17 ਅਗਸਤ ਨੂੰ ਸੰਤ ਸਿੰੰਘ ਸੁੱਖਾ ਸਿੰਘ ਕਾਲਜ਼ ਆਫ਼ ਕਾਮਰਸ਼ ਫਾਰ (ਵੂਮੈਨ) ਅੰਮ੍ਰਿਤਸਰ ਵਿਖੇ ਲਗਾਇਆ ਜਾਵੇਗਾ ਰੋਜ਼ਗਾਰ ਕੈਂਪ-ਵਧੀਕ ਡਿਪਟੀ ਕਮਿਸ਼ਨਰ

0
23

ਅੰਮ੍ਰਿਤਸਰ, 13 ਅਗਸਤ (ਪਵਿੱਤਰ ਜੋਤ) : ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਵੱਲੋਂ 17 ਅਗਸਤ 2022 ਨੂੰ ਸੰਤ ਸਿੰਘ ਸੁੱਖਾ ਸਿੰਘ ਕਾਲਜ਼ ਆਫ਼ ਕਮਰਸ਼ ਫਾਰ (ਵੂਮੈਨ),ਅੰਮ੍ਰਿਤਸਰ ਵਿਖੇ ਰੋਜ਼ਗਾਰ ਕੈਂਪ ਲਗਾਇਆ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਇਸ ਰੋਜ਼ਗਾਰ ਕੈਂਪ ਵਿੱਚ ਕੋਚਰਟੈੱਕ, ਐਂਸ.ਬੀ.ਆਈ, ਐੱਚ.ਡੀ.ਅੇੈੱਫ਼.ਸੀ ਲਾਈਫ਼, ਐੱਨ.ਆਈ.ਆਈ.ਟੀ, ਜਾਨਾ ਸਮਾਲ ਫਾਇਨਾਂਸ ਬੈਂਕ, ਆਈ.ਸੀ.ਆਈ.ਸੀ.ਆਈ ਬੈਂਕ,ਪੀ.ਅੱੈਨ.ਬੀ ਮੈੱਟਲਾਈਫ਼,ਵੈਬਰਜ਼,ਕੇਅਰ ਹੈਲਥ ਇੰਸੋਰੈਂਸ,ਆਰÇਅਨ ਹੁੰਦਾਈ, ਪੁਖਰਾਜ ਹਰਬਲ,ਫਿਲਿਪਕਾਰਟ ਵੱਲੋਂ ਵੱਖ-ਵੱਖ ਅਸਾਮੀਆਂ ਲਈ ਚੋਣ ਕੀਤੀ ਜਾਵੇਗੀ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਕੈਂਪ ਵਿੱਚ ਭਾਗ ਲੈਣ ਵਾਲੇ ਉਮੀਦਵਾਰਾਂ ਦੀ ਵਿੱਦਿਅਕ ਯੋਗਤਾ ਘੱਟੋ-ਘੱਟ ਬਾਰ੍ਹਵੀਂ ਤੋਂ ਪੋਸਟ ਗੈ੍ਰਜ਼ੂਏਟ ਹੋਣਾ ਲਾਜ਼ਮੀ ਹੈ। ਪਲੇਸਮੈਂਟ ਕੈਂਪ ਵਿੱਚ ਭਾਗ ਲੈਣ ਵਾਲੇ ਚਾਹਵਾਨ ਪ੍ਰਾਰਥੀ 17 ਅਗਸਤ ਨੂੰ ਸਵੇਰੇ 10 ਵਜੇ ਸੰਤ ਸਿੰਘ ਸੁੱਖਾ ਸਿੰਘ ਕਾਲਜ਼ ਆਫ਼ ਕਮਰਸ਼ ਫਾਰ (ਵੂਮੈਨ) ਨੇੜੇ ਫੋਰ ਐਂਸ ਚੌਂਕ,ਮਜੀਠਾ ਰੋਡ ਅੰਮ੍ਰਿਤਸਰ ਵਿਖੇ ਪਹੁੰਚ ਕੇ ਭਾਗ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਹੋਰ ਜਾਣਕਾਰੀ ਲਈ ਪ੍ਰਾਰਥੀ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ,ਅੰਮ੍ਰਿਤਸਰ ਦੇ ਹੇੈਲਪਲਾਈਨ ਨੰ: 9915789068 ਤੇ ਸੰਪਰਕ ਕਰ ਸਕਦੇ ਹਨ।

NO COMMENTS

LEAVE A REPLY