ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਵਲੋ ਬਲਾਕ ਮਾਨਸਾ ਦੀ ਚੋਣ ਕਰਵਾਈ ਗਈ

0
32

ਬੁਢਲਾਡਾ, 25 ਸਤੰਬਰ (ਦਵਿੰਦਰ ਸਿੰਘ ਕੋਹਲੀ)-ਅੱਜ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਵਲੋ ਬਲਾਕ ਮਾਨਸਾ ਦਾ ਇਜਲਾਸ ਸੂਬਾ ਪ੍ਰਧਾਨ ਡਾਕਟਰ ਰਮੇਸ਼ ਕੁਮਾਰ ਬਾਲੀ ਦੀ ਅਗਵਾਈ ਹੇਠ ਹੋਇਆ ਜਿਸ ਵਿੱਚ ਪੰਜਾਬ ਸਟੇਟ ਕਮੇਟੀ ਦੇ ਸਲਾਹਕਾਰ ਡਾਕਟਰ ਦੀਦਾਰ ਸਿੰਘ ਮੁਕਤਸਰ ਨੇ ਵੀ ਸ਼ਮੂਲੀਅਤ ਕੀਤੀ ਸਭ ਤੋਂ ਪਹਿਲਾ ਪੰਜਾਬ ਦੇ ਕਮੇਟੀ ਦੇ ਚੇਅਰਮੈਨ ਡਾਕਟਰ ਠਾਕੁਰਜੀਤ ਸਿੰਘ ਕੁਰਾਲੀ ਦੀ ਹੋਈ ਮੌਤ ਤੇ ਸਾਰੇ ਸਾਥੀਆ ਨੇ 2 ਮਿੰਟ ਦਾ ਮੌਨ ਧਾਰਕੇ ਸਰਧਾਜਲੀ ਦਿੱਤੀ ਇਸ ਸਮੇਂ ਬਲਾਕ ਤਲਵੰਡੀ ਦੇ ਸਾਬਕਾ ਪ੍ਰਧਾਨ ਡਾਕਟਰ ਰਾਜਵੀਰ ਸਿੰਘ ਢਿੱਲੋ ਨੇ ਵੀ ਹਾਜਰੀ ਭਰੀ ਜਿਲ੍ਹਾ ਮਾਨਸਾ ਦੇ ਪ੍ਰਧਾਨ ਡਾਕਟਰ ਗੁਰਲਾਲ ਸਿੰਘ ਬੁਢਲਾਡਾ ਨੇ ਆਏ ਹੋਏ ਮੁੱਖ ਮਹਿਮਾਨਾਂ ਸਵਾਗਤ ਕੀਤਾ ਅਤੇ ਓਹਨਾ ਨੂੰ ਜੀ ਆਇਆ ਕਿਹਾ ਬਲਾਕ ਬੁਢਲਾਡਾ ਦੇ ਪ੍ਰਧਾਨ ਡਾਕਟਰ ਅਮ੍ਰਿਤਪਾਲ ਅੰਬੀ ਨੇ ਸੰਬੋਧਨ ਕਰਦੇ ਕਿਹਾ ਕੇ ਸਮੇਂ ਦੀਆ ਸਰਕਾਰਾਂ ਨੇ ਅੱਜ ਤੱਕ ਮੈਡੀਕਲ ਪ੍ਰੈਕਟੀਸ਼ਨਰਜ਼ ਦਾ ਕੋਈ ਵੀ ਹੱਲ ਨਹੀਂ ਕੀਤਾ ਅਸੀ ਮੰਗ ਕਰਦੇ ਹਾਂ ਕੇ ਸਾਨੂੰ ਪੱਛਮੀ ਬੰਗਾਲ ਵਾਂਗ ਪ੍ਰੇਕਟਿਸ ਕਰਨ ਦਾ ਅਧਿਕਾਰ ਦਿੱਤਾ ਜਾਵੇ ਤਾਂ ਜੋਂ ਮੈਡੀਕਲ ਪ੍ਰੈਕਟੀਸ਼ਨਰਜ਼ ਆਪਣੀ ਪ੍ਰੇਕਟਿਸ ਕਰ ਸਕਣ ਡਾਕਟਰ ਜਸਵੀਰ ਸਿੰਘ ਗੱੜਦੀ ਨੂੰ ਪੰਜਾਬ ਸਟੇਟ ਦੀ ਕਮੇਟੀ ਮੈਬਰ ਨੂੰ ਮੀਤ ਪ੍ਰਧਾਨ ਲਗਾਇਆ ਜਿਸਦੇ ਸਾਰੇ ਹੀ ਸਾਥੀਆ ਨੇ ਸਹਿਮਤੀ ਪ੍ਰਗਟ ਕੀਤੀ ਸੂਬਾ ਪ੍ਰਧਾਨ ਡਾਕਟਰ ਰਮੇਸ਼ ਕੁਮਾਰ ਬਾਲੀ ਜੀ ਨੇ ਡਾਕਟਰ ਜਸਵੀਰ ਸਿੰਘ ਦੇ ਹਾਰ ਪਾਕੇ ਮੀਤ ਪ੍ਰਧਾਨ ਦੇ ਅਹੁਦੇ ਲਈ ਚੁਣਿਆ ਗਿਆ ਇਸ ਇਜਲਾਸ ਵਿੱਚ ਬਲਾਕ ਬੁਢਲਾਡਾ ਦੇ ਸਲਾਹਕਾਰ ਡਾਕਟਰ ਪਾਲਦਾਸ ਗੜਦੀ ਨੇ ਵੀ ਸੰਬੋਧਨ ਕਰਦੇ ਕਿਹਾ ਕੇ ਸਾਨੂੰ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਲੋੜ ਹੈ ਸਾਫਸੁਥਰੀ ਪਰੈਕਟਿਸ ਕਰਨੀ ਚਾਹੀਦੀ ਹੈ ਸੂਬਾ ਪ੍ਰਧਾਨ ਡਾਕਟਰ ਰਮੇਸ਼ ਕੁਮਾਰ ਬਾਲੀ ਜੀ ਨੇ ਕਿਹਾ ਕੇ ਸਾਡੇ ਕਿਸੇ ਵੀ ਸਾਥੀ ਨੂੰ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ ਨਹੀਂ ਤਾਂ ਇਸਦਾ ਨਤੀਜਾ ਸਮੇਂ ਦੀਆ ਸਰਕਾਰਾਂ ਨੂੰ ਭੁਗਤਣਾ ਪਵੇਗਾ ਕਿਉਕਿ ਜਦੋਂ ਵੀ ਕਿਤੇ ਸੰਗਰਸ਼ ਲੋੜ ਪੈਂਦੀ ਹੈ ਤਾਂ ਸਾਡੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਸਾਥੀ ਸਦਾ ਤਿਆਰ ਰਹਿਦੇ ਹਨ ਜਿਵੇਂ ਕਿ ਪਿਛਲੇ ਸਮੇਂ ਦਿੱਲੀ ਸੰਘਰਸ਼ ਸਮੇਂ ਟੀਕਰੀ ਵਾਡਰ ਤੇ ਲਗਾਤਾਰ ਫਰੀ ਮੈਡੀਕਲ ਕੈਂਪ ਲਗਾਇਆ ਗਿਆ ਜੋਂ ਕੇ ਦਿੱਲੀ ਸੰਘਰਸ਼ ਮੰਗਾ ਪੂਰਿਆ ਹੋਣ ਤੱਕ ਚਲਦਾ ਰਿਹਾ ਕਰੋਨਾ ਸਮੇਂ ਜਦੋਂ ਵੱਡੇ ਵੱਡੇ ਹਸਪਤਾਲਾਂ ਨੇ ਆਪਣੇ ਹਸਪਤਾਲਾਂ ਬੰਦ ਕਰ ਲਏ ਸੀ ਤਾਂ ਸਾਡੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਡਾਕਟਰਾਂ ਨੇ ਲੋਕਾਂ ਨੂੰ ਸਸਤੀਆਂ ਦਵਾਇਆ ਦੇਕੇ ਲੋਕਾਂ ਦਾ ਇਲਾਜ ਕੀਤਾ ਨਾਲ਼ ਹੀ ਅੱਜ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਮਾਨਸਾ ਦੀ ਚੋਣ ਕੀਤੀ ਗਈ ਜਿਸ ਵਿੱਚ ਮਾਨਸਾ ਬਲਾਕ ਦਾ ਪ੍ਰਧਾਨ ਡਾਕਟਰ ਮਨਦੀਪ ਸ਼ਰਮਾ ਦਲੇਲਵਾਲਾ , ਸੈਕਟਰੀ ਡਾਕਟਰ ਗੁਰਪ੍ਰੀਤ ਸਿੰਘ ਭੈਣੀ ਬਾਘਾ, ਖਜਾਨਚੀ ਡਾਕਟਰ ਗੁਰਪ੍ਰੀਤ ਸਿੰਘ ਖੜਕ ਸਿੰਘ ਵਾਲਾ ,ਸਟੇਜ ਸੇਕਟਰੀ ਡਾਕਟਰ ਜਸਵੰਤ ਸਿੰਘ ਉਡਤ ਭਗਤ ਰਾਮ ਜੀ ਨੂੰ ਬਣਾਇਆ ਗਿਆ ਇਸ ਇਜਲਾਸ ਮੌਕੇ ,ਬਲਾਕ ਬੁਢਲਾਡਾ ਚੇਅਰਮੈਨ ਕੁਲਦੀਪ ਸਰਮਾ,ਡਾਕਟਰ ਜਗਸੀਰ ਸਿੰਘ ਗੁਰਨੇ ਜਿਲ੍ਹਾ ਮਾਨਸਾ ਪ੍ਰੈੱਸ ਸਕੱਤਰ ,ਜਿਲ੍ਹਾ ਮਾਨਸਾ ਸੈਕਟਰੀ ਡਾਕਟਰ ਤਾਰਾ ਸਿੰਘ ਅਹਿਮਿਦਪੁਰ,ਜਿਲ੍ਹਾ ਖਜਨਚੀ ਡਾਕਟਰ ਰਿੰਕੂ ਗੁਰਨੇ,ਬਲਾਕ ਬੁਢਲਾਡਾ ਦੇ ਕੈਸੀਅਰ ਹਰਦੀਪ ਸਿੰਘ ਬਰੇ,ਡਾਕਟਰ ਨਿਰਮਲ ਸਿੰਘ ਰਾਏਪੁਰ,ਡਾਕਟਰ ਵਰਖਾ ਸਿੰਘ ਰਾਏਪੁਰ,ਡਾਕਟਰ ਕਰਮਜੀਤ ਸਿੰਘ ਬਲਾਕ ਬੁਢਲਾਡਾ ਦੇ ਮੀਤ ਪ੍ਰਧਾਨ ਡਾਕਟਰ ਬਲਜੀਤ ਸਿੰਘ ਬੁਢਲਾਡਾ,ਡਾਕਟਰ ਤੇਜਾ ਸਿੰਘ ਕਾਲਾ,ਡਾਕਟਰ ਅਮਨਦੀਪ ਸਿੰਘ ਕਾਲਾ ਕਣਕਵਾਲ ਡਾਕਟਰ ਪਰਗਟ ਸਿੰਘ ਕਣਕਵਾਲ ਬਲਾਕ ਬੁਢਲਾਡਾ ਸਕੱਤਰ ,ਡਾਕਟਰ ਜੱਗੀ ਫਲੇੜਾ ਡਾਕਟਰ ਰਾਜੂ ਡਾਕਟਰ ਅਮਨ ਸਰਮਾ ਨੇ ਵੀ ਸ਼ਮੂਲੀਅਤ ਕੀਤੀ ਇਹ ਸਾਰੀ ਜਾਣਕਾਰੀ ਬਲਾਕ ਬੁਢਲਾਡਾ ਦੇ ਪ੍ਰੈੱਸ ਸਕੱਤਰ ਡਾਕਟਰ ਹਰਜਿੰਦਰ ਸਿੰਘ ਉਡਤ ਸੈਦੇਵਾਲਾ ਜੀ ਨੇ ਦਿੱਤੀ

NO COMMENTS

LEAVE A REPLY