ਸਿਡਾਨਾ ਇੰਸਟੀਚਿਊਟ ਆਫ਼ ਐਜੂਕੇਸ਼ਨ ਇਕ ਚਮਕਦਾ ਸਿਤਾਰਾ

0
18

ਅੰਮ੍ਰਿਤਸਰ 13 ਅਗਸਤ (ਪਵਿੱਤਰ ਜੋਤ) : ਸਾਲ 2009 ਇਕ ਅਜਿਹਾ ਸਾਲ ਸੀ ਜਦੋਂ ਡਾ: ਜੀਵਨ ਜੋਤੀ ਸਿਡਾਨਾ ਜੀ ਨੇ ਆਪਣੇ ਕਮਾਏ ਅਨੁਭਵ ਅਤੇ ਗਿਆਨ ਨੂੰ ਅਮਲੀ ਜਾਮਾ ਪਹਿਨਾਉਣ ਦਾ ਵੱਡਾ ਅਤੇ ਇਤਿਹਾਸਕ ਕਦਮ ਚੱਕਦਿਆਂ “ਸਿਡਾਨਾ ਇੰਸਟੀਚਿਊਟ ਆਫ ਐਜੂ ਕੇਸ਼ਨ ਦਾ ਨੀਂਹ ਪੱਥਰ ਰੱਖਿਆ। ਇਹ ਸੰਸਥਾ ਸ਼ੁਰੂ ਕਰਨ ਤੋਂ ਪਹਿਲਾਂ ਡਾ: ਜੀਵਨ ਜੋਤੀ ਸਿਡਾਨਾ ਨੇ ਆਪ ਖਾਲਸਾ ਕਾਲਜ ਆਫ਼ ਐਜੂਕੇਸ਼ਨ ਵਿੱਚ ਅਧਿਆਪਕ ਦੇ ਤੌਰ ਤੇ ਆਪਣੀ ਮਿਹਨਤ ਅਤੇ ਸੁਚਾਰੂ ਸੋਚ ਸਦਕਾ ਬਹੁਤ ਨਾਮ ਕਮਾਇਆ, ਇਸਦੇ ਨਾਲ-ਨਾਲ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਚ ਪ੍ਰਿੰਸੀਪਲ ਵਜੋਂ ਬਹੁਤ ਉਪਲਭ ਦੀਆਂ ਪ੍ਰਾਪਤ ਕੀਤੀਆਂ। ਸੋ ਓਪਰੋਕਤ ਵੇਰਵਾ ਡਾ: ਜੀਵਨ ਜੋਤੀ ਸਿਡਾਨਾ ਦੇ ਵਿਅਕਤੀਤਵ ਦੇ ਗੁਣਾ ਦਾ ਗਵਾਹ ਹੈ, ਕਾਲਜ ਸ਼ੁਰੂ ਕਰਦਿਆਂ ਹੀ ਇਸ ਕਾਲਜ ਵਿਚ ਵਿਦਿਆਰਥੀਆਂ ਦੀ ਭਰਮਾਰ ਹੋ ਗਈ, ਉਸਦੇ ਪਿਛੇ ਕਈ ਕਾਰਣ ਸਨ ਜਿਵੇਂ:-ਅਨੁਭਵੀ ਅਤੇ ਉੱਚ ਵਿਦਿਆ ਪ੍ਰਾਪਤ ਅਧਿਆਪਕ, ਸੁੰਦਰ ਅਤੇ ਉਪਯੋਗੀ ਇਮਾਰਤ, ਅਜੋਕੀ ਤਕਨੀਕ ਨਾਲ ਲੈਸ ICT ਲੈਬ, ਮਨੋਵਿਗਿਆਨ ਲੈਬ, ਸਰੀਰਿਕ ਸਿੱਖਿਆ ਲੈਬ, ਆਰਟਲੈਬ, ਮਿਊਜਿਕ ਲੈਬ, ਆਰਟ ਲੈਬ, ਸ੍ਰੀ ਕੇ. ਐਲ ਸਿਡਾਨਾ ਮੈਮੋਰੀਅਲ ਐਡੀਟੋਰੀਅਮ ਜਿਸ ਵਿਚ 500 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਦੀਆਂ ਸਹੂਲਤਾਂ ਹਨ, 10.5 ਕਿਲੇ ਖੇਤਰ ਵਿਚ ਖੁੱਲੀ ਅਤੇ ਹਰਿਆਵਲ ਭਰਪੂਰ ਮੈਦਾਨ, ਲੜਕੀਆਂ ਲਈ ਵੱਖਰਾ ਕਾਮਨ ਰੂਮ, ਮੈਡੀਕਲ ਰੂਮ, ਲਾਇਬ੍ਰੇਰੀ ਜਿਸ ਵਿਚ ਹਰ ਵਿਸ਼ੇ ਨਾਲ ਸਬੰਧਤ ਅਤੇ ਖੋਜ ਵਿਗਿਆਨ ਨਾਲ ਸੰਬੰਧਤ ਕਿਤਾਬਾਂ ਦੇ ਨਾਲ-ਨਾਲ ਹਰ ਸਹੂਲਤ ਜਿਵੇਂ ਰੀਡਿੰਗ ਰੂਮ ਅਤੇ ਆਨਲਾਈਨ ਡੈਲ-ਨੈੱਟ ਦੀ ਸੂਵਿਧਾ ਉਪਲਬਧ ਹੈ, ਇਸ ਦੇ ਨਾਲ-ਨਾਲ ਪੰਜਾਬੀ ਵਿਭਾਗ ਸਥਾਪਤ ਕੀਤਾ ਗਿਆ ਹੈ। ਸਾਲ 2014 ਵਿਚ ਨੈਸ਼ਨਲ ਅਸੈਸਮੈਂਟ ਐਂਡ ਅਕਰੀਡੀਏਸ਼ਨ ਕੋਂਸਲ ਵਲੋਂ B+ਗਰੇਡ ਦਿੱਤਾ ਗਿਆ। ਇਸ ਤੋਂ ਉਪਰੰਤ 2018 ਵਿੱਚ ਕਾਲਜ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਲੋਂ ਪਰਮਾਨੈਂਟ ਐਫੀਲੀਏਸ਼ਨ ਪ੍ਰਾਪਤ ਕੀਤੀ। ਓਪਰੋਕਤ ਪ੍ਰਾਪਤੀਆਂ ਦੇ ਨਾਲ-ਨਾਲ ਸਿਡਾਨਾ ਕਾਲਜ ਦੇ ਵਿਦਿਆਰਥੀਆਂ ਨੂੰ ਨੂੰ ਇਤਿਹਾਸਕ, ਸਿੱਖਿਅਕ ਅਤੇ ਧਾਰਮਿਕ ਟੂਰਾਂ ਤੇ ਲੈ ਕੇ ਜਾਇਆ ਜਾਂਦਾ ਹੈ। ਸਮਾਜ ਵਿਚ ਸਮੇਂ-ਸਮੇਂ ਤੇ ਕਈ ਪ੍ਰਕਾਰ ਦੀਆਂ ਬੁਰਾਈਆਂ ਉਪਜਦੀਆਂ ਹਨ, ਜਿਨ੍ਹਾਂ ਪ੍ਰਤੀ ਸਮਾਜ ਨੂੰ ਜਾਗਰੂਕ ਕਰਨ ਵਿਚ ਸਿਡਾਨਾ ਦੇ ਵਿਦਿਆਰਥੀ ਆਪਣਾ ਯੋਗਦਾਨ ਪਾਉਂਦੇ ਹਨ ਅਤੇ ਕਈ ਪ੍ਰਕਾਰ ਦੀਆਂ ਗਤੀਵਿਧੀਆਂ ਵਿੱਚ ਭਾਗ ਲੈਂਦੇ ਹਨ ਜਿਵੇਂ ਕਿ ਨਸ਼ੇ ਪ੍ਰਤੀ ਜਾਗਰੂਕਤਾ, ਹੱਕਾਂ ਅਤੇ ਫ਼ਰਜਾਂ ਪ੍ਰਤੀ ਜਾਗਰੂਕਤਾ, ਇਸਤਰੀ ਦੇ ਹਲਾਤਾਂ ਵਿੱਚ ਸੁਧਾਰ, ਬੇਰੋਜਗਾਰੀ ਪ੍ਰਤੀ ਜਾਗਰੂਕਤਾ ਆਦਿ ਮੁੱਦਿਆਂ ਤੇ ਹਰ ਸਾਲ ਮਾਰਚ ਅਤੇ ਰੈਲੀਆਂ ਕੱਢੀਆਂ ਜਾਂਦੀਆਂ ਹਨ।
ਸਾਲ 2020 ਵਿਚ ਕਰੋਨਾ ਦੇ ਸਾਰੇ ਵਿਸ਼ਵ ਨੂੰ ਹਿੱਲਾ ਕੇ ਰੱਖ ਦਿੱਤਾ, ਬਾਕੀ ਖੇਤਰਾਂ ਤੋਂ ਇਲਾਵਾ ਸਿੱਖਿਆ ਇਕ ਅਜਿਹਾ ਖੇਤਰ ਸੀ ਜੋ ਸਭ ਤੋਂ ਵੱਧ ਪ੍ਰਭਾਵਿਤ ਹੋਇਆ। ਸਿਡਾਨਾ ਕਾਲਜ ਦੇ ਅਧਿਆਪਕਾਂ ਨੇ ਪ੍ਰਿੰਸੀਪਲ ਡਾ: ਜੀਵਨ ਜੋਤੀ ਸਿਡਾਨਾ ਦੀ ਕੁਸ਼ਲ ਅਗਵਾਈ ਵਿਚ ਬਖੂਬੀ On-line Classes ਨੂੰ ਸਿਰੇ ਚੜਾਇਆ। ਪਿਛਲੇ ਦਸ ਸਾਲਾਂ ਦੀ ਅਣਥੱਕ ਮਿਹਨਤ ਦੇ ਸਦਕਾ ਅੱਜ ਸਿਡਾਨਾ ਇੰਸਚੀਟਿਊਟ ਆਫ਼ ਐਜੂਕੇਸ਼ਨ ਦੁਆਰਾ ਤਿਆਰ ਕੀਤੇ ਗਏ ਕੁਸ਼ਲ ਅਧਿਆਪਕ ਭਾਰਤ ਦੇ ਨਾਲ-ਨਾਲ ਵਿਦੇਸ਼ਾਂ ਵਿਚ ਸਿੱਖਿਆ ਖੇਤਰ ਵਿਚ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਸਿਡਾਨਾ ਇੰਸਟੀਚਿਊਟਸ ਵੱਲੋਂ ਖੇਡਾਂ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸਿਡਾਨਾ ਸਪਰੋਟਸ ਅਕੈਡਮੀ ਦਾ ਸੰਗਠਨ ਕੀਤਾ ਜਿਸ ਵਿੱਚ ਕਾਲਜ ਅਤੇ ਸਕੂਲ ਦੇ ਖਿਡਾਰੀਆਂ ਦੇ ਨਾਲ ਇਲਾਕੇ ਦੇ ਹੋਰ ਖਿਡਾਰੀ ਵੀ ਭਰਪੂਰ ਫਾਇਦਾ ਲੈ ਰਹੇ ਹਨ। ਇਸ ਦੇ ਨਾਲ ਹੀ ਅਕੈਡਮੀ ਵਿੱਚ ਅੰਦਰੂਨੀ ਅਤੇ ਬਾਹਰੀ ਮੁਕਾਬਲੇ ਕਰਵਾ ਕੇ ਅਕੈਡਮੀ ਨੂੰ ਬੁਲੰਦੀਆਂ ਤੱਕ ਪਹੁੰਚਾਇਆ ਜਾ ਰਿਹਾ ਹੈ। ਸਿਡਾਨਾ ਇੰਸਟੀਚਿਊਟ ਆਫ਼ ਅੇਜੁਕੈਸ਼ਨ ਦਾ ਮੁੱਖ ਉਦੇਸ ਹੈ ਵਿਦਿਆਰਥੀਆਂ ਦੀ 100% ਪ੍ਤੀਸ਼ਤ ਪਲੇਸਮੈਂਟ ਕਰਵਾਉਣਾ ਹੈ। ਇਸੇ ਉਦੇਸ ਨੂੰ ਮੁੱਖ ਰੱਖਦਿਆਂ ਬੀ. ਐਡ ਪਾਸ ਵਿਦਿਆਰਥੀ ਦੀ ਪਲੇਸਮੈਂਟ ਸਿਡਾਨਾ ਇੰਨਟਰਨੈਸ਼ਨਲ ਸਕੂਲ ਵਿੱਚ ਹੀ ਕਰਵਾਈ ਜਾਂਦੀ ਹੈ ਜੋ ਕਿ ਸੀ.ਬੀ.ਐਸ.ਈ ਤੋਂ ਮਾਨਤਾ ਪ੍ਰਾਪਤ ਹੈ।
ਅੰਤ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਜੇਕਰ ਇਕ ਵਿਅਕਤੀ ਚੜਦੀ ਕਲਾ ਨਾਲ ਕਿਸੇ ਕੰਮ ਨੂੰ ਲੈ ਕੇ ਚਲਦਾ ਹੈ ਤਾਂ ਉਸਦਾ ਸਾਥ ਪ੍ਰਮਾਤਮਾ ਦੇ ਨਾਲ—ਨਾਲ ਸਮਾਜ ਵੀ ਦਿੰਦਾ ਹੈ।ਡਾ: ਜੀਵਨ ਜੋਤੀ ਸਿਡਾਨਾ ਇਸਤਰੀ ਜਾਤੀ ਲਈ ਇਕ ਅਦਰਸ਼ ਮਿਸਾਲ ਹਨ, ਜੋ ਦਿਨ ਬ ਦਿਨ ਸਿੱਖਿਆ ਦੇ ਖੇਤਰ ਵਿੱਚ ਤਰੱਕੀ ਕਰ ਰਹੇ ਹਨ, ਜਿਥੇ ਉਹ ਸਿੱਖਿਆ ਦੇ ਖੇਤਰ ਨੂੰ ਆਪਣਾ ਯੋਗਦਾਨ ਦੇ ਰਹੇ ਹਨ, ਉੱਥੇ ਹੀ ਸਾਡੇ ਸਮਾਜ ਲਈ ਵੀ ਇਕ ਚਾਨਣ ਮੁਨਾਰਾ ਹਨ। ਸਿਡਾਨਾ ਇੰਸਟੀਚਿਊਟ ਆਫ਼ ਅੇਜੁਕੈਸ਼ਨ ਭਵਿੱਖ ਵਿੱਚ ਵੀ ਵਧੀਆ ਅਧਿਆਪਕ ਅਤੇ ਕੁਸ਼ਲ ਇਨਸਾਨ ਬਣਾਉਣ ਲਈ ਆਪਣੀ ਅਗਾਂਹਵਧੂ ਸੋਚ ਨਾਲ ਤਤਪਰ ਰਹੇਗਾ।

NO COMMENTS

LEAVE A REPLY