ਸਮਾਜਿਕ ਸਮਰਸਤਾ ਮੰਚ ਵੱਲੋਂ ਮਜੀਠਾ ਵਿਖੇ ਲਗਾਇਆ ਖ਼ੂਨਦਾਨ ਕੈਂਪ

0
16

ਆਰੋੜਾ ਹਸਪਤਾਲ ਛੇਹਰਟਾ ਦੀ ਟੀਮ ਨੇ ਮਰੀਜ਼ਾਂ ਦਾ ਕੀਤਾ ਫ੍ਰੀ ਚੈਕਅਪ
______

ਅੰਮ੍ਰਿਤਸਰ,27 ਸਤੰਬਰ (ਪਵਿੱਤਰ ਜੋਤ)- ਸਮਾਜਿਕ ਸਮਰਸਤਾ ਮੰਚ ਅੰਮ੍ਰਿਤਸਰ ਵੱਲੋਂ ਮਜੀਠਾ ਵਿਖੇ ਆਰੋੜਾ ਹਸਪਤਾਲ ਛੇਹਰਟਾ ਦੇ ਸਹਿਯੋਗ ਦੇ ਨਾਲ ਫ੍ਰੀ ਮੈਡੀਕਲ ਅਤੇ ਖੂਨਦਾਨ ਕੈਂਪ ਲਗਾਇਆ ਗਿਆ। ਅਰੋੜਾ ਹਸਪਤਾਲ ਤੋਂ ਡਾ.ਰਕੇਸ਼ ਅਰੋੜਾ,ਡਾ.ਬਲਜਿੰਦਰ ਸਿੰਘ, ਡਾ.ਸੰਦੀਪ ਸਿੰਘ ਵੱਲੋਂ ਵੱਖ-ਵੱਖ ਬਿਮਾਰੀਆਂ ਨਾਲ ਸਬੰਧਤ ਮਰੀਜਾਂ ਦਾ ਚੈਅਕੱਪ ਕਰਦੇ ਹੋਏ ਫ੍ਰੀ ਦਵਾਈਆਂ ਦਿੱਤੀਆਂ ਗਈਆਂ। ਮੰਚ ਦੇ ਪ੍ਰਬੰਧਕਾਂ ਦੀ ਮਿਹਨਤ ਸਦਕਾ ਵੱਡੀ ਗਿਣਤੀ ਵਿੱਚ ਮਜੀਠਾ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਵੱਲੋਂ ਖੂਨ ਦਾਨ ਕੀਤਾ ਗਿਆ। ਖੂਨ ਦਾਨ ਕੈਂਪ ਵਿੱਚ ਅਦਲੱਖਾ ਬੱਲਡ ਬੈਂਕ ਦੀ ਟੀਮ ਵੱਲੋਂ ਆਪਣਾ ਸਹਿਯੋਗ ਦਿੱਤਾ ਗਿਆ। ਇਸ ਮੌਕੇ ਤੇ ਡਾ. ਭਾਰਤੀ ਸ਼ਰਮਾ,ਡਾ.ਰਮੇਸ਼ਪਾਲ ਸਿੰਘ, ਮੈਨੇਜਰ ਰਮੇਸ਼ ਚੋਪੜਾ, ਗੁਰਮੀਤ ਸਿੰਘ,ਜਸਕਰਨ ਸਿੰਘ,ਰੂਬੀ,ਪ੍ਰੀਆ,ਰਵਨੀਤ, ਗੀਤਾ ਸਮੇਤ ਸੰਸਥਾ ਦੇ ਕਈ ਮੈਂਬਰਾਂ ਵੱਲੋਂ ਆਪਣੀਆਂ ਸੇਵਾਵਾਂ ਭੇਟ ਕੀਤੀਆਂ ਗਈਆਂ।

NO COMMENTS

LEAVE A REPLY