ਜਾਗਰਣ ਗਾਇਕ ਸ਼ੈਲੀ ਸਿੰਘ ਨੇ ਭਗਤਾਂ ਨੂੰ ਕੀਤਾ ਨਿਹਾਲ

0
16

ਅੰਮ੍ਰਿਤਸਰ,7 ਮਾਰਚ (ਰਾਜਿੰਦਰ ਧਾਨਿਕ)- ਮਹਾਂਵੀਰ ਵੈਸ਼ਣੋ ਭਜਨ ਮੰਡਲੀ,ਡੂੰਘਾ ਤਲਾਬ ਮੰਦਿਰ,ਅੰਮ੍ਰਿਤਸਰ ਵੱਲੋਂ 30ਵਾਂ ਸਾਲਾਨਾ ਜਾਗਰਣ ਪੁਰੀ ਸ਼ਰਧਾ ਤੇ ਧੂਮ-ਧਾਮ ਨਾਲ ਕਰਵਾਇਆ ਗਿਆ। ਜਾਗਰਨ ਦੇ ਦੌਰਾਨ ਸੂਫੀ ਗਾਇਕ ਸੈਲੀ ਸਿੰਘ ਅਤੇ ਕੇ.ਐਸ.ਕੰਮਾਂ ਵੱਲੋਂ ਧਾਰਮਿਕ ਭਜਨਾਂ ਦਾ ਗੁਣਗਾਨ ਕਰਦਿਆਂ ਭਗਤਾਂ ਨੂੰ ਨਿਹਾਲ ਕੀਤਾ। ਪ੍ਰਧਾਨ ਪਵਨ ਕੁਮਾਰ ਵਰਮਾ ਵੱਲੋਂ ਮਹਿਮਾਨਾਂ ਨੂੰ ਮਾਂ ਦੇ ਦਰਬਾਰ ਦਾ ਸਰੋਪਾ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕਰਦਿਆਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਜਸਬੀਰ,ਅਵਤਾਰ ਸਿੰਘ, ਅਸ਼ਵਨੀ ਸ਼ਰਮਾ, ਮੁਕੇਸ਼ ਸਮੇਤ ਕਈ ਭਗਤਾਂ ਵੱਲੋਂ ਸੇਵਾਵਾਂ ਭੇਟ ਕੀਤੀਆਂ ਗਈਆਂ।

NO COMMENTS

LEAVE A REPLY