ਅੰਮ੍ਰਿਤਸਰ 25 ਸਤੰਬਰ (ਪਵਿੱਤਰ ਜੋਤ) : ਪੰਜਾਬ ਰਾਜ ਫਾਰਮੇਸੀ ਅਫਸਰ ਐਸੋਸੀਏਸ਼ਨ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਕੌਮਾਂਤਰੀ ਫਾਰਮੇਸੀ ਦਿਹਾੜਾ 25 ਸਿਤੰਬਰ ਨੂੰ ਸਿਵਲ ਸਰਜਨ ਦਫ਼ਤਰ ਅੰਮ੍ਰਿਤਸਰ ਵਿਖੇ ਪ੍ਰਧਾਨ ਅਸ਼ੋਕ ਸ਼ਰਮਾ ਜਨਰਲ ਸਕੱਤਰ ਪਲਵਿੰਦਰ ਸਿੰਘ ਧੰਮੂ ਦੀ ਅਗਵਾਈ ਹੇਠ ਮਨਾਇਆ ਗਿਆ, ਜਿਸ ਵਿੱਚ ਹਾਜ਼ਰ ਫਾਰਮੇਸੀ ਅਫਸਰਾਂ ਨੂੰ ਵਿਸ਼ੇਸ਼ ਤੌਰ ਤੇ ਸੱਦੇ ਹੋਏ ਮਹਿਮਾਨਾਂ ਡਾਕਟਰ ਬਲਬੀਰ ਸਿੰਘ ਪ੍ਰੋਫੈਸਰ ਅਤੇ ਮੁਖੀ ਫਾਰਮਾਸਿਊਟੀਕਲ ਸਾਇੰਸਜ਼ ਵਿਭਾਗ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਡਾਕਟਰ ਪ੍ਰਭਸਿਮਰਨ ਸਿੰਘ ਸਹਾਇਕ ਪ੍ਰੋਫੈਸਰ ਖ਼ਾਲਸਾ ਕਾਲਜ ਆਫ ਫਾਰਮੇਸੀ ਅੰਮ੍ਰਿਤਸਰ, ਸਿਵਲ ਸਰਜਨ ਦਫ਼ਤਰ ਵੱਲੋਂ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾਕਟਰ ਕੰਵਲਜੀਤ ਸਿੰਘ, ਬਾਬਾ ਸ਼ਮਸ਼ੇਰ ਸਿੰਘ ਕੋਹਰੀ,ਨੇ ਸੰਬੋਧਨ ਕਰਦਿਆਂ ਫਾਰਮੇਸੀ ਕਿੱਤੇ ਦੀ ਖ਼ਾਸੀਅਤ,ਲੋੜ, ਤਰੱਕੀ ਅਤੇ ਮਹੱਤਤਾ ਬਾਰੇ ਭਾਵਪੂਰਤ ਸ਼ਬਦਾਂ ਵਿੱਚ ਜਾਣਕਾਰੀ ਦਿੱਤੀ। ਖਾਸਕਰ ਡਾਕਟਰ ਬਲਬੀਰ ਸਿੰਘ ਨੇ ਫਾਰਮੇਸੀ ਵਰਗ ਵੱਲੋਂ ਮਨੁੱਖੀ ਜੀਵਨ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਪੇਸ਼ ਚੁਣੌਤੀਆਂ ਦਾ ਸਾਹਮਣਾ ਕਰਦਿਆਂ ਬੀਮਾਰੀਆਂ ਦੀ ਰੋਕਥਾਮ ਲਈ ਦੁਆਈਆਂ ਬਨਾਉਣ ਲਈ ਪਾਏ ਯੋਗਦਾਨ ਨੂੰ ਬਹੁਤ ਹੀ ਬਾਰੀਕੀ ਨਾਲ ਸਮਝਾਉਣ ਦਾ ਯਤਨ ਕੀਤਾ।ਇਸ ਸਮੇਂ ਬਾਬਾ ਮਲਕੀਤ ਸਿੰਘ ਭੱਟੀ, ਗੁਰਦੇਵ ਸਿੰਘ ਢਿੱਲੋਂ,ਨਿਰਮਲ ਸਿੱਘ ਮਜੀਠਾ,ਆਰਚੀ ਸੈਮੂਅਲ, ਬਲਵਿੰਦਰ ਸਿੰਘ ਬੁੱਢਾ ਥੇਹ, ਰਾਜੀਵ ਸ਼ਰਮਾ,ਆਰ ਕੇ ਦੇਵਗਨ, ਤਸਬੀਰ ਸਿੰਘ ਰੰਧਾਵਾ, ਲਵਜੀਤ ਸਿੰਘ ਸਿੱਧੂ, ਰਾਜਿੰਦਰ ਸਿੰਘ ਬੋਪਾਰਾਏ,ਕਰਨ ਸਿੰਘ ਲੋਪੋਕੇ, ਰਵਿੰਦਰ ਸ਼ਰਮਾ, ਗੁਰਬਿੰਦਰ ਸਿੰਘ ਸਾਹ, ਗੁਰਸ਼ਰਨ ਸਿੰਘ ਬੱਬਰ ਨੇ ਵੀ ਸੰਬੋਧਨ ਕੀਤਾ ਤੇ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਆਏ ਹੋਏ ਫਾਰਮੇਸੀ ਅਫਸਰਾਂ, ਤੇ ਫਾਰਮੇਸੀ ਦੇ ਵਿਦਿਆਰਥੀਆਂ ਨਾਲ ਸਾਂਝੀ ਕੀਤੀ।ਇਸ ਸਮੇਂ ਹੋਰਨਾਂ ਤੋਂ ਇਲਾਵਾ ਵਰਿੰਦਰ ਸਿੰਘ, ਸੁਖਵੰਤ ਸਿੰਘ ਸੰਧੂ, ਗੁਰਦਿਆਲ ਸਿੰਘ, ਸੁਖਜਿੰਦਰ ਕੌਰ, ਸ਼ੈਲੀ ਸ਼ਰਮਾ, ਰੁਪਿੰਦਰ ਕੌਰ,ਮਮਤਾ ਡੋਗਰਾ,ਮਧੂ ਰਈਆ, ਜਗਤਬੀਰ ਸਿੰਘ ਢਿੱਲੋਂ, ਗੁਰਨਾਮ ਸਿੰਘ ਗੁਰ ਅੰਮ੍ਰਿਤਪਾਲ ਸਿੰਘ, ਪ੍ਰਭਜੋਤ ਕੌਰ ਆਦਿ ਨੇ ਵੀ ਹਾਜ਼ਰੀ ਭਰੀ। ਅਖੀਰ ਵਿੱਚ ਮ੍ਹਆਏ ਹੋਏ ਮਹਿਮਾਨਾਂ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਵੀ ਕੀਤਾ ਗਿਆ।