ਮੋਦੀ ਨੇ ਯੂਕਰੇਨ ਦੇ ਰਾਸ਼ਟਰਪਤੀ ਜੇਲੇਂਸਕੀ ਨਾਲ ਕੀਤੀ ਫ਼ੋਨ ਤੇ ਕੀਤੀ ਗੱਲਬਾਤ

0
16

ਅੰਮ੍ਰਿਤਸਰ,7 ਮਾਰਚ (ਪਵਿੱਤਰ ਜੋਤ)- ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰੂਸ ਅਤੇ ਯੂਕਰੇਨ ਛਿੜੀ ਜੰਗ ਤੇ ਵਿਰਾਮ ਨਿਸ਼ਾਨ ਲਗਾਉਂਣ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਜਿਸ ਨੂੰ ਲੈ ਕੇ ਮੋਦੀ ਵੱਲੋਂ ਯੂਕਰੇਨ ਦੇ ਰਾਸ਼ਟਰਪਤੀ ਜੇਲੇਂਸਕੀ ਦੇ ਨਾਲ ਫੋਨ ਤੇ ਗੱਲਬਾਤ ਵੀ ਕੀਤੀ। ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਯੁੱਧ ਖਤਮ ਕਰਨ ਲਈ ਗੱਲਬਾਤ ਸ਼ੁਰੂ ਕੀਤੇ ਜਾਣ ਦੀ ਸਰਾਹਨਾ ਕੀਤੀ। ਜੰਗ ਦੇ ਦੌਰਾਨ ਭਾਰਤੀ ਵਿਦਿਆਰਥੀਆਂ ਨੂੰ ਯੂਕਰੇਨ ਦੇ ਵਿੱਚੋਂ ਕੱਢਵਾ ਕੇ ਹਿੰਦੁਸਤਾਨ ਭੇਜਣ ਲਈ ਕੀਤੇ ਉਪਰਾਲਿਆਂ ਦਾ ਰਾਸ਼ਟਰਪਤੀ ਜੇਲੇਂਸਕੀ ਦਾ ਧੰਨਵਾਦ ਕੀਤਾ। ਯੂਕ੍ਰੇਨ ਦੇ ਸ਼ਹਿਰ ਸੂਮੀ ਵਿੱਚ ਕਈ ਵਿਦਿਆਰਥੀ ਅਜੇ ਵੀ ਫਸੇ ਹੋਏ ਹਨ। ਜਿਸ ਨੂੰ ਲੈ ਕੇ ਨਰਿੰਦਰ ਮੋਦੀ ਨੇ ਯੂਕਰੇਨ ਦੇ ਰਾਸ਼ਟਰਪਤੀ ਨੂੰ ਹਰ ਪੱਖੋਂ ਸਹਿਯੋਗ ਦੇਣ ਲਈ ਕਿਹਾ।

NO COMMENTS

LEAVE A REPLY