕੌਰ, ਬਲੱਡ ਬੈਂਕ ਕਾਉਂਸਲਰ ਨੇ ਵਿਦਿਆਰਥਣਾਂ ਨੂੰ ਖੂਨ ਦਾਨ ਕਰਨ ਲਈ ਪ੍ਰੇਰਿਤ ਕੀਤਾ ਅਤੇ ਖੂਨ ਦਾਨ ਕਰਨ ਦੇ ਮਹੱਤਵ ਨੂੰ ਦੱਸਿਆ। ਇਸ ਮੌਕੇ ਤੇ ਖੂਨ ਦਾਨ ਕਰਨ ਤੇ ਅਧਾਰਿਤ ਪੋਸਟਰ ਮੇਕਿੰਗ ਮੁਕਾਬਲਾ ਮੁਕਾਬਲਾ ਕਰਵਾਇਆ ਗਿਆ। ਜਿਸ ਵਿਚ ਮਿਸ ਪ੍ਰਿਅੰਬਦਾ ਨਰਾਇਣੀ (ਸੀ.ਐਸ.ਸੀ ਪਹਿਲਾ ਸਾਲ), ਗੁਰਪ੍ਰੀਤ ਕੌਰ (ਐਮ.ਐਲ.ਟੀ ਪਹਿਲਾ ਸਾਲ) ਅਤੇ ਕਿਰਨਦੀਪ ਕੌਰ (ਆਰਕੀਟੈਕਚਰ ਤੀਜਾ ਸਾਲ) ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਸਰਾ ਸਥਾਨ ਹਾਸਲ ਕੀਤਾ ।
ਇਸ ਮੌਕੇ ਤੇ ਪ੍ਰਿੰਸੀਪਲ ਸ਼੍ਰੀ ਪਰਮਬੀਰ ਸਿੰਘ ਮੱਤੇਵਾਲ ਵੱਲੋਂ ਵਿਦਿਆਰਥਣਾਂ ਅਤੇ ਸਟਾਫ ਨੂੰ ਵੱਧ ਤੋਂ ਵੱਧ ਖੂਨ ਦਾਨ ਕਰਨ ਲਈ ਪ੍ਰੇਰਿਤ ਕੀਤਾ ਅਤੇ ਪੁਜੀਸ਼ਨ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ।ਇਹ ਸਾਰਾ ਪ੍ਰੋਗਰਾਮ ਐਮ.ਐਲ.ਟੀ ਵਿਭਾਗ ਦੇ ਮੁੱਖੀ ਸ਼੍ਰੀਮਤੀ ਜਸਵਿੰਦਰਪਾਲ, ਸ਼੍ਰੀਮਤੀ ਰਮਿੰਦਰ ਕੌਰ, ਸ਼੍ਰੀਮਤੀ ਸ਼ੀਤਲ ਅਬਰੋਲ ਦੇ ਸਹਿਯੋਗ ਸਦਕਾ ਕਰਵਾਇਆ ਗਿਆ ।
ਇਸ ਦੌਰਾਨ ਸੰਸਥਾ ਦੇ ਸ਼੍ਰੀ ਦਵਿੰਦਰ ਸਿੰਘ ਭੱਟੀ, ਸ਼੍ਰੀ ਯਸ਼ਪਾਲ ਪਠਾਣੀਆਂ, ਸ਼੍ਰੀ ਨਰੇਸ਼ ਕੁਮਾਰ, ਮੁੱਖੀ ਵਿਭਾਗ, ਸ਼੍ਰੀਮਤੀ ਰਾਜਵੰਤ ਕੌਰ, ਸ਼੍ਰੀ ਇੰਦਰਜੀਤ ਸਿੰਘ, ਸ਼੍ਰੀਮਤੀ ਸੰਦੀਪ ਕੌਰ, ਸ਼੍ਰੀਮਤੀ ਗੁਰਪਿੰਦਰ ਕੌਰ, ਸ਼੍ਰੀ ਸੁਖਦੇਵ ਸਿੰਘ, ਇੰਚਾਰਜ ਦਫਤਰ ਆਦਿ ਅਤੇ ਸਮੂਹ ਵਿਦਿਆਰਥਣਾਂ ਅਤੇ ਸਟਾਫ ਮੈਬਰ ਹਾਜਰ ਸਨ।

NO COMMENTS

LEAVE A REPLY