ਖੁਸ਼ਖਬਰੀ,ਹੁਣ ਡਾਕਘਰ ਸੇਵਾ ਕੇਂਦਰਾਂ ਵਿੱਚ ਆਨਲਾਇਨ ਅਪਲਾਈ ਕੀਤੇ ਜਾ ਸਕਣਗੇ ਪੁਲਿਸ ਕਲੀਅਰੈਂਸ ਸਰਟੀਫਿਕੇਟ

0
25

ਦੇਸ਼ ਵਾਸੀਆਂ ਦੀਆਂ ਸਹੂਲਤਾਂ ਨੂੰ ਲੈ ਕੇ ਮਨਿਸਟਰੀ ਆਫ ਐਕਸਟਰਨਲ ਅਫੇਅਰਸ ਨੇ ਜਾਰੀ ਕੀਤੇ ਆਦੇਸ਼
_________
ਅੰਮ੍ਰਿਤਸਰ,28 ਸਤੰਬਰ (ਅਰਵਿੰਦਰ ਵੜੈਚ)- ਮਨਿਸਟਰੀ ਆਫ ਐਕਸਟਰਨਲ ਅਫੇਅਰਸ ਭਾਰਤ ਸਰਕਾਰ ਵੱਲੋਂ ਦੇਸ਼ ਵਾਸੀਆਂ ਦੀਆਂ ਸਹੂਲਤਾਂ ਨੂੰ ਲੈ ਕੇ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਵਿਭਾਗ ਵੱਲੋਂ ਨਵੇਂ ਜਾਰੀ ਆਦੇਸ਼ਾਂ ਦੇ ਮੁਤਾਬਿਕ 28 ਸਤੰਬਰ 2022 ਤੋਂ ਪੁਲਿਸ ਕਲੀਅਰੈਂਸ ਸਰਟੀਫਿਕੇਟ ਲਈ ਹੁਣ ਲੋਕ ਡਾਕਖਾਨਾ ਸੇਵਾ ਕੇਂਦਰਾਂ ਦੇ ਵਿੱਚ ਆਨਲਾਈਨ ਅਪਲਾਈ ਕਰ ਸਕਦੇ ਹਨ। ਪਹਿਲਾਂ ਇਹ ਸੇਵਾ ਪਾਸਪੋਰਟ ਸੇਵਾ ਕੇਂਦਰਾਂ ਵਿਚ ਹੀ ਉਪਲਬੱਧ ਸੀ। ਇਸ ਸੇਵਾ ਦੇ ਨਾਲ ਲੋਕਾਂ ਨੂੰ ਮੁਸ਼ਕਲਾਂ ਦਾ ਘੱਟ ਸਾਹਮਣਾ ਕਰਨਾ ਪਵੇਗਾ। ਜਿਸ ਦੇ ਨਾਲ ਨਾਲ ਸਮੇਂ ਅਤੇ ਟਾਇਮ ਦੀ ਵੀ ਬਚਤ ਹੋਵੇਗੀ। ਪਾਸਪੋਰਟ ਅਤੇ ਵੀਜ਼ੇ ਨਾਲ ਸਬੰਧਤ ਕੰਮ ਲੇਟ ਹੋਣ ਦੀ ਜਗ੍ਹਾ ਛੇਤੀ ਹੋਣਗੇ। ਵਿਭਾਗ ਵੱਲੋਂ ਜਾਰੀ ਆਦੇਸ਼ਾਂ ਤੋਂ ਬਾਅਦ ਇਹ ਜਾਣਕਾਰੀ ਪਾਸਪੋਰਟ ਅਧਿਕਾਰੀ ਸ਼ਮਸ਼ੇਰ ਬਹਾਦੁਰ ਸਿੰਘ ਵੱਲੋਂ ਦਿੱਤੀ ਗਈ।

NO COMMENTS

LEAVE A REPLY